ਕੌਮਾਂਤਰੀ ਸਰਹੱਦ ਤੋਂ ਫੜੇ ਪਾਕਿ ਨੌਜਵਾਨ ਨੂੰ BSF ਨੇ ਪਾਕਿ ਰੇਂਜਰਾਂ ਨੂੰ ਸੌਂਪਿਆ

Tuesday, Jun 08, 2021 - 12:54 PM (IST)

ਗੁਰਦਾਸਪੁਰ (ਸਰਬਜੀਤ) - ਬੀ. ਐੱਸ. ਐੱਫ. ਦੇ ਜਵਾਨਾਂ ਨੇ ਬੀਤੇ ਦਿਨ ਭਾਰਤ-ਪਾਕਿ ਸਰਹੱਦ ਤੋਂ ਫੜੇ ਇਕ ਪਾਕਿਸਤਾਨੀ ਨੌਜਵਾਨ ਨੂੰ ਪਾਕਿ ਰੇਂਜਰ ਦੇ ਹਵਾਲੇ ਕਰ ਦਿੱਤਾ ਹੈ। ਦੱਸ ਦੇਈਏ ਕਿ ਬੀ. ਐੱਸ. ਐੱਫ. ਦੀ 10 ਬਟਾਲੀਅਨ ਦੇ ਜਵਾਨਾਂ ਨੇ ਹੈੱਡਕੁਆਰਟਰ ਸ਼ਿਕਾਰ ਮਾਛੀਆਂ ਦੀ ਬੀ. ਓ. ਪੀ. ਬਸੰਤਰ ’ਤੇ ਭਾਰਤ-ਪਾਕਿ ਆਈ. ਬੀ. ਲਾਈਨ ਨੂੰ ਪਾਰ ਕਰ ਕੇ ਭਾਰਤ ਦੀ ਹੱਦ ’ਚ 150 ਮੀਟਰ ਅੰਦਰ ਆਏ ਪਾਕਿਸਤਾਨੀ ਨੌਜਵਾਨ ਨੂੰ ਐਤਵਾਰ ਸਵੇਰੇ ਕਾਬੂ ਕੀਤਾ ਸੀ। 

ਪੁੱਛਗਿੱਛ ਦੌਰਾਨ ਉਕਤ ਨੌਜਵਾਨ ਨੇ ਆਪਣੀ ਪਛਾਣ ਮੁਰਤਾਜ ਅਲੀ (16) ਪੁੱਤਰ ਇਸ਼ਤਫਾਕ ਅਲੀ ਪਿੰਡ ਮੁਸਲਮਾਨੀਆਂ ਨਜ਼ਦੀਕ ਜੱਸਰ ਵਜੋਂ ਦੱਸੀ ਸੀ। ਉਸਨੇ ਦੱਸਿਆ ਕਿ ਉਹ ਗਲਤੀ ਨਾਲ ਸਰਹੱਦ ਪਾਰ ਕਰ ਕੇ ਭਾਰਤ ਵਾਲੇ ਪਾਸੇ ਆ ਗਿਆ ਹੈ। ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ਉਕਤ ਨੌਜਵਾਨ ਦਾ ਮੈਡੀਕਲ ਕਰਵਾਉਣ ਉਪਰੰਤ ਪਾਕਿਸਤਾਨ ਦੀ ਪੋਸਟ ਨੰਗਲੀਦੋਬਾ ਦੇ ਪਾਕਿ. ਰੇਂਜਰਾਂ ਨੂੰ ਸੌਂਪ ਕੇ ਮੁੜ ਦੋਸਤਾਨਾ ਹੱਥ ਵਧਾ ਕੇ ਮਿਸਾਲ ਕਾਇਮ ਕੀਤੀ ਹੈ।


rajwinder kaur

Content Editor

Related News