ਨਾਭਾ ਪੁਲਸ ਵੱਲੋਂ ਆਲਮੀ ਨਸ਼ਾ ਵਿਰੋਧੀ ਦਿਹਾੜੇ 'ਤੇ ਟਰੱਕ ਡਰਾਈਵਰਾਂ ਨੂੰ ਕੀਤਾ ਗਿਆ ਜਾਗਰੂਕ

Friday, Jun 26, 2020 - 02:35 PM (IST)

ਨਾਭਾ ਪੁਲਸ ਵੱਲੋਂ ਆਲਮੀ ਨਸ਼ਾ ਵਿਰੋਧੀ ਦਿਹਾੜੇ 'ਤੇ ਟਰੱਕ ਡਰਾਈਵਰਾਂ ਨੂੰ ਕੀਤਾ ਗਿਆ ਜਾਗਰੂਕ

ਨਾਭਾ (ਖੁਰਾਣਾ) : ਪੰਜਾਬ ਫਾਈਟਸ ਕੋਰੋਨਾ (ਮਿਸ਼ਨ ਫ਼ਤਹਿ) ਅਤੇ ਆਲਮੀ ਨਸ਼ਾ ਵਿਰੋਧੀ ਦਿਹਾੜੇ ਦੇ ਤਹਿਤ ਨਾਭਾ ਪੁਲਸ ਵੱਲੋਂ ਟਰੱਕ ਯੂਨੀਅਨ 'ਚ ਨਾਭਾ ਦੇ ਡੀ. ਐੱਸ. ਪੀ. ਰਾਜੇਸ਼ ਛਿੱਬੜ ਦੀ ਅਗਵਾਹੀ 'ਚ ਟਰੱਕ ਡਰਾਈਵਰਾਂ, ਆਪਰੇਟਰਾਂ ਆਦਿ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਨਾਭਾ ਟਰੱਕ ਯੂਨੀਅਨ ਦੇ ਪ੍ਰਧਾਨ ਨਵਦੀਪ ਸਿੰਘ (ਹਨੀ ਧਾਲੀਵਾਲ) ਵੀ ਮੌਜੂਦ ਰਹੇ।

ਇਸ ਮੌਕੇ 'ਤੇ ਨਾਭਾ ਦੇ ਡੀ. ਐੱਸ. ਪੀ. ਰਾਜੇਸ਼ ਛਿੱਬੜ ਨੇ ਨਾਭਾ ਟਰੱਕ ਯੂਨੀਅਨ ਦੇ ਡਰਾਈਵਰਾਂ ਨੂੰ ਕਿਹਾ ਕਿ ਕਿਸੇ ਵੀ ਟਰੱਕ ਡਰਾਈਵਰ ਨੂੰ ਨਸ਼ੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੇ ਨਾਲ ਡਰਾਈਵਰਾਂ ਦੀ ਸਿਹਤ ਅਤੇ ਉਨ੍ਹਾਂ ਦੇ ਘਰ ਬਰਬਾਦ ਹੁੰਦੇ ਹਨ। ਉਨ੍ਹਾਂ ਨੇ ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਟਰੱਕ ਡਰਾਈਵਰਾਂ ਨੂੰ ਜਾਣਕਾਰੀ ਦਿੰਦੇ ਕਿਹਾ ਜੇਕਰ ਕੋਈ ਵੀ ਡਰਾਈਵਰ ਬਾਹਰੀ ਸੂਬਿਆਂ ਤੋਂ ਵਾਪਸ ਆਉਂਦਾ ਹੈ ਤਾਂ ਜੇਕਰ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਖੰਘ, ਜ਼ੁਕਾਮ, ਬੁਖਾਰ ਹੋਵੇ ਤਾਂ ਉਸ ਨੂੰ ਤੁਰੰਤ ਸਿਹਤ ਮਹਿਕਮੇ ਨੂੰ ਸੂਚਿਤ ਕਰਨਾ ਚਾਹੀਦਾ ਹੈ ਤੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ, ਕੋਈ ਵੀ ਗੱਲ ਨੂੰ ਲੁਕੋ ਨਹੀਂ ਰੱਖਣਾ ਚਾਹੀਦਾ। ਜਿਸ ਨਾਲ ਉਹ ਖੁਦ ਨੂੰ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਸਮਾਜ ਨੂੰ ਬਚਾ ਸਕਦਾ ਹੈ ਅਤੇ ਇਸ ਭਿਆਨਕ ਮਹਾਮਾਰੀ ਦੀ ਕੜੀ ਨੂੰ ਤੋੜ ਸਕਦਾ ਹੈ।

ਇਸ ਮੌਕੇ 'ਤੇ ਨਾਭਾ ਟਰੱਕ ਯੂਨੀਅਨ ਦੇ ਪ੍ਰਧਾਨ ਨਵਦੀਪ ਸਿੰਘ (ਹਨੀ ਧਾਲੀਵਾਲ) ਨੇ ਕਿਹਾ ਕਿ ਡਰਾਈਵਰ ਸ਼ਬਦ ਕਹਿਣਾ ਬਹੁਤ ਸੌਖਾ ਹੈ ਅਤੇ ਡਰਾਈਵਰ ਦੀ ਜ਼ਿੰਦਗੀ ਬਹੁਤ ਹੀ ਮੁਸ਼ਕਲਾਂ ਭਰੀ ਹੁੰਦੀ ਹੈ। ਉਹ ਕਈ-ਕਈ ਕਿਲੋਮੀਟਰ ਦਾ ਸਫਰ ਤੈਅ ਕਰਨ ਤੋਂ ਬਾਅਦ ਜਦੋਂ ਆਪਣੇ ਘਰ ਆਉਂਦਾ ਹੈ ਤਾਂ ਉਹ ਆਪਣੇ ਪਰਿਵਾਰ ਅਤੇ ਬੱਚਿਆਂ ਤੋਂ ਦੂਰ ਰਹਿੰਦੇ ਹਨ। ਇਸ ਮੌਕੇ 'ਤੇ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਨਾਭਾ ਪੁਲਸ ਪ੍ਰਸ਼ਾਸਨ ਵੱਲੋਂ ਟਰੱਕ ਡਰਾਈਵਰਾਂ ਨੂੰ ਜਾਗਰੂਕ ਕਰਨ ਲਈ ਪੁਲਸ ਪ੍ਰਸ਼ਾਸਨ ਤੇ ਟਰੱਕ ਡਰਾਈਵਰਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ 'ਤੇ ਨਾਭਾ ਕੋਤਵਾਲੀ ਦੇ ਇੰਚਾਰਜ ਸਰਬਜੀਤ ਚੀਮਾ, ਨਾਭਾ ਡੀ. ਐਸ. ਪੀ. ਦੇ ਰੀਡਰ ਇੰਦਰਜੀਤ ਸਿੰਘ, ਸਮੇਤ ਪੁਲਸ ਪ੍ਰਸ਼ਾਸਨ ਮੌਜੂਦ ਸਨ।
           
 


author

Babita

Content Editor

Related News