ਕੁੜੀਆਂ ਛੇੜਨ ਮਗਰੋਂ ਬਦਮਾਸ਼ਾਂ ਨੇ ਚਲਾ''ਤੀਆਂ ਗੋਲੀਆਂ, ਸੜਕ ਵਿਚਾਲੇ ਪੈ ਗਿਆ ਖਿਲਾਰਾ (ਵੀਡੀਓ)
Thursday, Apr 10, 2025 - 09:22 PM (IST)

ਫਤਹਿਗੜ੍ਹ ਸਾਹਿਬ (ਬਿਪਿਨ/ਜਗਦੇਵ) : ਸਰਹਿੰਦ ਦੇ ਹਮਾਂਯੂਪੁਰ ਵਿਖੇ ਥਾਰ ਸਵਾਰਾਂ ਦੀ ਬਦਮਾਸ਼ੀ ਤੇ ਕੁੜੀਆਂ ਨੂੰ ਛੇੜਨ ਮਗਰੋਂ ਗੋਲੀਆਂ ਚਲਾਉਣ ਦੀ ਘਟਨਾ ਸਬੰਧੀ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਐੱਸਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਕਰ ਲਈ ਗਈ। ਇਸ ਦੇ ਨਾਲ ਹੀ 4 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ 2 ਹਾਲੇ ਫਰਾਰ ਹਨ। ਇਨ੍ਹਾਂ ਦੇ ਬਾਕੀ ਸਾਥੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਪੁਲਸ ਦੀਆਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕੰਮ ਕਰ ਰਹੀਆਂ ਹਨ।
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ! ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਐੱਸਪੀ ਡੀ ਫਤਹਿਗੜ੍ਹ ਸਾਹਿਬ ਰਾਕੇਸ਼ ਯਾਦਵ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਤਕਰਾਰ ਅਤੇ ਲੜਾਈ ਦੌਰਾਨ ਥਾਰ 'ਚ ਆਏ ਨੌਜਵਾਨਾਂ ਵੱਲੋਂ ਗੋਲੀ ਚਲਾਈ ਜਾਣ ਦੀ ਗੱਲ ਲੋਕਾਂ ਵੱਲੋਂ ਦੱਸੀ ਜਾ ਰਹੀ ਹੈ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਵਾਇਰਲ ਵੀਡੀਓ ਵਿਚ ਜਿਸ ਵਿਅਕਤੀ ਵੱਲੋਂ ਗੋਲੀ ਚਲਾਉਣ ਜਾਂ ਹੱਥ ਵਿੱਚ ਵੈਪਨ ਦਿਖਾਈ ਦੇ ਰਿਹਾ ਹੈ, ਉਸ ਵਿਅਕਤੀ ਕੋਲ ਅਸਲਾ ਲਾਈਸੈਂਸ ਨਹੀਂ ਹੈ ਜਿਸ ਦੀ ਪੁਲਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਡਿਊਟੀ 'ਚ ਕੁਤਾਹੀ ਵਰਤਣ 'ਤੇ ਕਾਰਵਾਈ! ਪੰਚਾਇਤ ਵਿਭਾਗ ਦਾ ਬੀਡੀਪੀਓ ਸਸਪੈਂਡ
ਐੱਸਪੀ ਡੀ ਨੇ ਦੱਸਿਆ ਕਿ ਤਕਰਾਰ ਅਤੇ ਲੜਾਈ ਦੌਰਾਨ ਵਰਨਾ ਕਾਰ ਵਿੱਚ ਸਵਾਰ ਨੌਜਵਾਨਾਂ ਦੀ ਮਦਦ ਲਈ ਥਾਰ ਗੱਡੀ 'ਚ ਆਏ ਨੌਜਵਾਨਾਂ ਵੱਲੋਂ ਗੋਲੀ ਚਲਾਈ ਜਾਣ ਦੀ ਗੱਲ ਲੋਕਾਂ ਵੱਲੋਂ ਦੱਸੀ ਜਾ ਰਹੀ ਹੈ ਜਿਸ ਦੀ ਪੁਲਸ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਬਿਆਨ ਦਰਜ ਕਰ ਲਏ ਗਏ ਹਨ ਅਤੇ ਅਗਲੇਰੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਔਰਤਾਂ ਨਾਲ ਬਹਿਸ ਨਾਲ ਹੋਈ ਲੜਾਈ ਵਿੱਚ ਮੌਕੇ 'ਤੇ ਇਕੱਠੇ ਹੋਏ ਲੋਕਾਂ ਵੱਲੋਂ ਲੜਾਈ ਕਰਨ ਵਾਲੇ ਵਿਅਕਤੀਆਂ ਦੀ ਵਰਨਾ ਕਾਰ ਦੀ ਬੁਰੀ ਤਰਹਾਂ ਭੰਨ ਤੋੜ ਕਰ ਦਿੱਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8