ਅੰਤਰਰਾਸ਼ਟਰੀ ਹਰੀਕੇ ਬਰਡ ਸੈਂਚਰੀ ’ਚ ਇਸ ਸਾਲ 90 ਕਿਸਮਾਂ ਦੇ ਪੁੱਜੇ 74,869 ਰੰਗ ਬਿਰੰਗੇ ਪੰਛੀ
Monday, Jan 25, 2021 - 10:56 AM (IST)
ਤਰਨਤਾਰਨ (ਰਮਨ) - ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਉੱਪਰ ਜ਼ਿਲ੍ਹਾ ਤਰਨਤਾਰਨ ਅਤੇ ਫਿਰੋਜ਼ਪੁਰ ਦੀ ਹੱਦ ਉੱਪਰ 86 ਵਰਗ ਕਿਲੋਮੀਟਰ ਦੇ ਘੇਰੇ ’ਚ ਫੈਲੇ ਹਰੀਕੇ ਬਰਡ ਸੈਂਚਰੀ ’ਚ ਕੀਤੇ ਦੋ ਦਿਨਾਂ ਦੇ ਸਰਵੇ ਦੌਰਾਨ 90 ਕਿਸਮ ਦੇ 74,869 ਪੰਛੀਆਂ ਨੇ ਇਸ ਸਾਲ ਆਪਣੀ ਹਾਜ਼ਰੀ ਲਗਾਈ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਜਿੱਥੇ ਤਿੰਨ ਨਵੀਂ ਕਿਸਮ ਦੇ ਪੰਛੀ ਪੁੱਜੇ, ਉੱਥੇ ਪਿਛਲੇ ਸਾਲ ਦੌਰਾਨ ਪੰਛੀਆਂ ਦੀ ਗਿਣਤੀ ਘੱਟ ਵੇਖੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਰਦ ਦੂਰ ਕਰਨ ਦੀ ਦਵਾਈ, ਇੰਝ ਪਾਓ ਰਾਹਤ
ਕਰੀਬ 2 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਹਰੀਕੇ ਵੈਟਲੈਂਡ ਪੁੱਜਣ ਵਾਲੇ ਕਰੀਬ 450 ਕਿਸਮ ਦੇ ਪੰਛੀਆਂ ’ਚੋਂ ਪਾਣੀ ’ਤੇ ਨਿਰਭਰ ਰਹਿਣ ਵਾਲੇ 90 ਕਿਸਮ ਦੇ ਪੰਛੀਆਂ ਦੀ ਗਿਣਤੀ ਇਸ ਸਾਲ 74,869 ਵੇਖੀ ਗਈ ਹੈ। ਇਹ ਸਰਵੇ ਦੋ ਦਿਨਾਂ ਦੌਰਾਨ 20 ਮੈਂਬਰਾਂ ਦੀ ਮਦਦ ਨਾਲ ਹਰੀਕੇ ਵੈਟਲੈਂਡ ਦੇ 8 ਬਲਾਕਾਂ ਰਾਹੀਂ ਕੀਤਾ ਗਿਆ। ਇਸ ’ਚ ਵੱਰਲਡ ਵਾਈਲਡ ਲਾਈਫ ਫੰਡ, ਚੰਡੀਗੜ੍ਹ ਬਰਡ ਕਲੱਬ, ਅੰਮ੍ਰਿਤਸਰ ਬਰਡ ਕਲੱਬ, ਲੁਧਿਆਣਾ ਬਰਡ ਕਲੱਬ, ਜਲੰਧਰ ਬਰਡ ਕਲੱਬ, ਫਰੀਦਕੋਟ, ਫਿਰੋਜ਼ਪੁਰ, ਨੰਗਲ ਅਤੇ ਜੰਗਲਾਤ ਮਹਿਕਮੇ ਦੀ ਸਾਂਝੀ ਟੀਮ ਸ਼ਾਮਲ ਸੀ।
ਪੜ੍ਹੋ ਇਹ ਵੀ ਖ਼ਬਰ - ਸਾਵਧਾਨ ! ਜੇਕਰ ਤੁਸੀਂ ਵੀ ਕਰਦੇ ਹੋ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਤਾਂ ਹੋ ਸਕਦੀ ਹੈ ਇਹ ਬੀਮਾਰੀ
