ਲੁਧਿਆਣਾ ਤੋਂ ਗਾਰਮੈਂਟ ਐਕਸਪੋਰਟ ਦੀ ਆੜ ’ਚ ਪਿਤਾ-ਪੁੱਤਰ ਚਲਾ ਰਹੇ ਇੰਟਰਨੈਸ਼ਨਲ ਡਰੱਗ ਮਨੀ ਟਰਾਂਸਫਰ ਦਾ ਧੰਦਾ

08/20/2023 11:40:45 PM

ਲੁਧਿਆਣਾ (ਗੌਤਮ)– ਇੰਟਰਨੈਸ਼ਨਲ ਪੱਧਰ ’ਤੇ ਡਰੱਗ ਮਨੀ ਨੂੰ ਇਧਰ ਤੋਂ ਉੱਧਰ ਕਰਨ ਵਾਲੇ ਗਿਰੋਹ ਦੇ ਮੁੱਖ ਕਿੰਗਪਿਨ ਦੁਗਰੀ ਫੇਸ 2 ਦੇ ਰਹਿਣ ਵਾਲੇ ਮਨੀ ਕਾਲੜਾ ਨੂੰ ਚੰਡੀਗੜ੍ਹ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ। ਉਪਰੋਕਤ ਮੁਲਜ਼ਮ ਬਾਰੇ ਪੁਲਸ ਨੇ ਪਹਿਲਾ ਫੜੇ ਗਏ ਨਸ਼ਾ ਸਮੱਗਲਰ ਚੰਦਨ ਦੀ ਪੁੱਛਗਿੱਛ ਦੇ ਬਾਅਦ ਮਿਲੇ ਟਿਪਸ ਦੇ ਆਧਾਰ ’ਤੇ ਕੀਤਾ ਜਦਕਿ ਮੁਲਜ਼ਮ ਨੂੰ ਲੈ ਕੇ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਐੱਲ. ਓ. ਸੀ. ਜਾਰੀ ਕੀਤੀ ਹੋਈ ਸੀ। ਪੁਲਸ ਨੂੰ ਪੁੱਛਗਿਛ ਦੇ ਬਾਅਦ ਪਤਾ ਲੱਗਾ ਕਿ ਉਪਰੋਕਤ ਮੁਲਜ਼ਮ ਦੁਬਈ ਵਿਚ ਗਰਾਮੈਂਟ ਐਕਸਪੋਰਟ ਕਰਨ ਦੀ ਆੜ ਵਿਚ ਹੀ ਹਵਾਲਾ ਰਾਸ਼ੀ ਨੂੰ ਇਧਰ ਤੋਂ ਉਧਰ ਕਰ ਰਿਹਾ ਹੈ। ਜਿਥੇ ਇਹ ਹਵਾਲਾ ਰਾਸ਼ੀ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸਮਗਲਰਾਂ ਤੱਕ ਪਹੁੰਚਾਈ ਜਾ ਰਹੀ ਹੈ। ਉਪਰੋਕਤ ਮੁਲਜ਼ਮ ਅਤੇ ਉਸਦੇ ਪਿਤਾ ਸੁਰਿੰਦਰ ਕਾਲੜਾ ਦੇ ਖਿਲਾਫ ਐੱਨ. ਸੀ. ਬੀ. ਵੱਲੋਂ ਐੱਲ. ਓ. ਸੀ. ਜਾਰੀ ਕੀਤੀ ਗਈ ਸੀ। ਪੁਲਸ ਨੇ ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕਰ ਕੇ 3 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਹੈ, ਜਿਸ ਨੂੰ ਲੈ ਕੇ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਲੁਟੇਰਿਆਂ ਵੱਲੋਂ ਦਾਤਰ ਮਾਰ ਕੇ ਜ਼ਖ਼ਮੀ ਕੀਤੀ ਔਰਤ ਨੇ ਤੋੜਿਆ ਦਮ, ਕਤਲ ਦਾ ਮਾਮਲਾ ਦਰਜ

