ਕਾਰ ਖ਼ਰਾਬ ਹੋਣ ''ਤੇ ਕਲੇਮ ਦੇਣ ਤੋਂ ਮੁੱਕਰੀ ਬੀਮਾ ਕੰਪਨੀ, ਅਦਾਲਤ ਨੇ ਠੋਕਿਆ ਵਿਆਜ ਸਮੇਤ ਜੁਰਮਾਨਾ

Saturday, Jun 17, 2023 - 05:35 PM (IST)

ਬਠਿੰਡਾ : ਬਠਿੰਡਾ ਵਿਖੇ ਕਾਰ ਦਾ ਪੂਰਾ ਬੀਮਾ ਹੋਣ ਦੇ ਬਾਵਜੂਦ ਬੀਮਾ ਕੰਪਨੀ ਨੇ ਖ਼ਪਤਕਾਰ ਨੂੰ ਬੀਮਾ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ। ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਉਕਤ ਮਾਮਲੇ ਵਿੱਚ ਖ਼ਪਤਕਾਰ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਬੀਮਾ ਕੰਪਨੀ ਨੂੰ ਸੇਵਾਵਾਂ ਵਿੱਚ ਕਮੀ ਦਾ ਦੋਸ਼ੀ ਠਹਿਰਾਇਆ ਹੈ ਅਤੇ ਦਾਅਵੇ ਦੀ ਪੂਰੀ ਰਕਮ ਵਿਆਜ ਸਮੇਤ ਅਦਾ ਕਰਨ ਦਾ ਫ਼ੈਸਲਾ ਸੁਣਾਇਆ ਹੈ। ਇਸ ਸਬੰਧੀ ਗੱਲ ਕਰਦਿਆਂ ਐਡਵੋਕੇਟ ਨਰੇਸ਼ ਗਰਗ ਨੇ ਦੱਸਿਆ ਕਿ 27 ਸਤੰਬਰ 2018 ਨੂੰ ਬਠਿੰਡਾ ਦੇ ਰਹਿਣ ਵਾਲੇ ਵਨੀਸ਼ ਕਾਟੀਆ ਕਾਰ ਰਾਹੀਂ ਮੁਹਾਲੀ ਤੋਂ ਸਰਹਿੰਦ ਜਾ ਰਿਹਾ ਸੀ ਤੇ ਰਾਹ ਵਿੱਚ ਭਾਰੀ ਮੀਂਹ ਪੈ ਰਿਹਾ ਸੀ। ਅਚਾਨਕ ਕਾਰ ਸੜਕ 'ਤੇ ਜਮ੍ਹਾ ਪਾਣੀ 'ਚ ਜਾ ਕੇ ਰੁਕ ਗਈ। ਉਸ ਨੇ ਮੁੜ ਤੋਂ ਕਾਰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਰ ਚਾਲੂ ਨਹੀਂ ਹੋਈ। ਲੋਕਾਂ ਵੱਲੋਂ ਧੱਕਾ ਮਾਰ ਕੇ ਕਿਸੇ ਤਰ੍ਹਾਂ ਕਾਰ ਨੂੰ ਬਾਹਰ ਕੱਢਿਆ ਗਿਆ ਅਤੇ ਟੋ-ਵੈਨ ਦੀ ਮਦਦ ਨਾਲ ਉਸ ਨੂੰ ਮੁਹਾਲੀ ਦੇ ਸਰਵਿਸ ਸਟੇਸ਼ਨ ਤੱਕ ਪਹੁੰਚਾਇਆ ਤੇ ਉਸਨੇ 2500 ਰੁਪਏ ਟੋਇੰਗ ਚਾਰਜ ਵੀ ਅਦਾ ਕੀਤੇ।

ਇਹ ਵੀ ਪੜ੍ਹੋ- ਵਿਦੇਸ਼ ਜਾਣ ਲਈ ਲੱਖਾਂ ਰੁਪਏ ਲੈ ਕੇ ਮੁੱਕਰੀ ਕੁੜੀ, ਮੁੰਡੇ ਨੇ ਕੀਤਾ ਉਹ ਜੋ ਕਿਸੇ ਸੋਚਿਆ ਨਾ ਸੀ

ਦੱਸ ਦੇਈਏ ਕਿ ਵਨੀਸ਼ ਦੀ ਕਾਰ ਦਾ 29 ਮਾਰਚ, 2018 ਤੋਂ 28 ਮਾਰਚ, 2019 ਤੱਕ ਯੂਨਾਈਟਿਡ ਇੰਡੀਆ ਇੰਸ਼ੋਰੈਂਸ, ਬਠਿੰਡਾ ਨਾਲ ਪੂਰੀ ਤਰ੍ਹਾਂ ਬੀਮਾ ਕਰਵਾਇਆ ਗਿਆ ਸੀ। ਕਾਰ ਦੇ ਟੁੱਟਣ ਦੀ ਸੂਚਨਾ ਮਿਲਣ 'ਤੇ ਬੀਮਾ ਕੰਪਨੀ ਨੇ ਜਾਂਚ ਲਈ ਮੋਹਾਲੀ ਤੋਂ ਇੱਕ ਸਰਵੇਅਰ ਨੂੰ ਲਗਾਇਆ। ਸਰਵੇ ਕਰਨ ਵਾਲੇ ਨੇ ਰਿਪੋਰਟ ਵਿੱਚ ਕੁੱਲ ਨੁਕਸਾਨ ਲਿਖ ਕੇ ਕੰਪਨੀ ਨੂੰ ਭੇਜ ਦਿੱਤਾ ਅਤੇ ਵਰਕਸ਼ਾਪ ਵਾਲਿਆਂ ਨੇ ਕਾਰ ਦੀ ਮੁਰੰਮਤ ਅਤੇ ਰੱਖ-ਰਖਾਅ ਦਾ 3 ਲੱਖ 9 ਹਜ਼ਾਰ 724 ਰੁਪਏ ਦਾ ਬਿੱਲ ਬਣਾ ਦਿੱਤਾ। ਸ਼ਿਕਾਇਤਕਰਤਾ ਨੇ ਬਿੱਲ ਆਪਣੀ ਜੇਬ 'ਚੋਂ ਅਦਾ ਕੀਤਾ। ਇਸ ਤੋਂ ਬਾਅਦ ਕਲੇਮ ਲਈ ਸੰਪਰਕ ਕਰਨ 'ਤੇ ਬੀਮਾ ਕੰਪਨੀ

