ਇੰਸਪੈਕਟਰ ਨਵਦੀਪ ਨੂੰ ਧਮਕੀ ਦੇਣ ਵਾਲੇ ਨੌਜਵਾਨ ਨੇ ਜੇਲ ''ਚੋਂ ਫੇਸਬੁੱਕ ''ਤੇ ਕੀਤੀ ਆਪਣੀ ਫੋਟੋ ਅਪਲੋਡ
Monday, Feb 12, 2018 - 10:50 AM (IST)
ਜਲੰਧਰ (ਸੁਧੀਰ)— ਇੰਸਪੈਕਟਰ ਨਵਦੀਪ ਸਿੰਘ ਨੂੰ ਕੁਝ ਸਮਾਂ ਪਹਿਲਾਂ ਧਮਕੀ ਦੇਣ ਵਾਲੇ ਜੇਲ 'ਚ ਬੰਦ ਨੌਜਵਾਨ ਨੇ ਜੇਲ 'ਚ ਬੈਠੇ ਹੀ ਫੇਸਬੁੱਕ 'ਤੇ ਆਪਣੀ ਫੋਟੋ ਅਪਲੋਡ ਕੀਤੀ ਹੈ, ਜਿਸ ਨਾਲ ਉਸ ਨੇ ਕੁਝ ਗਾਣੇ ਦੀਆਂ ਲਾਈਨਾਂ ਵੀ ਲਿਖੀਆਂ ਹਨ। ਉਸ ਦੀ ਇਸ ਕਾਰਵਾਈ ਨੂੰ ਦੇਖ ਕੇ ਜੇਲ ਦੀ ਸੁਰੱਖਿਆ ਵਿਵਸਥਾ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਪਟਨਾ ਜੇਲ 'ਚ ਬੰਦ ਹੈ। ਇਸ ਸਬੰਧੀ ਇੰਸਪੈਕਟਰ ਨਵਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਪਟਨਾ ਜੇਲ ਦੇ ਅਧਿਕਾਰੀ ਹੀ ਦੱਸ ਸਕਦੇ ਹਨ।
