ਪੈਸੇ ਇਨਵੈਸਟ ਕਰਕੇ ਦੁੱਗਣਾ ਵਿਆਜ ਦਿਵਾਉਣ ਦੇ ਨਾਮ ''ਤੇ ਠੱਗੀ

Tuesday, Oct 03, 2017 - 07:30 AM (IST)

ਪੈਸੇ ਇਨਵੈਸਟ ਕਰਕੇ ਦੁੱਗਣਾ ਵਿਆਜ ਦਿਵਾਉਣ ਦੇ ਨਾਮ ''ਤੇ ਠੱਗੀ

ਚੰਡੀਗੜ੍ਹ, (ਸੁਸ਼ੀਲ)- ਪੈਸੇ ਇਨਵੈਸਟ ਕਰਕੇ ਦੁੱਗਣਾ ਵਿਆਜ ਦਿਵਾਉਣ ਦੇ ਨਾਮ 'ਤੇ ਇਕ ਮਹਿਲਾ ਧਨਾਸ ਦੇ ਲੋਕਾਂ ਨਾਲ ਧੋਖਾਦੇਹੀ ਕਰਕੇ ਫਰਾਰ ਹੋ ਗਈ। ਮਾਮਲੇ ਦੀ ਸ਼ਿਕਾਇਤ ਲੈ ਕੇ ਲੋਕ ਸੋਮਵਾਰ ਨੂੰ ਡੀ. ਐੱਸ. ਪੀ. ਸੈਂਟ੍ਰਲ ਕੋਲ ਪਹੁੰਚੇ। ਲੋਕਾਂ ਨੇ ਕਿਹਾ ਕਿ ਇਕ ਮਹਿਲਾ ਉਨ੍ਹਾਂ ਤੋਂ ਪੈਸੇ ਇਨਵੈਸਟ ਕਰਕੇ ਦੁੱਗਣਾ ਵਿਆਜ ਦੇਣ ਦਾ ਲਾਰਾ ਲਗਾ ਕੇ ਫਰਾਰ ਹੋ ਗਈ। ਉਸ ਦਾ ਮੋਬਾਇਲ ਫ਼ੋਨ ਵੀ ਬੰਦ ਆ ਰਿਹਾ ਹੈ। ਧਨਾਸ ਨਿਵਾਸੀ ਭਾਜਪਾ ਦੇ ਮੰਡਲ ਪ੍ਰਧਾਨ ਦੀਪਕ ਨੇ ਦੱਸਿਆ ਕਿ ਮਹਿਲਾ ਪਿਛਲੇ ਕਈ ਸਾਲਾਂ ਤੋਂ ਧਨਾਸ ਵਿਚ ਰਹਿ ਰਹੀ ਸੀ। ਉਸ ਨੇ ਸੈਂਕੜੇ ਲੋਕਾਂ ਤੋਂ ਪੈਸੇ ਠੱਗੇ ਹਨ। 
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੀ ਕਰੀਬ 3 ਲੱਖ ਰੁਪਏ ਇਨਵੈਸਟ ਕੀਤੇ, ਹਾਲਾਂਕਿ ਅਜੇ ਤਕ ਕੋਈ ਵੀ ਲਿਖਤੀ ਸ਼ਿਕਾਇਤ ਦੇਣ ਲਈ ਨਹੀਂ ਆਇਆ ਹੈ। ਡੀ. ਐੱਸ. ਪੀ. ਸੈਂਟ੍ਰਲ ਰਾਮ ਗੋਪਾਲ ਮੁਤਾਬਿਕ ਧਨਾਸ ਵਿਚ ਪੈਸੇ ਇਨਵੈਸਟ ਕਰਕੇ ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਕੱਝ ਲੋਕਾਂ ਦੀ ਸ਼ਿਕਾਇਤ ਆਈ ਹੈ, ਉਨ੍ਹਾਂ ਨੇ ਲੋਕਾਂ ਨੂੰ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਤਾਂ ਕਿ ਉਹ ਕਾਰਵਾਈ ਕਰ ਸਕਣ।


Related News