ਪੰਜਾਬ ਦੇ ਕਈ ਹੋਰ ਸੰਗਠਨਾਂ ਵਲੋਂ ਇਨੈਲੋ ਦੇ ਐਲਾਨ ਦਾ ਵਿਰੋਧ

02/19/2017 2:11:33 PM

ਚੰਡੀਗੜ੍ਹ (ਭੁੱਲਰ)— ਇਨੈਲੋ ਵਲੋਂ 23 ਫਰਵਰੀ ਨੂੰ ਐੱਸ. ਵਾਈ. ਐੱਲ. ਨਹਿਰ ਨੂੰ ਪੰਜਾਬ ਖੇਤਰ ''ਚ ਦਾਖਲ ਹੋ ਕੇ ਪੁਟਣ ਦੇ ਵਿਰੋਧ ''ਚ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ (ਪੀਰ ਮੁਹੰਮਦ) ਦੇ ਐਲਾਨ ਤੋਂ ਬਾਅਦ ਹੁਣ ਹੋਰ ਕਈ ਸੰਗਠਨ ਵੀ ਵਿਰੋਧ ''ਚ ਸ਼ਾਮਲ ਹੋ ਰਹੇ ਹਨ। 23 ਫਰਵਰੀ ਨੂੰ ਦੇਵੀਗੜ੍ਹ ਤੋਂ ਕਪੂਰੀ ਤਕ ਮਾਰਚ ਕਰਨ ਤੋਂ ਬਾਅਦ ਨਹਿਰ ਨੂੰ ਭਰਨ ਦਾ ਕੰਮ ਸ਼ੁਰੂ ਕਰਨ ਦੀ ਗਲ ਆਖੀ ਗਈ ਹੈ।
ਪੰਜਾਬ ਸਿੱਖ ਕੌਂਸਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਕਰਤਾਰਪੁਰ, ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਸੰਤ ਬਾਬਾ ਪ੍ਰਿਤਪਾਲ ਸਿੰਘ, ਸਹਿਜਧਾਰੀ ਸਿੱਖ ਫੈੱਡਰੇਸ਼ਨ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂ, ਭਾਰਤ ਮੁਕਤੀ ਮੋਰਚਾ ਦੇ ਪ੍ਰਧਾਨ ਰਜਿੰਦਰ ਰਾਣਾ, ਭਾਰਤ ਕਿਸਾਨ ਯੂਨੀਅਨ ਡਕੋਂਦਾ, ਸ੍ਰੀ ਅਕਾਲ ਤਖ਼ਤ ਸਾਹਿਬ ਜਥਾ ਭਾਈ ਬਗੀਚਾ ਸਿੰਘ ਵੜੈਚ ਅਤੇ ਕੁਲਦੀਪ ਸਿੰਘ ਅੱਜ ਦੇਵੀਗੜ੍ਹ ਵਿਖੇ ਹੋਈ ਮੀਟਿੰਗ ''ਚ ਸ਼ਾਮਲ ਹੋਏ।
 ਮੀਟਿੰਗ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈੱਡਰੇਸ਼ਨ ਦੇ ਦੇਵੀਗੜ੍ਹ-ਕਪੂਰੀ ਨੇ ਮਾਰਚ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਐੱਸ. ਵਾਈ. ਐੱਲ. ਦੀ ਖੁਦਾਈ ਨੂੰ ਬੰਦ ਕਰਨ ਵਿਚ ਪੂਰੀ ਮਦਦ ਕਰਨਗੇ। ਫ਼ੈੱਡਰੇਸ਼ਨ ਪ੍ਰਧਾਨ ਨੇ ਦੱਸਿਆ ਕਿ ਐੱਸ. ਵਾਈ. ਐੱਲ. ਨਹਿਰ ਦੇ ਮਸਲੇ ''ਤੇ ਸੁਪਰੀਮ ਕੋਰਟ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੇਗ ਨੀਦਰਲੈਂਡ ਵਿਚ ਚੁਣੌਤੀ ਦੇਣ ਲਈ ਸਿਖਸ ਫਾਰ ਜਸਟਿਸ ਵੱਲੋਂ ਪੰਜਾਬ ਵਾਟਰ ਰੈਫਰੈਂਡਮ 2017 ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬ ਦੇ ਮੂਲ ਨਿਵਾਸੀਆਂ ਪਾਸੋਂ ਵੋਟਿੰਗ ਕਰਵਾਈ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਕੇਂਦਰ ਤੋਂ ਪੈਰਾ ਮਿਲਟਰੀ ਫੋਰਸ ਦੀ ਕੀਤੀ ਗਈ ਮੰਗ ਨੂੰ ਵੀ ਸਹੀ ਦੱਸਿਆ ਗਿਆ ਹੈ।


Gurminder Singh

Content Editor

Related News