40 ਕਿੱਲੋ ਹੈਰੋਇਨ ਸਮੱਗਲਿੰਗ ਨਾਲ ਜੁੜੇ ਹੋਏ ਹਨ ਤਾਰ

ਐੱਨ. ਸੀ. ਬੀ. ਦੇ ਸੂਤਰਾਂ ਅਨੁਸਾਰ ਉਪਰੋਕਤ ਮੁਲਜ਼ਮਾਂ ਦੇ ਤਾਰ 40 ਕਿਲੋ ਹੈਰੋਇਨ ਜਬਤ ਕਰਨ ਦੇ ਮਾਮਲੇ ਵਿਚ ਸ਼ਾਮਲ ਮੁਲਜ਼ਮਾਂ ਨਾਲ ਜੁੜੇ ਹੋਏ ਹਨ। ਇਸ ਮਾਮਲੇ ਵਿਚ ਪੁਲਸ ਨੇ ਕਿੰਗਪਿਨ ਅਕਸ਼ੇ ਛਾਬੜਾ ਸਮੇਤ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਵਿਚ 3 ਅਫਗਾਨਿਸਤਾਨ ਦੇ ਨਾਗਰਿਕਾਂ ਸਮੇਤ ਹੋਰ ਲੋਕ ਸ਼ਾਮਲ ਸਨ। ਪੁਲਸ ਨੇ ਹੈਰੋਇਨ ਦੇ ਇਲਾਵਾ ਹੋਰ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਸਨ ਅਤੇ ਜਾਂਚ ਦੌਰਾਨ ਪੁਲਸ ਨੇ ਮੁੱਖ ਮੁਲਜ਼ਮਾਂ ਅਕਸ਼ੇ ਛਾਬੜਾ ਸਮੇਤ ਹੋਰ ਮੁਲਜ਼ਮਾਂ ਦੀਆਂ ਲਗਭਗ 160 ਪ੍ਰਾਪਰਟੀਆਂ ਅਟੈਚ ਕੀਤੀਆਂ ਸੀ, ਜਿਸ ਦੀ ਜਾਂਚ ਅੱਗੇ ਇੰਫੋਰਸਮੈਂਟ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।

ਇਸ ਗਿਰੋਹ ਦੀ ਵੀ ਡਰੱਗ ਮਨੀ ਕਰਦੇ ਸੀ ਟਰਾਂਸਫਰ

ਜਾਂਚ ਦੇ ਦੌਰਾਨ ਏ. ਸੀ. ਬੀ. ਨੂੰ ਪਤਾ ਲੱਗਾ ਸੀ ਕਿ ਉਪਰੋਕਤ ਮੁਲਜ਼ਮਾਂ ਨੇ ਹੁਣ ਇੰਪੈਕਸ ਨਾਮ ਤੋਂ ਗਰਾਮੈਂਟ ਫੈਕਟਰੀ ਖੋਲ੍ਹੀ ਹੋਈ ਹੈ ਜਦਕਿ ਇਸ ਦੀ ਆੜ ਵਿਚ ਹੋਰ ਕਈ ਬੋਗਸ ਫਰਮਾ ਖੋਲ੍ਹੀਆਂ ਹੋਈਆਂ ਸੀ। ਉਪਰੋਕਤ ਗੈਂਗ ਵੱਲੋਂ ਜੋ ਵੀ ਡਰੱਗ ਮਨੀ ਨੂੰ ਵਿਦੇਸ਼ੀ ਸਮੱਗਲਰਾਂ ਨੂੰ ਪਹੁੰਚਾਇਆ ਜਾਂਦਾ ਸੀ, ਉਸ ਵਿਚ ਪ੍ਰਮੁੱਖ ਭੂਮਿਕਾ ਉਪਰੋਕਤ ਮੁਲਜ਼ਮਾਂ ਵਲੋਂ ਨਿਭਾਈ ਜਾਂਦੀ ਸੀ। ਉਪਰੋਕਤ ਮੁਲਜ਼ਮ ਆਪਣੀਆਂ ਖਾਲੀ ਹੋਈਆਂ ਸੈਲ ਕੰਪਨੀਆਂ ਵਿਚ ਹੀ ਬੋਗਸ ਬਿਲਿੰਗ ਕਰ ਕੇ ਪੇਮੈਂਟ ਨੂੰ ਹਵਾਲਾ ਰਾਹੀਂ ਦੁਬਈ ਤੱਕ ਪਹੁੰਚਾਉਂਦੇ ਸਨ।