ਇਹ ਵੀ ਪੜ੍ਹੋ- ਮੂਸੇਵਾਲਾ ਕਤਲ ਕਾਂਡ : ਅਦਾਲਤ 'ਚ ਕਿਸੇ ਵੀ ਮੁਲਜ਼ਮ ਨੂੰ ਨਹੀਂ ਕੀਤਾ ਗਿਆ ਪੇਸ਼, ਪ੍ਰਸ਼ਾਸਨ ਨੂੰ ਪਈ ਝਾੜ

ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਜਿਸ ਤੋਂ ਬਾਅਦ 12 ਮਾਰਚ 2019 ਨੂੰ ਬੀਮਾ ਕੰਪਨੀ ਨੇ ਇੱਕ ਪੱਤਰ ਭੇਜ ਕੇ ਕਲੇਮ ਰਿਜੇਕਟ ਕਰ ਦਿੱਤਾ। ਕੰਪਨੀ ਨੇ ਦਲੀਲ ਦਿੱਤੀ ਕਿ ਵਾਹਨ ਦਾ ਇੰਜਣ ਪਾਣੀ ਵਿੱਚ ਬੰਦ ਹੋ ਗਿਆ ਸੀ ਅਤੇ ਸ਼ਿਕਾਇਤਕਰਤਾ ਨੇ ਪਾਣੀ ਦੇ ਵਿਚਕਾਰ ਵਾਹਨ ਦੀ ਸੈਲਫ ਕਿਉਂ ਮਾਰੀ। ਜਦਕਿ ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਕੰਪਨੀ ਨੇ ਪੂਰੇ ਵਾਹਨ ਦਾ ਪੂਰਾ ਬੀਮਾ ਕੀਤਾ ਹੋਇਆ ਹੈ ਤੇ ਇੰਜਣ ਵੀ ਗੱਡੀ ਦਾ ਹਿੱਸਾ ਹੀ ਹੈ। ਅਜਿਹੇ 'ਚ ਜੇਕਰ ਕਾਰ 'ਚ ਕੋਈ ਖ਼ਰਾਬੀ ਆਈ ਹੈ ਤਾਂ ਪੂਰਾ ਬੀਮਾ ਦਿੱਤਾ ਜਾਣਾ ਚਾਹੀਦਾ ਹੈ ਪਰ ਬੀਮਾ ਕੰਪਨੀ ਨੇ ਕਲੇਮ ਨੂੰ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਸਾਰੀ ਰਾਤ ਕੂੜਾ ਫਰੋਲਣ ਮਗਰੋਂ ਹੱਥ ਲੱਗਾ ਇਕ ਕਰੋੜ, ਪਲਾਂ 'ਚ ਬਦਲੀ ਮਾਨਸਾ ਦੇ ਇਸ ਸ਼ਖ਼ਸ ਦੀ ਕਿਸਮਤ

ਨਰੇਸ਼ ਗਰਗ ਨੇ ਦੱਸਿਆ ਕਿ ਅਦਾਲਤ ਨੇ ਇਸ ਗੱਲ 'ਤੇ ਸਹਿਮਤੀ ਜਾਹਰ ਕੀਤੀ ਕਿ ਕਾਰ ਹਰ ਮੌਸਮ 'ਚ ਵਰਤਣ ਲਈ ਹੈ, ਇਹ ਕੋਈ ਸ਼ੋਅ ਪੀਸ ਨਹੀਂ ਹੈ, ਜਿਸ ਨੂੰ ਸਜਾ ਕੇ ਘਰ 'ਚ ਰੱਖਿਆ ਜਾ ਸਕੇ। ਜਦੋਂ ਵਾਹਨ ਦਾ ਪੂਰਾ ਬੀਮਾ ਹੋ ਜਾਂਦਾ ਹੈ ਤਾਂ ਕਾਰ ਦਾ ਇੰਜਣ ਵੀ ਕਵਰ ਕੀਤਾ ਜਾਂਦਾ ਹੈ। ਸਰਵੇਖਣਕਰਤਾ ਦੇ ਮੁਲਾਂਕਣ ਦੇ ਅਨੁਸਾਰ ਬੀਮਾ ਕੰਪਨੀ 25 ਫਰਵਰੀ, 2019 ਤੋਂ 9 ਫ਼ੀਸਦੀ ਵਿਆਜ ਦੇ ਨਾਲ ਖ਼ਪਤਕਾਰਾਂ ਨੂੰ 1,12,772 ਰੁਪਏ ਦੀ ਬੀਮਾ ਰਾਸ਼ੀ ਦੇਵੇਗੀ।ਇਸ ਦੇ ਨਾਲ ਹੀ ਖ਼ਪਤਕਾਰ ਨੂੰ ਹੋਣ ਵਾਲੀ ਮਾਨਸਿਕ ਪ੍ਰੇਸ਼ਾਨੀ ਲਈ ਵੀ 5,000 ਰੁਪਏ ਮੁਆਵਜ਼ੇ ਵਜੋਂ ਅਦਾ ਕਰਨੇ ਪੈਣਗੇ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News