ਹੁਸ਼ਿਆਰਪੁਰ ਤੋਂ ਵੱਡੀ ਖ਼ਬਰ, ਗੜ੍ਹਦੀਵਾਲਾ ਵਿਖੇ ਬੋਰਵੈੱਲ ’ਚ ਡਿੱਗਿਆ 6 ਸਾਲਾ ਮਾਸੂਮ

05/22/2022 12:54:30 PM

ਗੜ੍ਹਦੀਵਾਲਾ (ਵਰਿੰਦਰ ਪੰਡਿਤ, ਮੋਮੀ)— ਜ਼ਿਲ੍ਹਾ ਹੁਸ਼ਿਆਰਪੁਰ ’ਚ ਪੈਂਦੇ ਗੜ੍ਹਦੀਵਾਲਾ ’ਚ ਇਕ 6 ਸਾਲਾ ਬੱਚੇ ਦੇ ਬੋਰਵੈੱਲ ’ਚ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਬੈਰਮਪੁਰ ਦੇ ਨੇੜੇ ਪੈਂਦੇ ਖਿਆਲਾ ਬੁਲੰਦਾ ਪਿੰਡ ਵਿਚ ਵਾਪਰੀ। ਉਕਤ ਬੱਚਾ ਪ੍ਰਵਾਸੀ ਮਜ਼ਦੂਰ ਦਾ ਦੱਸਿਆ ਜਾ ਰਿਹੈ। ਪਿੰਡ ਵਾਸੀ ਆਪਣੇ ਪੱਧਰ ’ਤੇ ਫਿਲਹਾਲ ਬੱਚੇ ਨੂੰ ਕੱਢਣ ਦੇ ਉੱਦਮ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ 6 ਵਰਿ੍ਹਆਂ ਦਾ ਬੱਚਾ ਕੁੱਤਿਆਂ ਤੋਂ ਬਚਦਾ ਹੋਇਆ ਬੋਰਵੈੱਲ ਵੱਲ ਜਾ ਭਜਿਆ ਅਤੇ ਬੋਰਵੈੱਲ ਉੱਪਰ ਜਾ ਚੜਿ੍ਹਆ। ਇਸ ਦੌਰਾਨ ਹੀ ਬੱਚਾ ਬੋਰਵੈੱਲ ’ਚ ਡਿੱਗ ਗਿਆ। ਬੱਚੇ ਦੇ ਨਾਂ ਰਿਤਿਕ ਦੱਸਿਆ ਜਾ ਰਿਹਾ ਹੈ ਅਤੇ ਇਹ ਪਤਾ ਲੱਗਾ ਹੈ ਕਿ ਉਕਤ ਬੱਚਾ ਥੋੜ੍ਹਾ ਮੰਦਬੁੱਧੀ ਹੈ। 

PunjabKesari

ਸੂਚਨਾ ਮਿਲਣ ’ਤੇ ਆਸਰਾ ਸੰਸਥਾ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਅਤੇ ਹੋਰ ਪਿੰਡ ਵਾਸੀਆਂ ਵੱਲੋਂ ਬੱਚੇ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਪੁਲਸ ਪ੍ਰਸ਼ਾਸਨ ਨੂੰ ਵੀ ਇਸ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ ਗਈ। ਉਥੇ ਹੀ ਮੌਕੇ ’ਤੇ ਪੁਲਸ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਹੈ ਅਤੇ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਲਗਾਤਾਰ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਜਿੱਸ ਬੋਰਵੈੱਲ ’ਚ 6 ਸਾਲਾ ਮਾਸੂਮ ਜ਼ਿੰਦਗੀ ਅਤੇ ਮੌਤ ਦੀ ਲੜ੍ਹਾਈ ਲੜ ਰਿਹਾ ਹੈ, ਉਹ ਲਗਭਗ 100 ਫੁੱਟ ਡੂੰਘਾ ਹੈ।  ਮੌਕੇ ’ਤੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਵੀ ਪਹੁੰਚ ਚੁੱਕੇ ਹਨ। 

ਇਹ ਵੀ ਪੜ੍ਹੋ: ਨਸ਼ਾ ਸਮੱਗਲਰ ਨੂੰ ਛੱਡਣ ਦੀ ਸਿਫ਼ਾਰਸ਼ ਕਰਨੀ ਨਾਮੀ ਆਗੂ ਨੂੰ ਪਈ ਮਹਿੰਗੀ, ਪੁਲਸ ਅਧਿਕਾਰੀ ਨੇ ਸਿਖਾਇਆ ਸਬਕ

PunjabKesari

ਮੌਕੇ ’ਤੇ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਵੱਲੋਂ ਆਕਸੀਜ਼ਨ ਸਿਲੰਡਰ ਅਤੇ ਕੈਮਰਾ ਬੋਲਵੈੱਲ ’ਚ ਪਾਇਆ ਗਿਆ ਹੈ। ਕੈਮਰੇ ਰਾਹੀਂ ਬੱਚੇ ਦੀ ਹਰ ਹਰਕਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਮੌਕੇ ’ਤੇ ਆਰਮੀ ਅਤੇ ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ। 

PunjabKesari

ਇਹ ਵੀ ਪੜ੍ਹੋ: DGP ਭਾਵਰਾ ਦੇ ਅਧਿਕਾਰੀਆਂ ਨੂੰ ਸਖ਼ਤ ਹੁਕਮ, ਪੰਜਾਬ ’ਚ ਸ਼ਾਂਤੀ ਵਿਵਸਥਾ ਨੂੰ ਹਰ ਕੀਮਤ ’ਤੇ ਬਣਾ ਕੇ ਰੱਖਿਆ ਜਾਵੇ

PunjabKesari

PunjabKesari

PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News