ਇਹ ਖ਼ਬਰ ਵੀ ਪੜ੍ਹੋ - ਸ਼ਰਾਬੀ ਨੇ ਨਸ਼ੇ ਦੀ ਲੋਰ 'ਚ ਹੱਥੀਂ ਉਜਾੜ ਲਿਆ ਪਰਿਵਾਰ, ਪਤਨੀ ਤੇ ਬੱਚਿਆਂ ਨੂੰ ਵੱਢਣ ਮਗਰੋਂ ਆਪ ਵੀ ਦੇ ਦਿੱਤੀ ਜਾਨ

ਜ਼ਿਕਰਯੋਗ ਹੈ ਕਿ ਇਸ ਸਬੰਧੀ ਐੱਨ. ਸੀ. ਬੀ. ਨੂੰ 30 ਦੇ ਲਗਭਗ ਬੋਗਸ ਫਰਮਾਂ ਬਾਰੇ ਪਤਾ ਲੱਗਾ ਸਨ, ਜਿਨ੍ਹਾਂ ਨੂੰ ਲੈ ਕੇ ਵਿਭਾਗ ਵੱਲੋਂ ਜਾਂਚ ਕੀਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਵੀ ਮੁਲਜ਼ਮਾਂ ਨੇ ਕਈ ਸੌ ਕਰੋੜ ਰੁਪਏ ਹਵਾਲਾ ਰਾਹੀਂ ਵਿਦੇਸ਼ਾਂ ਵਿਚ ਪਹੁੰਚਾਇਆ ਹੈ। ਇਨ੍ਹਾਂ ਫਰਮਾਂ ਰਾਹੀਂ ਹੀ ਮੁਲਜ਼ਮਾਂ ਨੇ ਡਰੱਗ ਮਨੀ ਨੂੰ ਪੱਕੀ ਰਕਮ ਦਾ ਰੂਪ ਦੇਣਾ ਸੀ ਜਦਕਿ ਦਿਖਾਵੇ ਦੇ ਤੌਰ ’ਤੇ ਹੀ ਗਰਾਮੈਂਟ ਦਾ ਬਿਜਨੈਸ ਸ਼ੋਅ ਕਰ ਰਹੇ ਸਨ। ਜਾਂਚ ਦੌਰਾਨ ਵਿਭਾਗ ਨੇ ਦੁਗਰੀ ਫੇਸ 2 ਵਿਚ ਸਥਿਤ ਮੁਲਜ਼ਮਾਂ ਦੀ ਪ੍ਰਾਪਰਟੀ ਨੂੰ ਵੀ ਸੀਜ਼ ਕੀਤਾ ਹੋਇਆ ਹੈ ਅਤੇ ਉਨ੍ਹਾਂ ਦੇ ਬੈਂਕ ਖਾਤੇ ਅਤੇ ਹੋਰ ਕਮਰਸ਼ੀਅਲ ਸਥਾਨਾਂ ਨੂੰ ਵੀ ਸੀਜ਼ ਕੀਤਾ ਗਿਆ ਹੈ।

ਕਿਵੇਂ ਆਇਆ ਕਾਬੂ ਮਨੀ ਕਾਲੜਾ

ਚੰਡੀਗੜ੍ਹ ਪੁਲਸ ਵੱਲੋਂ 28 ਜੁਲਾਈ ਨੂੰ 6 ਮੁਲਜ਼ਮਾਂ ਨੂੰ ਨਸ਼ਾ ਸਮੱਗਲਰਾਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਵਿਚੋਂ ਇਕ ਮੁਲਜ਼ਮ ਚੰਦਨ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਮਨੀ ਕਾਲੜਾ ਹੀ ਉਨ੍ਹਾਂ ਦੀ ਡਰੱਗ ਮਨੀ ਨੂੰ ਵਿਦੇਸ਼ਾਂ ਤੱਕ ਪਹੁੰਚਾਉਂਦਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਉਪਰੋਕਤ ਮੁਲਜ਼ਮ 350 ਕਰੋੜ ਰੁਪਏ ਦੇ ਲਗਭਗ ਹਵਾਲਾ ਕਰ ਚੁਕੇ ਹਨ, ਜੋ ਕਿ ਉਨ੍ਹਾਂ ਦੇ ਲੁਧਿਆਣਾ, ਦਿੱਲੀ, ਚੰਡੀਗੜ੍ਹ ਦੇ ਅਲੱਗ-ਅਲੱਗ ਹਵਾਲਾ ਕਾਰੋਬਾਰੀਆਂ ਦੇ ਰਾਹੀਂ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News