ਇਰਾਕ ''ਚ 39 ਭਾਰਤੀਆਂ ਦੀ ਮੌਤ ''ਤੇ ਸਿਆਸੀ ਰੋਟੀਆਂ ਸੇਕ ਰਹੇ ਰਾਹੁਲ ਗਾਂਧੀ : ਚੁੱਘ

Wednesday, Mar 21, 2018 - 06:48 PM (IST)

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਇਰਾਕ ਵਿਚ ਅੱਤਵਾਦੀ ਸੰਗਠਨ ਆਈ.ਐੱਸ. ਆਈ. ਐੱਸ. ਦੇ ਦਰਿੰਦਿਆਂ ਵਲੋਂ 39 ਭਾਰਤੀਆਂ ਨੂੰ ਅਗਵਾ ਕਰਕੇ ਕਤਲ ਕਰਨ ਦੀ ਘਟਨਾ ਨੂੰ ਕਾਇਰਤਾਪੂਰਣ ਕਰਾਰ ਦਿੰਦੇ ਹੋਏ ਇਸਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਚੁੱਘ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਵਿਚੋਂ ਹਰਮੀਤ ਮਸੀਹ ਨਿਵਾਸੀ ਫਤਿਹਗੜ੍ਹ ਚੂੜੀਆਂ ਨੇ ਆਪਣਾ ਨਾਂ ਬਦਲ ਕੇ ਅਤੇ ਆਪਣੇ ਆਪ ਨੂੰ ਅਲੀ ਕਹਿ ਕੇ ਆਪਣੀ ਜਾਨ ਬਚਾਈ ਅਤੇ ਭਾਰਤ ਪੁੱਜਣ ਵਿਚ ਕਾਮਯਾਬ ਰਿਹਾ। ਚੁੱਘ ਨੇ ਉਪਰੋਕਤ ਘਟਨਾਕਰਮ 'ਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਤੀਕਿਰਆ ਨੂੰ ਬਚਕਾਨਾ ਅਤੇ ਦਹਿਸ਼ਤ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਕਿ ਕਾਂਗਰਸ ਨੂੰ ਮੋਦੀ ਫੋਬੀਆ ਹੋ ਗਿਆ ਹੈ। ਦੇਸ਼ ਵਿਚ ਇਸਲਾਮਿਕ ਸਟੇਟ ਦੀ ਸਮਰਥਕ ਪਾਰਟੀਆਂ ਵਲੋਂ ਚੋਣਾਂ ਵਿਚ ਫਾਇਦਾ ਲੈਣ ਲਈ ਰਾਹੁਲ ਗਾਂਧੀ ਕਿਸੇ ਵੀ ਹੱਦ ਤੱਕ ਜਾ ਕੇ ਅਜਿਹੇ ਤੱਤਾਂ ਨੂੰ ਹਿਫਾਜ਼ਤ ਦੇ ਰਹੇ ਅਤੇ ਰਾਹੁਲ ਗਾਂਧੀ 39 ਭਾਰਤੀਆਂ ਦੀ ਮੌਤ 'ਤੇ ਸਿਆਸੀ ਰੋਟੀਆਂ ਸੇਕ ਰਹੇ ਹਨ।
ਚੁੱਘ ਨੇ ਕਿਹਾ ਦੀ 27 ਪੰਜਾਬੀਆਂ ਸਮੇਤ 39 ਭਾਰਤੀਆਂ ਦਾ ਕਤਲ ਆਈ. ਐੱਸ. ਆਈ. ਐੱਸ. ਦੇ ਅੱਤਵਾਦੀਆਂ ਨੇ ਧਾਰਮਿਕ ਭੇਦਭਾਵ ਦੇ ਆਧਾਰ 'ਤੇ ਕਰਕੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਦੀ ਆਈ. ਐੱਸ. ਆਈ. ਐੱਸ. ਨੇ ਇਕ ਨਿੱਜੀ ਕੰਪਨੀ ਦੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਅਗਵਾ ਕੀਤਾ ਸੀ ਤਾਂ ਉਨ੍ਹਾਂ ਵਿਚ ਬੰਗਲਾਦੇਸ਼ ਅਤੇ ਪਾਕਸਿਤਾਨ ਦੇ ਨਾਗਰਿਕ ਵੀ ਸ਼ਾਮਿਲ ਸਨ। ਚੁੱਘ ਨੇ ਕਿਹਾ ਕਿ ਅੱਤਵਾਦੀਆਂ ਨੇ ਬੰਗਲਾਦੇਸ਼ ਅਤੇ ਪਾਕਸਿਤਾਨ ਦੇ ਨਾਗਰਿਕਾਂ ਨੂੰ ਤਾਂ ਛੱਡ ਦਿੱਤਾ ਪਰ ਭਾਰਤ ਦੇ ਨਾਗਰਿਕਾਂ ਨੂੰ ਕਤਲ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਪਹਾੜੀ ਹੇਠਾਂ ਦੱਬ ਦਿੱਤੀਆਂ।


Related News