ਭੇਦਭਰੀ ਹਾਲਤ ''ਚ ਔਰਤ ਦੀ ਮੌਤ
Tuesday, Oct 31, 2017 - 04:19 PM (IST)

ਬਟਾਲਾ (ਸੈਂਡੀ) - ਬੀਤੀ ਰਾਤ ਮੁਹੱਲਾ ਪ੍ਰੇਮ ਨਗਰ ਬੋਹੜਾਵਾਲ ਦੀ ਇੱਕ ਔਰਤ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਦੀ ਸੱਸ ਪ੍ਰਵੀਨ ਪਤਨੀ ਵੀਲੀਅਮ ਮਸੀਹ ਨੇ ਨੈਸ਼ਨਲ ਕ੍ਰਿਸਚਿਅਨ ਯੂਥ ਫਰੰਟ ਦੇ ਪ੍ਰਧਾਨ ਜਾਰਜ ਗਿੱਲ ਦੀ ਹਾਜ਼ਰੀ 'ਚ ਦੱਸਿਆ ਕਿ ਮੇਰੀ ਨੂੰਹ ਲੜਾਈ ਝਗੜੇ ਕਾਰਨ ਪਿਛਲੇ 1 ਸਾਲ ਤੋਂ ਆਪਣੇ ਪੇਕੇ ਘਰ ਸਾਗਰਪੁਰਾ ਵਿਖੇ ਰਹਿ ਰਹੀ ਸੀ ਬੀਤੀ ਦਿਨੀ ਮੇਰੀ ਨੂੰਹ ਦੇ ਘਰ ਲੜਕਾ ਹੋਇਆ ਪਰ ਇਸ ਸੰਬੰਧੀ ਸਾਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਕੋਈ ਸੂਚਨਾ ਨਹੀਂ ਦਿੱਤੀ ਅਤੇ ਅੱਜ ਸਵੇਰੇ 4 ਵਜੇ ਤੜਕਸਾਰ ਮੇਰੀ ਮਰੀ ਹੋਈ ਨੂੰਹ ਨੂੰ ਉਸ ਦੇ ਘਰਦੇ ਸਾਡੇ ਘਰ ਛੱਡ ਕੇ ਆਪ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮੈਂ ਤੁਰੰਤ ਇਸ ਦੀ ਸੂਚਨਾ ਆਪਣੇ ਮੁਹੱਲੇ ਦੇ ਮੋਹਤਬਰ ਵਿਅਕਤੀਆਂ ਨੂੰ ਦਿੱਤੀ।