ਕੁੱਟਮਾਰ ਮਾਮਲੇ ''ਚ ਕਾਬੂ, ਦਾਤਰ ਬਰਾਮਦ

11/25/2017 5:11:11 AM

ਫਗਵਾੜਾ, (ਜਲੋਟਾ)— ਪੁਲਸ ਨੇ ਕੁੱਟਮਾਰ ਦੇ ਇਕ ਪੁਰਾਣੇ ਮਾਮਲੇ ਵਿਚ ਪੁਲਸ ਦੀ ਗ੍ਰਿਫਤ ਵਿਚੋਂ ਬਾਹਰ ਚੱਲ ਰਹੇ ਇਕ ਦੋਸ਼ੀ, ਜਿਸ ਦੀ ਪਛਾਣ ਅਮਨਦੀਪ ਕੁਮਾਰ ਮਾਹੀ ਉਰਫ ਗੋਰਾ ਪੁੱਤਰ ਸਤਪਾਲ ਵਾਸੀ ਭਵਿਆਣਾ ਨੂੰ ਗ੍ਰਿਫਤਾਰ ਕਰਕੇ ਤੇਜ਼ਧਾਰ ਦਾਤਰ ਬਰਾਮਦ ਕੀਤਾ ਹੈ। ਪੁਲਸ ਜਾਂਚ ਜਾਰੀ ਹੈ।
ਕਮਾਨੀਦਾਰ ਚਾਕੂ ਤੇ ਚੋਰੀਸ਼ੁਦਾ ਮੋਬਾਇਲ ਸਣੇ ਭਗੌੜਾ ਗ੍ਰਿਫਤਾਰ 
ਪੁਲਸ ਨੇ ਚੋਰੀ ਦੇ ਇਕ ਪੁਰਾਣੇ ਮਾਮਲੇ ਵਿਚ ਭਗੌੜਾ ਕੀਤੇ ਗਏ ਦੋਸ਼ੀ, ਜਿਸ ਦੀ ਪਛਾਣ ਜਤਿੰਦਰ ਕੁਮਾਰ ਉਰਫ ਬੰਟੀ ਪੁੱਤਰ ਰਾਮ ਲਾਲ ਵਾਸੀ ਮਜਾਰਾ ਡੀਂਗਰੀਆਂ ਪੁਲਸ ਥਾਣਾ ਮਾਹਲਪੁਰ ਜ਼ਿਲਾ ਕਪੂਰਥਲਾ ਹੈ, ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਕਮਾਨੀਦਾਰ ਚਾਕੂ ਤੇ 3 ਚੋਰੀਸ਼ੁਦਾ ਮੋਬਾਇਲ ਬਰਾਮਦ ਹੋਏ ਹਨ। 


Related News