ਜਲੰਧਰ 'ਚ ਮਨਾਇਆ ਗਿਆ 'ਵਿਸ਼ਵ ਯੋਗ ਦਿਵਸ', ਵੇਖੋ ਤਸਵੀਰਾਂ
Monday, Jun 21, 2021 - 01:16 PM (IST)
ਜਲੰਧਰ (ਸੋਨੂੰ)— ਵਿਸ਼ਵ ਯੋਗ ਦਿਵਸ ਮੌਕੇ ਅੱਜ ਪੂਰੇ ਵਿਸ਼ਵ ’ਚ ਯੋਗ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਹਾਲਾਂਕਿ ਕੋਰੋਨਾ ਦੇ ਚਲਿਦਆਂ ਜ਼ਿਆਦਾ ਕੈਂਪ ਆਯੋਜਿਤ ਨਹੀਂ ਕੀਤੇ ਗਏ ਹਨ ਪਰ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਅਤੇ ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸੇ ਦੇ ਚਲਦਿਆਂ ਅੱਜ ਜਲੰਧਰ ਵਿਖੇ ਵੀ ਮਾਸਟਰ ਤਾਰਾ ਸਿੰਘ ਨਗਰ ਸਮੇਤ ਹੋਰ ਵੱਖ-ਵੱਖ ਥਾਵਾਂ ’ਤੇ ਯੋਗ ਦਿਵਸ ਮਨਾਇਆ ਗਿਆ। ਇਸ ਦੌਰਾਨ ਕਈ ਬੱਚਿਆਂ ਨੇ ਹੀ ਹਿੱਸਾ ਲਿਆ। ਇਸ ਮੌਕੇ ਯਰਾਨਾ ਕਲੱਬ ਨੂੰ ਵਿਧਾਇਕ ਰਜਿੰਦਰ ਬੇਰੀ ਵੱਲੋਂ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ।
ਜਨਮਦਿਨ ਦਾ ਕੇਕ ਕੱਟਣ ਜਾ ਰਿਹਾ ਸੀ ਸੁਖਮੀਤ, ਇਹ ਨਹੀਂ ਸੀ ਪਤਾ ਕਿ ਮੌਤ ਪਾ ਲਵੇਗੀ ਘੇਰਾ, ਰੇਕੀ ਤੋਂ ਬਾਅਦ ਹੋਇਆ ਕਤਲ
ਇਥੇ ਦੱਸਣਯੋਗ ਹੈ ਕਿ ਭਾਰਤੀ ਸੱਭਿਆਚਾਰ ਵਿਚ ਯੋਗ ਸਾਡੀ ਜੀਵਨ ਸ਼ੈਲੀ ਦਾ ਇਕ ਹਿੱਸਾ ਹੈ, ਜਿਸ ਦੀ ਸ਼ੁਰੂਆਤ ਵੈਦਿਕ ਕਾਲ ਵਿਚ ਹੋਈ ਸੀ। ਰਿਗ ਵੈਦ ਵਿਚ ਵੀ ਕਈ ਥਾਵਾਂ ’ਤੇ ਯੌਗਿਕ ਕਿਰਿਆਵਾਂ ਦੇ ਵਿਸ਼ੇ ਦਾ ਜ਼ਿਕਰ ਮਿਲਦਾ ਹੈ। ਸਾਡੇ ਰਿਸ਼ੀ-ਮੁਨੀ ਯੋਗ ਦੀਆਂ ਵੱਖ-ਵੱਖ ਕਿਰਿਆਵਾਂ ਨਾਲ ਹੀ ਨਿਰੋਗ ਰਹਿੰਦੇ ਸਨ।
ਇਹ ਵੀ ਪੜ੍ਹੋ: ਜਲੰਧਰ: ਨਕੋਦਰ 'ਚ ਵੱਡੀ ਵਾਰਦਾਤ, ਗੁਆਂਢੀਆਂ ਨੇ ਧੋਖੇ ਨਾਲ ਨੌਜਵਾਨ ਨੂੰ ਘਰ ਬੁਲਾ ਕੇ ਦਿੱਤੀ ਰੂਹ ਕੰਬਾਊ ਮੌਤ
ਯੋਗ ਇਕ ਸੰਪੂਰਨ ਇਲਾਜ ਪ੍ਰਣਾਲੀ ਹੈ। ਅਜੋਕੇ ਸਮੇਂ ਜਦੋਂ ਹਰ ਕੋਈ ਕਿਸੇ ਨਾ ਕਿਸੇ ਚਿੰਤਾ ਵਿਚ ਘਿਰਿਆ ਹੋਇਆ ਹੈ, ਅਜਿਹੇ ਸਮੇਂ ਕਾਰਪੋਰੇਟ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਮਾਨਸਿਕ ਤੌਰ ’ਤੇ ਸਿਹਤਮੰਦ ਰੱਖਣ ਲਈ ਯੋਗਾ ਆਚਾਰੀਆ ਨਿਯੁਕਤ ਕਰਦੀਆਂ ਹਨ, ਜਿਸ ਨਾਲ ਉਹ ਤਣਾਅ ਅਤੇ ਹੋਰ ਬੀਮਾਰੀਆਂ ਤੋਂ ਮੁਕਤ ਰਹਿ ਸਕਣ। ਸ਼੍ਰੀਮਦ ਭਾਗਵਦ ਗੀਤਾ ਵਿਚ ਵੀ ਲਿਖਿਆ ਹੈ ਕਿ ਲਾਭ-ਹਾਨੀ, ਸੁੱਖ-ਦੁੱਖ, ਦੋਸਤ-ਦੁਸ਼ਮਣ ਆਦਿ ਸਥਿਤੀਆਂ ਵਿਚ ਬਰਾਬਰਤਾ ਬਣਾਈ ਰੱਖਣਾ ਹੀ ਯੋਗ ਹੈ। ਯੋਗ ਕਰਨ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਠੀਕ ਰਹਿੰਦੀ ਹੈ। ਕੁਝ ਵਿਦਵਾਨਾਂ ਦਾ ਮੱਤ ਹੈ ਕਿ ਜੀਵ ਆਤਮਾ ਅਤੇ ਪਰਮਾਤਮਾ ਦੇ ਮਿਲਨ ਨੂੰ ਯੋਗ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਗੋਪਾਲ ਨਗਰ ਵਿਖੇ ਸ਼ਰੇਆਮ ਗੋਲ਼ੀਆਂ ਨਾਲ ਭੁੰਨਿਆ ਸਿੱਖ ਨੌਜਵਾਨ
21 ਜੂਨ ਨੂੰ ‘ਅੰਤਰਰਾਸ਼ਟਰੀ ਯੋਗ ਦਿਵਸ’ ਮਨਾਉਣ ਨਾਲ ਯੋਗ ਦੀ ਸ਼ਕਤੀ ਨੂੰ ਪੂਰੀ ਦੁਨੀਆ ਨੇ ਮੰਨਿਆ ਹੈ। ਦੁਨੀਆ ਦੇ ਕਈ ਕਈ ਹਿੱਸਿਆ ਵਿਚ ਯੋਗ ਦਾ ਪ੍ਰਚਾਰ ਅਤੇ ਪ੍ਰਸਾਰ ਹੋ ਚੁੱਕਾ ਹੈ ਕਿਉਂਕਿ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ’ਤੇ ਕੰਟਰੋਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ, ਪਲਾਂ 'ਚ ਉਜੜਿਆ ਪਰਿਵਾਰ, ਕਰੰਟ ਲੱਗਣ ਨਾਲ ਮਾਂ-ਧੀ ਦੀ ਮੌਤ
ਕਿਸੇ ਵੀ ਉਮਰ ਵਰਗ ਦੇ ਲੋਕ ਭਾਵ 5 ਤੋਂ 90 ਸਾਲ ਤੱਕ ਉਮਰ ਵਰਗ ਦੇ ਲੋਕ ਕਿਸੇ ਵੀ ਯੋਗਾ ਦੇ ਮਾਹਿਰ ਦੇ ਨਿਰਦੇਸ਼ਾਂ ਤਹਿਤ ਇਸ ਨੂੰ ਕਰ ਸਕਦੇ ਹਨ। ਪ੍ਰਧਾਨ ਮੰਤਰੀ ਦੀਆਂ ਕੋਸ਼ਿਸ਼ਾਂ ਨਾਲ 177 ਦੇਸ਼ਾਂ ਨੇ ਜਦੋਂ ਯੋਗ ਦੀ ਸ਼ਕਤੀ ਨੂੰ ਮੰਨਿਆ ਤਾਂ ਸੰਯੁਕਤ ਰਾਸ਼ਟਰ ਨੇ 2015 ਤੋਂ 21 ਜੂਨ ਨੂੰ ‘ਅੰਤਰਰਾਸ਼ਟਰੀ ਯੋਗ ਦਿਵਸ’ ਵਜੋਂ ਮਨਾਉਣ ਦਾ ਐਲਾਨ ਕਰ ਦਿੱਤਾ। ਕੋਵਿਡ-19 ਕਾਰਨ ਹੁਣ ਲੋਕ ਇਕੱਠੇ ਹੋ ਕੇ ਯੋਗ ਕਰਨ ਦੀ ਥਾਂ ਆਨਲਾਈਨ ਜ਼ੂਮ ਐਪ ਰਾਹੀਂ ਜਾਂ ਘਰਾਂ ਦੀਆਂ ਛੱਤਾਂ ’ਤੇ ਹੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦਿਆਂ ਯੋਗ ਦਿਵਸ ਮਨਾਉਣ ਦੀ ਤਿਆਰੀ ਕਰ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ ਦੀ ਪੀ. ਪੀ. ਆਰ. ਮਾਰਕਿਟ ’ਚ ਮਿਲੀ ਵਿਅਕਤੀ ਦੀ ਲਾਸ਼, ਫੈਲੀ ਸਨਸਨੀ
ਇਹ ਵੀ ਪੜ੍ਹੋ: ਫਗਵਾੜਾ 'ਚ ਵੱਡੀ ਵਾਰਦਾਤ, ਚੌਕੀਦਾਰ ਦਾ ਬੇਰਹਿਮੀ ਨਾਲ ਕਤਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।