ਬੋਰਵੈੱਲ ’ਚ ਡਿੱਗੇ ਬੱਚੇ ਦੀ ਮਾਂ ਦਾ ਛਲਕਿਆ ਦਰਦ, ਰੋਂਦਿਆਂ ਬੋਲੀ, ‘ਬੋਰਵੈੱਲ ’ਚੋਂ ਮੈਨੂੰ ਪੁਕਾਰ ਰਿਹੈ’

05/22/2022 5:22:46 PM

ਹੁਸ਼ਿਆਰਪੁਰ/ਗੜ੍ਹਦੀਵਾਲਾ (ਵੈੱਬ ਡੈਸਕ)— ਗੜ੍ਹਦੀਵਾਲਾ ਵਿਖੇ 100 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਪ੍ਰਸ਼ਾਸਨ ਅਤੇ ਆਰਮੀ ਸਮੇਤ ਐੱਨ. ਡੀ. ਆਰ. ਐੱਫ਼. ਵੱਲੋਂ ਲਗਾਤਾਰ ਜਾਰੀ ਹਨ। 6 ਸਾਲਾ ਮਾਸੂਮ ਬੱਚਾ ਕਰੀਬ 85 ਤੋਂ 90 ਫੁੱਟ ਵਿਚਾਲੇ ਬੋਰਵੈੱਲ ’ਚ ਫਸਿਆ ਹੋਇਆ ਹੈ। ਬੋਰਵੈੱਲ ਵਿਚ ਡਿੱਗੇ ਮਾਸੂਮ ਬੱਚੇ ਨੂੰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ ਵੇਖ ਮਾਂ ਦਾ ਦਰਦ ਵੀ ਛਲਕ ਉੱਠਿਆ। ਰੋਂਦੀ-ਕਰਲਾਉਂਦੀ ਰਿਤਿਕ ਰੌਸ਼ਨ ਦੀ ਮਾਂ ਨੇ ਆਪਣੇ ਨਾਲ ਵਾਪਰੀ ਇਸ ਅਣਹੋਣੀ ਨੂੰ ਬਿਆਨ ਕਰਦਿਆਂ ਸਾਰੀ ਘਟਨਾ ਦੱਸੀ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ ਤੋਂ ਵੱਡੀ ਖ਼ਬਰ, ਗੜ੍ਹਦੀਵਾਲਾ ਵਿਖੇ ਬੋਰਵੈੱਲ ’ਚ ਡਿੱਗਿਆ 6 ਸਾਲਾ ਮਾਸੂਮ

PunjabKesari

ਮਾਂ ਮੁਤਾਬਕ ਉਨ੍ਹਾਂ ਦਾ ਬੱਚਾ ਖੇਡਦਾ-ਖੇਡਦਾ ਇਥੇ ਕੁੱਤੇ ਤੋਂ ਬਚਦਾ ਹੋਇਆ ਬੋਰਵੈੱਲ ਵਾਲੇ ਪਾਸੇ ਆ ਗਿਆ ਸੀ। ਰਿਤਿਕ ਨੂੰ ਭੱਜਦਿਆਂ ਵੇਖ ਉਨ੍ਹਾਂ ਦੀ ਕੁੜੀ ਪਿੱਛੇ-ਪਿੱਛੇ ਆਈ ਤਾਂ ਵੇਖਿਆ ਕਿ ਕੁੱਤਾ ਰਿਤਿਕ ਦੇ ਪਿੱਛੇ ਲੱਗਾ ਹੈ। ਇਸ ਦੇ ਬਾਅਦ ਉਸ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਕਿ ਰਿਤਿਕ ਦੇ ਪਿੱਛੇ ਕੁੱਤਾ ਲੱਗਾ ਹੋਇਆ ਹੈ। ਉਸ ਨੇ ਮੈਨੂੰ ਆ ਕੇ ਦੱਸਿਆ ਅਤੇ ਫਿਰ ਅਸੀਂ ਸਾਰੇ ਇਥੇ ਇਕੱਠੇ ਹੋਏ ਅਤੇ ਵੇਖਿਆ ਕਿ ਬੱਚਾ ਕੁੱਤੇ ਤੋਂ ਬਚਦਾ ਹੋਇਆ ਬੋਰਵੈੱਲ ’ਚ ਜਾ ਡਿੱਗਿਆ ਹੈ। ਅੱਗੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਸ ਦੌਰਾਨ ਇਕ ਰੱਸੀ ਵੀ ਪਾ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਰੱਸੀ ਨੂੰ ਉਹ ਫੜ ਨਹੀਂ ਸਕਿਆ ਅਤੇ ਬੋਰਵੈੱਲ ਵਿਚ ਹੇਠਾਂ ਨੂੰ ਖ਼ਿਸਕ ਗਿਆ। ਉਨ੍ਹਾਂ ਦੱਸਿਆ ਕਿ ਮੇਰਾ ਮੁੰਡਾ ਅਜੇ ਇੰਨਾ ਬੋਲ ਨਹੀਂ ਸਕਦਾ ਸੀ ਪਰ ਫਿਰ ਵੀ ਮੈਨੂੰ ਮਾਂ-ਮਾਂ ਕਹਿ ਕੇ ਬੁਲਾ ਰਿਹਾ ਸੀ। ਬੋਰਵੈੱਲ ’ਚੋਂ ਉਸ ਦੀ ਆਵਾਜ਼ ਆ ਰਹੀ ਸੀ। 

PunjabKesari

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਬੋਲਵੈੱਲ ’ਚ ਡਿੱਗਿਆ 6 ਸਾਲਾ ਬੱਚਾ ਲੜ ਰਿਹੈ ਮੌਤ ਤੇ ਜ਼ਿੰਦਗੀ ਦੀ ਲੜਾਈ, ਮਾਪੇ ਰੋ-ਰੋ ਬੇਹਾਲ

ਇਥੇ ਦੱਸਣਯੋਗ ਹੈ ਕਿ ਸਵੇਰੇ ਤੋਂ ਹੀ ਬੱਚਾ ਗੜ੍ਹਦੀਵਾਲਾ ਦੇ ਬੈਰਮਪੁਰ ਨੇੜੇ ਪੈਂਦੇ ਖਿਆਲਾ ਬੁਲੰਦਾ ਪਿੰਡ ’ਚ ਬੋਰਵੈੱਲ ਡਿੱਗਿਆ ਹੋਇਆ ਹੈ, ਜਿਸ ਨੂੰ ਬਚਾਉਣ ਲਈ ਪ੍ਰਸ਼ਾਸਨ ਸਮੇਤ ਆਰਮੀ ਅਤੇ ਐੱਨ. ਡੀ. ਆਰ. ਐੱਫ. ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਬੱਚੇ ਦੀ ਸਲਾਮਤੀ ਨੂੰ ਲੈ ਕੇ ਪਿੰਡ ਵਾਸੀਆਂ ਸਮੇਤ ਹੋਰ ਲੋਕਾਂ ਵੱਲੋਂ ਵੀ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।   

PunjabKesari

ਇਹ ਵੀ ਪੜ੍ਹੋ: DGP ਭਾਵਰਾ ਦੇ ਅਧਿਕਾਰੀਆਂ ਨੂੰ ਸਖ਼ਤ ਹੁਕਮ, ਪੰਜਾਬ ’ਚ ਸ਼ਾਂਤੀ ਵਿਵਸਥਾ ਨੂੰ ਹਰ ਕੀਮਤ ’ਤੇ ਬਣਾ ਕੇ ਰੱਖਿਆ ਜਾਵੇ

ਬੱਚੇ ਨੂੰ ਬਚਾਉਣ ਲਈ 5 ਘੰਟਿਆਂ ਤੋਂ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ। ਬੋਰਵੈੱਲ ਵਾਲੀ ਥਾਂ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ, ਬਸਪਾ ਦੇ ਹਲਕਾ ਇੰਚਾਰਜ ਲਖਵਿੰਦਰ ਸਿੰਘ ਲੱਖੀ ਅਤੇ ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਟਾਂਡਾ ਵੀ ਪਹੁੰਚ ਚੁੱਕੇ ਹਨ ਅਤੇ ਬੱਚੇ ਦੇ ਸਹੀ ਸਲਾਮਤ ਬਾਹਰ ਨਿਕਲਣ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਇਲਾਵਾ ਸਥਿਤੀ ਦਾ ਜਾਇਜ਼ਾ ਲੈਣ ਲਈ ਵਿਧਾਇਕ ਡਾ. ਰਵਜੋਤ ਸਿੰਘ, ਵਿਧਾਇਕ ਜਸਵੀਰ ਸਿੰਘ ਗਿੱਲ, ਅਤੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਵੀ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਮੌਜੂਦ ਹਨ। 

PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News