CBSE 10ਵੀਂ ਦਾ ਨਤੀਜਾ ਜਾਰੀ ਕਰਨ ਨੂੰ ਲੈ ਕੇ ਸਕੂਲਾਂ ਨੂੰ ਨਿਰਦੇਸ਼ ਜਾਰੀ

Wednesday, May 12, 2021 - 02:47 PM (IST)

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਕਲਾਸ 10ਵੀਂ ਦੇ ਨਤੀਜੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਨਤੀਜਾ ਤਿਆਰ ਕਰਨ ਅਤੇ ਨਤੀਜੇ ਦੇ ਐਲਾਨ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਹੈ। ਬੋਰਡ ਨੇ ਈ-ਪ੍ਰੀਖਿਆ ਪੋਰਟਲ ’ਤੇ ਇਕ ਲਿੰਕ ਐਕਟਿਵ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੇਸ਼ ਭਰ ਦੇ ਸਾਰੇ ਸੀ. ਬੀ. ਐੱਸ. ਈ. ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਸ ਪੋਰਟਲ ’ਤੇ ਵਿਦਿਆਰਥੀਆਂ ਦੇ ਮਾਰਕਸ ਅਪਲੋਡ ਕਰਨਾ ਸ਼ੁਰੂ ਕਰ ਦੇਣ। ਸੀ. ਬੀ. ਐੱਸ. ਈ. ਨੇ ਸਕੂਲਾਂ ਨੂੰ 10ਵੀਂ ਦੇ ਵਿਦਿਆਰਥੀਆਂ ਦੇ ਨਤੀਜੇ ਫਾਈਨਲ ਕਰਨ ਲਈ 25 ਮਈ ਤੱਕ ਦਾ ਸਮਾਂ ਦਿੱਤਾ ਹੈ। ਇਸ ਤੋਂ ਬਾਅਦ 5 ਜੂਨ ਸਕੂਲਾਂ ਨੂੰ 10ਵੀਂ ਸਾਰੇ ਵਿਦਿਆਰਥੀਆਂ ਦੇ ਮਾਰਕਸ ਇਸ ਪੋਰਟਲ ’ਤੇ ਅਪਲੋਡ ਕਰਨੇ ਹੋਣਗੇ। ਮਾਰਕਸ ਅਪਲੋਡ ਹੋਣ ਤੋਂ ਬਾਅਦ ਸੀ. ਬੀ. ਐੱਸ. ਈ. ਫਾਈਨਲ ਨਤੀਜਾ ਤਿਆਰ ਕਰੇਗਾ।

ਇਹ ਵੀ ਪੜ੍ਹੋ : ਜਥੇਦਾਰ ਇੰਦਰਜੀਤ ਜ਼ੀਰਾ ਦੇ ਅਕਾਲ ਚਲਾਣੇ ’ਤੇ ਰੰਧਾਵਾ ਵਲੋਂ ਦੁੱਖ ਦਾ ਪ੍ਰਗਟਾਵਾ

ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 20 ਜੂਨ ਤੱਕ ਸੀ. ਬੀ. ਐੱਸ. ਈ. 10ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਕੋਰੋਨਾ ਮਹਾਮਾਰੀ ਕਾਰਨ 10ਵੀਂ ਬੋਰਡ ਪ੍ਰੀਖਿਆ ਰੱਦ ਕਰਨ ਤੋਂ ਬਾਅਦ ਸੀ. ਬੀ. ਐੱਸ. ਈ. ਨੇ ਮਾਰਕਿੰਗ ਕਰਨ ਦਾ ਬੇਸਿਕ ਬ੍ਰੇਕਅਪ ਸਕੂਲਾਂ ਨੂੰ ਭੇਜਿਆ ਹੈ। ਇਸ ਦੇ ਮੁਤਾਬਕ ਇੰਟਰਨਲ ਅਸੈੱਸਮੈਂਟ ਲਈ 20 ਅੰਕ ਹੋਣਗੇ। 10 ਅੰਕ ਪੀਰੀਓਡਿਕ ਅਤੇ ਯੂਨਿਟ ਟੈਸਟ ਦੇ ਹੋਣਗੇ। 30 ਅੰਕ ਹਾਫ ਈਅਰਲੀ ਜਾਂ ਮਿਡ-ਟਰਮ ਐਗਜ਼ਾਮ ਦੇ ਲਈ ਅਲਾਟ ਕੀਤੇ ਗਏ ਹਨ। ਬਾਕੀ 40 ਅੰਕ ਪ੍ਰੀ-ਬੋਰਡ ਪ੍ਰੀਖਿਆ ਦੇ ਹੋਣਗੇ, ਮਤਲਬ ਉਪਰੋਕਤ ਪ੍ਰੀਖਿਆਵਾਂ ’ਚ ਵਿਦਿਆਰਥੀਆਂ ਦੀ ਪਰਫਾਰਮੈਂਸ ਦੇ ਆਧਾਰ ’ਤੇ ਹੀ ਉਨ੍ਹਾਂ ਨੂੰ ਮਾਰਕਸ ਦਿੱਤੇ ਜਾਣਗੇ ਅਤੇ ਉਨ੍ਹਾਂ ਦਾ ਫਾਈਨਲ ਨਤੀਜਾ ਬਣੇਗਾ। ਸੀ. ਬੀ. ਐੱਸ. ਈ. ਨੇ ਪਿਛਲੇ 3 ਸਾਲ ’ਚ ਬੋਰਡ ਪ੍ਰੀਖਿਆਵਾਂ ’ਚ ਕਿਸੇ ਸਕੂਲ ਦੀ ਬੈਸਟ ਪਰਫਾਰਮੈਂਸ ਦੇ ਆਧਾਰ ’ਤੇ ਇੰਟਰਨਲ ਮਾਡਰੇਸ਼ਨ ਸਿਸਟਮ ਵੀ ਸੁਝਾਇਆ ਹੈ। ਇਸ ਨੂੰ ਰੈਫਰੈਂਸ ਈਅਰ ਦਾ ਨਾਂ ਦਿੱਤਾ ਗਿਆ ਹੈ। ਬੋਰਡ ਵੱਲੋਂ ਦੱਸੀ ਗਈ ਪਾਲਿਸੀ ਮੁਤਾਬਕ 2021 ਵਿਚ 10ਵੀਂ ਦੇ ਨਤੀਜੇ ਲਈ ਸਕੂਲ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਸਬਜੈਕਟ ਵਾਈਜ਼ ਮਾਰਕਸ ਉਸ ਦੇ (ਸਕੂਲ ਦੇ) ਰੈਫਰੈਂਸ ਈਅਰ ਤੋਂ 2 ਅੰਕਾਂ ਦੀ ਰੇਂਜ ਵਿਚ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਅਮਿਤਾਭ ਬੱਚਨ ਵਲੋਂ ਦਿੱਤੀ 2 ਕਰੋੜ ਦੀ ਮਦਦ ’ਤੇ ਜਾਗੋ ਪਾਰਟੀ ਨੇ ਜਤਾਇਆ ਇਤਰਾਜ਼, ਜੀ. ਕੇ. ਨੇ ਕੀਤਾ ਵੱਡਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 

 


Anuradha

Content Editor

Related News