GST ਵਿਭਾਗ ਦੀਆਂ ਧੱਕੇਸ਼ਾਹੀਆਂ ਖਿਲਾਫ਼ ਲੋਹਾ ਵਪਾਰੀਆਂ ਵੱਲੋਂ 4 ਸਤੰਬਰ ਤੋਂ ਮੁਕੰਮਲ ਹੜਤਾਲ ਦਾ ਫ਼ੈਸਲਾ
Wednesday, Aug 30, 2023 - 01:40 AM (IST)
ਮੰਡੀ ਗੋਬਿੰਦਗੜ੍ਹ (ਸੁਰੇਸ਼)-ਹਾਲ ਹੀ ’ਚ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ’ਚ ਜੀ. ਐੱਸ. ਟੀ. ਵਿਭਾਗ ਵੱਲੋਂ ਲਗਾਤਾਰ ਕੀਤੀ ਜਾ ਰਹੀ ਚੈਕਿੰਗ ਖਿਲਾਫ਼ ਲੋਹਾ ਸਕ੍ਰੈਪ ਖਰੀਦਣ ਅਤੇ ਵੇਚਣ ਵਾਲੇ ਵਪਾਰੀਆਂ ਵੱਲੋਂ ਬਣਾਈ ਸ਼ਹਿਰ ਦੀ ਸਭ ਤੋਂ ਵੱਡੀ ਸੰਸਥਾ ਦੀ ਆਇਰਨ ਸਕ੍ਰੈਪ ਟਰੇਡਰਜ਼ ਵੈੱਲਫੇਅਰ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਹੇਠ ਗੋਬਿੰਦਗੜ੍ਹ ਕਲੱਬ ਲਿਮਟਿਡ ’ਚ ਹੋਈ। ਮੀਟਿੰਗ ’ਚ ਸਕ੍ਰੈਪ ਵਪਾਰੀਆਂ ਨੇ ਇਕਜੁੱਟਤਾ ਦਿਖਾਉਂਦੇ ਹੋਏ ਜੀ. ਐੱਸ. ਟੀ. ਵਿਭਾਗ ’ਤੇ ਲੋਹਾ ਵਪਾਰੀਆਂ ਨੂੰ ਨਾਜਾਇਜ਼ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦੇ ਹੋਏ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਰਿਸ਼ਤਾ ਨਾ ਹੋਣ ਤੋਂ ਖ਼ਫ਼ਾ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਨਾਬਾਲਗ ਕੁੜੀ ਨੂੰ ਮਾਰੀ ਗੋਲ਼ੀ
ਮੀਟਿੰਗ ਦੌਰਾਨ ਵੱਡੀ ਗਿਣਤੀ ’ਚ ਮੌਜੂਦ ਲੋਹਾ ਸਕ੍ਰੈਪ ਵਪਾਰੀਆਂ ਨੇ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਸੁਝਾਅ ਦਿੱਤੇ, ਜਿਸ ਤੋਂ ਬਾਅਦ 31 ਅਗਸਤ ਤੋਂ ਬਾਅਦ ਸਮੂਹ ਲੋਹਾ ਸਕ੍ਰੈਪ ਵਪਾਰੀ ਸਕ੍ਰੈਪ ਦੀ ਖਰੀਦੋ-ਫਰੋਖਤ ਬੰਦ ਕਰ ਦੇਣਗੇ ਅਤੇ 4 ਸਤੰਬਰ ਤੋਂ ਮੁਕੰਮਲ ਤੌਰ ’ਤੇ ਅਣਮਿੱਥੇ ਸਮੇਂ ਲਈ ਕੰਮ ਬੰਦ ਕਰ ਕੇ ਹੜਤਾਲ ’ਤੇ ਜਾਣ ਲਈ ਸਾਰੇ ਹਾਜ਼ਰ ਮੈਂਬਰਾਂ ਨੇ ਫੈਸਲਾ ਲਿਆ। ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਸ਼ਰਮਾ ਨੇ ਕਿਹਾ ਕਿ ਜੀ. ਐੱਸ. ਟੀ. ਮੋਬਾਇਲ ਵਿੰਗ ਦੇ ਅਧਿਕਾਰੀਆਂ ਵੱਲੋਂ ਬਾਹਰਲੇ ਸੂਬਿਆਂ ਤੋਂ ਆ ਰਹੇ ਸਕ੍ਰੈਪ ਅਤੇ ਕੱਚੇ ਲੋਹੇ ਨਾਲ ਭਰੇ ਟਰੱਕਾਂ ਨੂੰ ਰੋਕ ਕੇ ਵਪਾਰੀਆਂ ਨੂੰ ਮਾਲ ਦੇ ਨਾਲ ਬਾਹਰੀ ਸੂਬਿਆਂ ਤੋਂ ਆ ਰਹੇ ਈ-ਵੇਅ ਬਿੱਲ ’ਚ ਕਮੀਆਂ ਕੱਢ ਕੇ ਭਾਰੀ ਜੁਰਮਾਨਾ ਲਾਇਆ ਜਾ ਰਿਹਾ ਹੈ, ਜਿਸ ਕਾਰਨ ਲੋਹਾ ਵਪਾਰੀਆਂ ਨੂੰ ਭਾਰੀ ਆਰਥਕਿ ਨੁਕਸਾਨ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਪੁਲਸ ਅਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਕਾਬੂ
ਉਨ੍ਹਾਂ ਦੱਸਿਆ ਕਿ ਸਰਕਾਰ ਤੇ ਜੀ. ਐੱਸ. ਟੀ. ਵਿਭਾਗ ਦੀ ਇਸ ਧੱਕੇਸ਼ਾਹੀ ਖਿਲਾਫ ਸਮੂਹ ਟਰੇਡਰਜ਼ ਨੇ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ ਹੈ ਅਤੇ ਜਦੋਂ ਤੱਕ ਟਰੇਡਰਜ਼ ਦੀਆਂ ਮੰਗਾਂ ਸਰਕਾਰ ਵੱਲੋਂ ਮੰਨੀਆਂ ਨਹੀਂ ਜਾਣਗੀਆਂ, ਇਹ ਹੜਤਾਲ ਜਾਰੀ ਰਹੇਗੀ। ਇਸ ਸਮੇਂ ਜੀਵਨ ਕੁਮਾਰ ਗੰਭੀਰ, ਸਤਨਾਮ ਸਿੰਘ ਚਾਵਲਾ, ਅਮਰੀਸ਼ ਜਿੰਦਲ, ਲਲਿਤ ਗਰਗ, ਅਜੇ ਅਗਰਵਾਲ, ਅਸ਼ੋਕ ਜਿੰਦਲ, ਦੀਪਕ ਪਨਵਰ, ਡਿੰਪਲ ਸ਼ਰਮਾ, ਅਮਨ ਗਰਗ, ਰਾਜਿੰਦਰ ਗੋਇਲ, ਦੀਪਕ ਘਈ, ਰਾਜਿੰਦਰ ਗੁਪਤਾ, ਸੰਜੇ ਗੁਪਤਾ, ਲੱਕੀ ਪੰਡਤ ਸਮੇਤ ਐਸੋਸੀਏਸ਼ਨ ਦੇ ਵੱਡੀ ਗਿਣਤੀ ਮੈਂਬਰ ਹਾਜ਼ਰ ਸਨ।
ਇਹ ਖ਼ਬਰ ਵੀ ਪੜ੍ਹੋ : ਪੁਲਸ ਅਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਕਾਬੂ