ਸਹੁਰਾ ਪਰਿਵਾਰ ਵਲੋਂ ਕਾਂਸਟੇਬਲ ਨੂੰਹ ''ਤੇ ਰਾਡਾਂ ਨਾਲ ਹਮਲਾ

Sunday, Nov 08, 2020 - 06:01 PM (IST)

ਸਹੁਰਾ ਪਰਿਵਾਰ ਵਲੋਂ ਕਾਂਸਟੇਬਲ ਨੂੰਹ ''ਤੇ ਰਾਡਾਂ ਨਾਲ ਹਮਲਾ

ਨਾਭਾ (ਜੈਨ) : ਇਥੇ ਇਕ ਬੀਬੀ ਕਾਂਸਟੇਬਲ ਨੂੰ ਉਸ ਦੇ ਪਤੀ, ਸੱਸ-ਸਹੁਰੇ ਤੇ ਦਿਓਰ ਵਲੋਂ ਜਾਨੋਂ ਮਾਰ ਦੀ ਕੋਸ਼ਿਸ਼ ਕੀਤੀ ਗਈ, ਜਿਸ ਨਾਲ ਬੀਬੀ ਗੰਭੀਰ ਫੱਟੜ ਹੋ ਗਈ ਅਤੇ ਸਿਵਲ ਹਸਪਤਾਲ ਵਿਚ ਦਾਖਲ ਹੈ। ਸੁਨੀਤਾ ਰਾਣੀ ਪਤਨੀ ਦਿਲਬਰ ਖਾਨ ਵਾਸੀ ਪਿੰਡ ਘਮਰੌਦਾ ਨੇ ਰੌਂਦੇ ਹੋਏ ਦੱਸਿਆ ਕਿ ਮੈਂ ਪੰਜਾਬ ਪੁਲਸ ਵਿਚ ਸੀਨੀਅਰ ਕਾਂਸਟੇਬਲ ਹਾਂ ਅਤੇ 9 ਸਾਲ ਪਹਿਲਾਂ ਪੁਲਸ ਵਿਚ ਭਰਤੀ ਹੋਈ ਸੀ। ਉਸ ਨੇ ਦੱਸਿਆ ਕਿ ਮੇਰਾ 13 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਦੋ ਬੱਚੇ ਹਨ। ਮੇਰਾ ਬੈਂਚ ਏ. ਟੀ. ਐਮ. ਪਹਿਲਾਂ ਮੇਰਾ ਪਤੀ ਇਸਤੇਮਾਲ ਕਰਦਾ ਸੀ ਜੋ ਮੈਂ ਬੰਦ ਕਰਵਾ ਕੇ ਨਵਾਂ ਜਾਰੀ ਕਰਵਾ ਲਿਆ ਸੀ। ਮੇਰੇ ਦਿਓਰ ਦਾ 6 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਦਾ ਕੁੱਝ ਸਮੇਂ ਬਾਅਦ ਤਲਾਕ ਹੋ ਗਿਆ।

ਉਕਤ ਨੇ ਦੱਸਿਆ ਕਿ ਪਹਿਲਾਂ ਵੀ ਮੇਰੇ ਨਾਲ ਮਾਰਕੁਟਾਈ ਹੋਈ ਜੋ ਬਾਅਦ ਵਿਚ ਸਮਝੌਤਾ ਹੋ ਗਿਆ ਸੀ। ਹੁਣ ਮੈਂਨੂੰ ਰਾਡਾਂ ਨਾਲ ਕੁੱਟਿਆ ਗਿਆ ਹੈ। ਕਾਂਸਟੇਬਲ ਅਨੁਸਾਰ ਉਸ ਦਾ ਸਹੁਰਾ ਜੀਤ ਖਾਨ ਲੋਕ ਨਿਰਮਾਣ ਵਿਭਾਗ ਵਿਚ ਨੌਕਰੀ ਕਰਦਾ ਹੈ। ਸਾਰੇ ਝਗੜੇ ਦੀ ਜੜ੍ਹ ਮੇਰੀ ਸੱਸ ਹੈ। ਥਾਣਾ ਸਦਰ ਪੁਲਸ ਨੇ ਫੱਟੜ ਕਾਂਸਟੇਬਲ ਦੇ ਬਿਆਨਾਂ ਅਨੁਸਾਰ ਪਤੀ ਦਿਲਬਰ ਖਾਨ, ਦਿਓਰ ਸਿਕੰਦਰ ਖਾਨ, ਸੱਸ ਕਰਸੇਦ, ਸਹੁਰੇ ਜੀਤ ਖਾਨ ਵਾਸੀ ਘਮਰੌਦਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕਾਂਸਟੇਬਲ ਦੇ ਸਿਰ ਵਿਚ ਟਾਂਕੇ ਲੱਗੇ ਹਨ, ਜਿਸ ਕਾਰਨ ਹਾਲਤ ਗੰਭੀਰ ਹੈ। ਪੁਲਸ ਪੜ੍ਹਤਾਲ ਕਰ ਰਹੀ ਹੈ ਅਤੇ ਪਤੀ, ਦਿਓਰ ਤੇ ਸੱਸ ਸਹੁਰੇ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਜਾਰੀ ਹੈ।


author

Gurminder Singh

Content Editor

Related News