11ਵੀਂ ਜਮਾਤ ਦੇ ਵਿਦਿਆਰਥੀ ਨੂੰ ਕੁੱਟਮਾਰ ਕਰਕੇ ਕੀਤਾ ਜ਼ਖਮੀ, 5 ’ਤੇ ਮੁਕੱਦਮਾ ਦਰਜ

Saturday, Aug 07, 2021 - 10:21 PM (IST)

11ਵੀਂ ਜਮਾਤ ਦੇ ਵਿਦਿਆਰਥੀ ਨੂੰ ਕੁੱਟਮਾਰ ਕਰਕੇ ਕੀਤਾ ਜ਼ਖਮੀ, 5 ’ਤੇ ਮੁਕੱਦਮਾ ਦਰਜ

ਫ਼ਰੀਦਕੋਟ(ਰਾਜਨ)- ਸ਼ਹਿਰ ਅੰਦਰ ਸ਼ਰੇਆਮ ਸੜਕ ’ਤੇ ਪੰਜ ਨੌਜਵਾਨਾਂ ਵੱਲੋਂ ਇੱਕ ਵਿਦਿਆਰਥੀ ਨੂੰ ਕੁੱਟਮਾਰ ਕਰਕੇ ਜ਼ਖ਼ਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਤੇ ਸਥਾਨਕ ਮੈਡੀਕਲ ਹਸਪਤਾਲ ਦੇ ਐਮਰਜੈਂਸੀ ਵਿਚ ਜ਼ੇਰੇ ਇਲਾਜ ਹੈ। ਵਿਦਿਆਰਥੀ ਦੇ ਬਿਆਨਾਂ ’ਤੇ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜ਼ਖ਼ਮੀ ਕਰਨਬੀਰ ਸਿੰਘ ਪੁੱਤਰ ਨਵਿੰਦਰ ਸਿੰਘ ਵਾਸੀ ਗੋਬਿੰਦਸਰ ਬਸਤੀ ਅਰਾਈਆਂਵਾਲਾ ਰੋਡ ਫ਼ਰੀਦਕੋਟ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ 11ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਜਦੋਂ ਉਹ ਆਪਣੇ ਇਕ ਦੋਸਤ ਜਗਮੀਤ ਸਿੰਘ ਵਾਸੀ ਨੇੜੇ ਬਾਬਾ ਫ਼ਰੀਦ ਸਕੂਲ ਹਰਿੰਦਰਾ ਨਗਰ ਫ਼ਰੀਦਕੋਟ ਨੂੰ ਮਿਲ ਕੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਆ ਰਿਹਾ ਸੀ ਤਾਂ ਮੇਨ ਸੜਕ ’ਤੇ ਪੁੱਜਣ ’ਤੇ ਉਸ ਨੇ ਵੇਖਿਆ ਕਿ ਸਾਜਨ ਵਾਲੀਆ ਅਤੇ ਰਿਸ਼ੂ, ਮੋਕਲ ਰਾਹ ਵਿੱਚ ਖੜ੍ਹੇ ਹੋਏ ਸਨ ਅਤੇ ਉਨ੍ਹਾਂ ਉਸ ਨੂੰ ਰੋਕ ਲਿਆ। ਬਿਆਨ ਕਰਤਾ ਅਨੁਸਾਰ ਜਦ ਉਹ ਰੁਕ ਗਿਆ ਤਾਂ ਇਸੇ ਦੌਰਾਨ ਇੱਕ ਚਿੱਟੇ ਰੰਗ ਦੀ ਵਰਨਾ ਕਾਰ ਉਸਦੇ ਅੱਗੇ ਆ ਕੇ ਰੁਕੀ, ਜਿਸ ਵਿੱਚੋਂ ਕਾਰ ਚਲਾਉਣ ਵਾਲੇ ਨੌਜਵਾਨ ਨੂੰ ਛੱਡ ਕੇ ਦੋ ਅਣਪਛਾਤੇ ਨੌਜਵਾਨ ਕਾਰ ਵਿੱਚੋਂ ਹਥਿਆਰਾਂ ਸਮੇਤ ਉੱਤਰੇ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੁਲਸ ਇਸ ਘਟਨਾ ਸਬੰਧੀ ਨੌਜਵਾਨਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।


author

Bharat Thapa

Content Editor

Related News