ਕਰਨਾਲ 'ਚ 24 ਘੰਟਿਆਂ ਲਈ ਵਧਾਇਆ ਗਿਆ ਇੰਟਰਨੈੱਟ ਸ਼ਟਡਾਊਨ, ਹੁਕਮ ਜਾਰੀ
Wednesday, Sep 08, 2021 - 02:25 AM (IST)
ਚੰਡੀਗੜ੍ਹ (ਧਰਨੀ)- ਬੀਤੇ ਦਿਨ ਸੋਮਵਾਰ ਨੂੰ ਕਰਨਾਲ ਵਿਚ ਕੀਤਾ ਗਿਆ ਇੰਟਰਨੈੱਟ ਸ਼ਟਡਾਊਨ 24 ਘੰਟਿਆਂ ਦੇ ਲਈ ਵਧਾ ਦਿੱਤਾ ਗਿਆ ਹੈ। ਜਿਲ੍ਹੇ 'ਚ ਕਿਸਾਨਾਂ ਵਲੋਂ ਮਹਾਪੰਚਾਇਤ ਤੋਂ ਬਾਅਦ ਜਿਲ੍ਹਾ ਸਕੱਤਰੇਤ ਦੇ ਬਾਹਰ ਇਕੱਠੇ ਹੋਏ ਕਿਸਾਨਾਂ ਨੂੰ ਲੈ ਕੇ ਸਰਕਾਰ ਸੁਚੇਤ ਨਜ਼ਰ ਆ ਰਹੀ ਹੈ। ਮਹਾਪੰਚਾਇਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਫੈਲੇ ਇਸ ਦੇ ਲਈ ਸਾਵਧਾਨੀ ਦੇ ਤੌਰ 'ਤੇ ਇੰਟਰਨੈੱਟ 'ਤੇ 24 ਘੰਟਿਆਂ ਦੀ ਪਾਬੰਦੀ ਵਧਾ ਦਿੱਤੀ ਗਈ ਹੈ। ਹੁਣ 8 ਸਤੰਬਰ ਰਾਤ 11:59 ਵਜੇ ਤੱਕ ਇੰਟਰਨੈੱਟ ਸਮੇਤ ਐੱਮ. ਐੱਮ. ਐੱਸ. ਸੇਵਾਵਾਂ 'ਤੇ ਪਾਬੰਦੀ ਜਾਰੀ ਰਹੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਰਨਾਲ ਸਮੇਤ ਜੀਂਦ, ਕੈਥਲ, ਪਾਣੀਪਤ ਤੇ ਕੁਰੂਕਸ਼ੇਤਰ ਵਿਚ ਵੀ ਇੰਟਰਨੈੱਟ ਸੇਵਾਵਾਂ 'ਤੇ 24 ਘੰਟਿਆਂ ਦੀ ਰੋਕ ਲਗਾਈ ਗਈ ਸੀ।
ਇਹ ਖ਼ਬਰ ਪੜ੍ਹੋ- 5ਵੇਂ ਟੈਸਟ ਮੈਚ ਲਈ ਇੰਗਲੈਂਡ ਟੀਮ 'ਚ ਵੱਡਾ ਬਦਲਾਅ, ਇੰਨ੍ਹਾਂ ਦੋ ਖਿਡਾਰੀਆਂ ਦੀ ਹੋਈ ਵਾਪਸੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।