ਇਕਬਾਲ ਸ਼ੈਰੀ ਨੇ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
Monday, Mar 05, 2018 - 06:33 AM (IST)

ਅੰਮ੍ਰਿਤਸਰ, (ਵਾਲੀਆ)- ਹਲਕਾ ਅੰਮ੍ਰਿਤਸਰ ਕੇਂਦਰੀ ਅਧੀਨ ਆਉਂਦੇ ਵਾਰਡ-48 ਵਿਖੇ ਇਲਾਕੇ ਮਿਸ਼ਨ ਕੰਪਾਊਂਡ 'ਚ ਵਿਧਾਇਕ ਓਮ ਪ੍ਰਕਾਸ਼ ਸੋਨੀ ਤੇ ਪੰਜਾਬ ਕਾਂਗਰਸ ਦੇ ਸਕੱਤਰ ਇਕਬਾਲ ਸਿੰਘ ਸ਼ੈਰੀ ਨੇ ਚੱਲ ਰਹੇ ਵਿਕਾਸ ਕਾਰਜਾਂ ਦਾ ਅੱਜ ਜਾਇਜ਼ਾ ਲਿਆ।
ਇਸ ਦੌਰਾਨ ਸ਼ੈਰੀ ਨੇ ਕਿਹਾ ਕਿ ਉਹ ਆਪਣੇ ਵਾਰਡ ਦਾ ਸਰਵਪੱਖੀ ਵਿਕਾਸ ਕਰਵਾਉਣਗੇ ਤੇ ਵਿਧਾਇਕ ਓਮ ਪ੍ਰਕਾਸ਼ ਸੋਨੀ ਦੇ ਆਸ਼ੀਰਵਾਦ ਸਦਕਾ ਵਾਰਡ ਨੂੰ ਸ਼ਹਿਰ ਦਾ ਸਭ ਤੋਂ ਮਾਡਰਨ ਵਾਰਡ ਬਣਾਉਣਗੇ। ਉਨ੍ਹਾਂ ਦੱਸਿਆ ਕਿ 5 ਸਾਲਾਂ ਤੋਂ ਵਾਰਡ ਦਾ ਸਾਰਾ ਸੀਵਰੇਜ ਸਿਸਟਮ ਜਾਮ ਪਿਆ ਹੈ, ਜੋ ਜਲਦ ਹੀ ਠੀਕ ਕਰਵਾਇਆ ਜਾਵੇਗਾ ਅਤੇ ਜਿਥੇ ਕਿਤੇ ਨਵੀਆਂ ਪਾਈਪਾਂ ਦੀ ਲੋੜ ਹੋਵੇਗੀ, ਉਥੇ ਪਾਈਆਂ ਜਾਣਗੀਆਂ ਤੇ ਸੀਵਰੇਜ ਦੀ ਸਫਾਈ ਕਰਵਾਈ ਜਾਵੇਗੀ। ਵਾਰਡ 'ਚ ਗਲੀਆਂ ਦਾ ਬਹੁਤ ਬੁਰਾ ਹਾਲ ਸੀ ਤੇ ਇਲਾਕਾ ਵਾਸੀਆਂ ਦੀ ਮੰਗ ਅਤੇ ਸਹੂਲਤ ਨੂੰ ਮੁੱਖ ਰੱਖਦਿਆਂ ਅੱਜ ਮਿਸ਼ਨ ਕੰਪਾਊਂਡ ਵਿਖੇ ਸੀ. ਸੀ. ਫਲੋਰਿੰਗ ਦੇ ਕੰਮ ਦਾ ਜਾਇਜ਼ਾ ਲਿਆ ਗਿਆ, ਜਲਦ ਹੀ ਸਾਰੇ ਵਾਰਡ ਦੀਆਂ ਗਲੀਆਂ ਠੀਕ ਕਰਵਾਈਆਂ ਜਾਣਗੀਆਂ ਅਤੇ ਵਾਰਡ 'ਚ ਪੂਰਨ ਵਿਕਾਸ ਕਰਵਾਇਆ ਜਾਵੇਗਾ।
ਇਸ ਮੌਕੇ ਦੇਵ ਕੁਮਾਰ, ਵਿਸ਼ਾਲ ਟੀਨੂ, ਮੁਕੇਸ਼ ਨਿੱਕੂ, ਠੇਕੇਦਾਰ ਰਾਣਾ, ਸੰਨੀ ਪਹਿਲਵਾਨ, ਅਵਤਾਰ, ਸ਼ਕਤੀ, ਰੰਮੀ ਆਦਿ ਹਾਜ਼ਰ ਸਨ।