ਫਰਜ਼ੀ ਸਫ਼ਾਈ ਮੁਲਾਜ਼ਮਾਂ ਦੇ ਖ਼ਾਤਿਆਂ ’ਚ ਕਰੋੜਾਂ ਟਰਾਂਸਫਰ ਹੋਣ ਦੀ ਹੋਵੇਗੀ ਜਾਂਚ

Friday, Feb 02, 2024 - 12:22 PM (IST)

ਲੁਧਿਆਣਾ (ਹਿਤੇਸ਼) : ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਚਾਹੇ ਫਰਜ਼ੀ ਸਫ਼ਾਈ ਮੁਲਾਜ਼ਮਾਂ ਦੇ ਖ਼ਾਤਿਆਂ ’ਚ ਕਰੋੜਾਂ ਟਰਾਂਸਫ਼ਰ ਹੋਣ ਦੇ ਮਾਮਲੇ ’ਚ 2 ਸੈਨਟਰੀ ਇੰਸਪੈਕਟਰਾਂ ਸਮੇਤ ਹੈਲਥ ਸ਼ਾਖਾ ਦੇ 7 ਮੁਲਾਜ਼ਮਾਂ ਨੂੰ ਸਸਪੈਂਡ ਕਰਨ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਗਿਆ ਸੀ। ਜਦੋਂਕਿ ਸਰਕਾਰ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦੀ ਜ਼ਿੰਮੇਵਾਰੀ ਲੋਕਲ ਬਾਡੀਜ਼ ਵਿਭਾਗ ਦੇ ਚੀਫ ਵਿਜੀਲੈਂਸ ਅਫ਼ਸਰ ਨੂੰ ਦਿੱਤੀ ਗਈ ਹੈ, ਜਿਨ੍ਹਾਂ ਵੱਲੋਂ ਨਗਰ ਨਿਗਮ ਤੋਂ ਮਾਮਲੇ ਨਾਲ ਜੁੜਿਆ ਰਿਕਾਰਡ ਮੰਗਿਆ ਗਿਆ ਹੈ।
‘ਜਗ ਬਾਣੀ’ ਦੀਆਂ ਖ਼ਬਰਾਂ ਨੂੰ ਬਣਾਇਆ ਗਿਆ ਹੈ ਆਧਾਰ
ਇਸ ਮਾਮਲੇ ਦੀ ਜਾਂਚ ਸ਼ੁਰੂ ਕਰਨ ਲਈ ਸਰਕਾਰ ਵੱਲੋਂ ‘ਜਗ ਬਾਣੀ’ ਦੀਆਂ ਖ਼ਬਰਾਂ ਨੂੰ ਆਧਾਰ ਬਣਾਇਆ ਗਿਆ ਹੈ, ਜਿਸ ਦਾ ਜ਼ਿਕਰ ਵਿਜੀਲੈਂਸ ਵਿਭਾਗ ਵੱਲੋਂ ਲੋਕਲ ਬਾਡੀ ਵਿਭਾਗ ਨੂੰ ਭੇਜੀ ਗਈ ਰਿਪੋਰਟ ਅਤੇ ਚੀਫ ਵਿਜੀਲੈਂਸ ਅਫ਼ਸਰ ਵੱਲੋਂ ਰਿਕਾਰਡ ਮੰਗਣ ਲਈ ਨਗਰ ਨਿਗਮ ਨੂੰ ਜਾਰੀ ਲੈਟਰ ’ਚ ਵੀ ਕੀਤਾ ਗਿਆ ਹੈ।
ਪੁਰਾਣੇ ਰਿਕਾਰਡ ਦੀ ਕ੍ਰਾਸ ਚੈਕਿੰਗ ਲਈ ਨਵੇਂ ਸਿਰੇ ਤੋਂ ਕਰਨੀ ਪਵੇਗੀ ਇੰਚਾਰਜ ਦੀ ਨਿਯੁਕਤੀ
ਇਸ ਮਾਮਲੇ ਦਾ ਖ਼ੁਲਾਸਾ ਕੈਗ ਦੀ ਸਪੈਸ਼ਲ ਆਡਿਟ ਦੌਰਾਨ ਹੋਇਆ ਹੈ, ਜਿਨ੍ਹਾਂ ਦੀ ਸਿਫਾਰਿਸ਼ ਦੇ ਆਧਾਰ ’ਤੇ ਕਮਿਸ਼ਨਰ ਵੱਲੋਂ ਸਫ਼ਾਈ ਮੁਲਾਜ਼ਮਾਂ ਦੇ ਖ਼ਾਤੇ ’ਚ ਫੰਡ ਟਰਾਂਸਫਰ ਕਰਨ ਨਾਲ ਜੁੜੇ 3 ਸਾਲ ਪੁਰਾਣੇ ਰਿਕਾਰਡ ਦੀ ਕ੍ਰਾਸ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਕੰਮ ਲਈ ਬਣਾਈ ਗਈ ਕਮੇਟੀ ਦਾ ਇੰਚਾਰਜ ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ ਨੂੰ ਲਗਾਇਆ ਗਿਆ ਸੀ, ਜਿਨ੍ਹਾਂ ਦੀ ਹਾਲ ਹੀ ’ਚ ਬਦਲੀ ਹੋ ਗਈ ਹੈ, ਜਿਸ ਕਾਰਨ ਪੁਰਾਣੇ ਰਿਕਾਰਡ ਦੀ ਕ੍ਰਾਸ ਚੈਕਿੰਗ ਲਈ ਇੰਚਾਰਜ ਦੇ ਰੂਪ ’ਚ ਨਵੇਂ ਸਿਰੇ ਤੋਂ ਕਿਸੇ ਅਫ਼ਸਰ ਦੀ ਨਿਯੁਕਤੀ ਕਰਨੀ ਪਵੇਗੀ।
 


Babita

Content Editor

Related News