ਜਾਣਕਾਰੀ ਅਨੁਸਾਰ ਛੁੱਟੀਆਂ ਕੱਟਣ ਬਹਾਨੇ ਅੰਤਰਰਾਸ਼ਟਰੀ ਬਰਡ ਸੈਂਚਰੀ (ਵੈਟਲੈਂਡ) ਹਰੀਕੇ ਪੱਤਣ ਵਿਖੇ ਪੰਛੀ ਪੁੱਜ ਜਾਂਦੇ ਹਨ। ਇਸੇ ਤਹਿਤ ਸਾਲ 2016 ’ਚ 1 ਲੱਖ 5 ਹਜ਼ਾਰ, 2017 ’ਚ 93 ਹਜ਼ਾਰ, 2018 ’ਚ 94,771, 2019 ’ਚ 1,23,128 ਅਤੇ 2020 ’ਚ 91,025 ਅਤੇ ਇਸ ਸਾਲ ਇਹ ਗਿਣਤੀ 74,869 ਰਹੀ ਹੈ। ਹਰੀਕੇ ਬਰਡ ਸੈਂਚਰੀ ’ਚ ਸਰਵੇ ਦੌਰਾਨ ਇਉਰੇਸ਼ੀਅਨ ਕੂਟ, ਗਰੇ ਲੈੱਗ ਗੀਜ, ਬਾਰ ਹੈਡੱਡ ਗੀਜ ਦੀ ਗਿਣਤੀ ਸਭ ਤੋਂ ਵੱਧ ਰਹੀ, ਜਦਕਿ ਇਸ ਤੋਂ ਇਲਾਵਾ ਲਿਟਲ ਕੋਰਮੋਰੈਂਟ, ਇਰਸ਼ੀਅਨ ਵਿਜੀਉਨ, ਬ੍ਰਹਿਮਣੀ, ਸ਼ੌਵਲਰ, ਪਿੰਨਟੇਲ, ਕੌਮਨ ਟੀਲ, ਕੋਚਰ, ਬੈਡਵੈਲ, ਕਾਮਨ ਕੌਟ, ਰੂਡੀ ਸ਼ੈੱਲਡੱਕ, ਕੌਮਨ ਸ਼ੈੱਲਡੱਕ, ਕੌਮਨ ਪੋਚਡ, ਸੈਂਡ ਪਾਈਪਰ, ਸਾਈਬੇਰੀਅਨ ਗੱਲਜ, ਸਪੁਨ ਬਿੱਲਜ, ਪੇਂਟਡ ਸਟੌਰਕ, ਕੌਮਨ ਟੌਚਰੱਡ ਅਤੇ ਕੁਝ ਹੋਰ ਪ੍ਰਜਾਤੀਆਂ ਦੇ ਪੰਛੀਆਂ ਨੂੰ ਵਖਿਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਗਾਲਾਂ ਕੱਢਣ ਤੋਂ ਰੋਕਣ ਗਏ ਬਜ਼ੁਰਗ ਦੀ ਪਹਿਲਾਂ ਕੀਤੀ ਕੁੱਟਮਾਰ, ਫਿਰ ਇੱਟਾਂ ਮਾਰ ਦਿੱਤੀ ਦਰਦਨਾਕ ਮੌਤ
ਇਸ ਸਬੰਧੀ ਜਣਕਾਰੀ ਦਿੰਦੇ ਹੋਏ ਜ਼ਿਲ੍ਹਾ ਜੰਗਲਾਤ ਅਫ਼ਸਰ ਨਲਿਨ ਯਾਦਵ ਨੇ ਦੱਸਿਆ ਕਿ ਇਸ ਸਾਲ ਹਾਰਡਰਡ ਗੀਜ, ਵਾਟਰ ਪਿੱਪਟ ਅਤੇ ਆਈਸੋਵਿਨ ਸ਼ਰਾਈਕ ਨਾਮਕ ਨਵੇਂ ਪੰਛੀਆਂ ਨੂੰ ਵੇਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਛੀਆਂ ਦਾ ਦਿਨ ਰਾਤ ਧਿਆਨ ਰੱਖਿਆ ਜਾ ਰਿਹਾ ਹੈ। ਵਰਲਡ ਵਾਈਲਡ ਲਾਈਫ ਫੰਡ ਦੇ ਪ੍ਰਾਜੈਕਟ ਅਫ਼ਸਰ ਮੈਡਮ ਗੀਤਾਂਜਲੀ ਕੰਵਰ ਨੇ ਦੱਸਿਆ ਕਿ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਪੰਛੀਆਂ ਦੀ ਗਿਣਤੀ ਘੱਟ ਰਹੀ ਹੈ ਪਰ ਇਸ ਸੈਂਚਰੀ ਦੀ ਐਵਰੇਜ਼ 90 ਹਜ਼ਾਰ ਦੇ ਕਰੀਬ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਸਮੁੱਚੇ ਪੰਜਾਬ ’ਚ ਮਾਈਗ੍ਰੈਟਰੀ ਪੰਛੀਆਂ ਦੀ ਆਮਦ ਘੱਟ ਰਹੀ ਹੈ।