ਵਿਆਹ ਤੋਂ ਖਫਾ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ

Monday, Jan 15, 2018 - 06:42 AM (IST)

ਅੰਮ੍ਰਿਤਸਰ,   (ਅਰੁਣ)-  ਪ੍ਰੇਮ ਵਿਆਹ ਤੋਂ ਖਫਾ ਲੜਕੀ ਦੇ ਪਰਿਵਾਰ ਵੱਲੋਂ ਘਰ 'ਚ ਦਾਖਲ ਹੋ ਨਾ ਸਿਰਫ ਲੜਕੇ ਦੇ ਨਾਲ ਕੁੱਟਮਾਰ ਕਰਨ ਬਲਕਿ ਘਰ 'ਚ ਮੌਜੂਦ ਨਵਵਿਆਹੀ ਲੜਕੀ ਅਤੇ ਉਸ ਦੀ ਨਾਬਾਲਗ ਨਣਾਨ ਨੂੰ ਧਮਕਾ ਕੇ ਅਗਵਾ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਖਿਲਚੀਆ ਥਾਣੇ ਦੀ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਧਿਆਨਪੁਰ ਵਾਸੀ ਮੱਖਣਦੀਨ ਨੇ ਦੱਸਿਆ ਕਿ 5 ਜੁਲਾਈ 2017 ਨੂੰ ਉਸ ਵੱਲੋਂ ਚੇਨਮਪੁਰਾ ਵਾਸੀ ਕਰੀਮ ਦੀਨ ਦੀ ਲੜਕੀ ਐਮਨਾ ਨਾਲ ਮਾਣਯੋਗ ਹਾਈ ਕੋਰਟ ਤੋਂ ਲਵ ਮੈਰਿਜ ਕਰਵਾਈ ਸੀ। ਲੜਕੀ ਦਾ ਪੇਕਾ ਪਰਿਵਾਰ ਇਸ ਵਿਆਹ ਤੋਂ ਨਾਖੁਸ਼ ਸੀ। 10 ਜਨਵਰੀ ਨੂੰ ਜਦੋਂ ਉਹ ਆਪਣੇ ਘਰ 'ਚ ਮੌਜੂਦ ਸੀ ਤਾਂ ਸਵੇਰੇ 3 ਵਜੇ ਉਸ ਦੇ ਘਰ ਵਿਚ ਦਾਖਲ ਹੋਏ ਕਰੀਮ ਦੀਨ, ਪੁੱਤਰ ਸੂਲਾ, ਫਿਰਜ਼ਦੀਨ, ਮੱਖਣ ਪੁੱਤਰ ਹਾਜੀਗਉ ਸਵਾਰਟੀਨ ਪੁੱਤਰ ਸੂਲਾ ਵਾਸੀ ਝੀਤੇ ਕਲਾਂ, ਫਿਰੋਜ਼ਦੀਨ ਮਾਮਦੀਨ ਪੁੱਤਰ ਬਾਜ਼ਦੀਨ ਵਾਸੀ ਸੁਲਤਾਨਵਿੰਡ, ਸਦੀਕ ਪੁੱਤਰ ਮਾਮਦੀਨ ਵਾਸੀ ਕੱਥੂਨੰਗਲ, ਹਾਜੀ ਸੰਮੀ ਪੁੱਤਰ ਬਾਜ਼ਦੀਨ ਵਾਸੀ ਬਸੰਬਰਪੁਰਾ, ਗਾਮਾ ਅਤੇ ਰਾਣੀ ਵਾਸੀ ਕੱਥੂਨੰਗਲ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਲੱਗ ਪਏ ਅਤੇ ਧਮਕਾ ਕੇ ਉਸ ਦੀ ਪਤਨੀ ਐਮਨਾ ਅਤੇ ਭੈਣ ਰੇਸ਼ਮਾ ਨੂੰ ਅਗਵਾ ਕਰ ਕੇ ਲੈ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News