ਪੁਰਾਣੀ ਰੰਜਿਸ਼ ਕਾਰਨ ਹਮਲਾ ਕਰ ਕੇ ਕੀਤਾ ਜ਼ਖਮੀ

Friday, Feb 23, 2018 - 03:04 AM (IST)

ਪੁਰਾਣੀ ਰੰਜਿਸ਼ ਕਾਰਨ ਹਮਲਾ ਕਰ ਕੇ ਕੀਤਾ ਜ਼ਖਮੀ

ਅੰਮ੍ਰਿਤਸਰ,   (ਜ. ਬ.)-  ਥਾਣਾ ਸੁਲਤਾਨਵਿੰਡ ਅਧੀਨ ਆਉਂਦੇ ਇਲਾਕੇ ਗੁਰੂ ਅਰਜਨ ਦੇਵ ਨਗਰ ਤਰਨਤਾਰਨ ਰੋਡ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਵੱਲੋਂ ਹਮਲਾ ਕਰ ਕੇ ਇਕ ਨੌਜਵਾਨ ਨੂੰ ਜ਼ਖਮੀ ਕਰਨ ਦੀ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਸ 'ਤੇ ਕੋਈ ਵੀ ਕਾਰਵਾਈ ਨਾ ਕਰਨ ਦਾ ਦੋਸ਼ ਲਾਉਂਦਿਆਂ ਗੁਰੂ ਨਾਨਕ ਦੇਵ ਹਸਪਤਾਲ 'ਚ ਇਲਾਜ ਅਧੀਨ ਮੁਕੇਸ਼ ਕੁਮਾਰ ਬੰਟੀ ਪੁੱਤਰ ਦਰਸ਼ਨ ਲਾਲ ਨੇ ਦੱਸਿਆ ਕਿ 2-3 ਦਿਨ ਪਹਿਲਾਂ ਮੁਹੱਲੇ ਦੇ ਪ੍ਰਿੰਸ ਤੇ ਉਸ ਦੇ ਭਰਾ ਲਵ ਨੇ ਪੁਰਾਣੀ ਰੰਜਿਸ਼ ਕਾਰਨ ਆਪਣੇ ਸਾਥੀਆਂ ਸਮੇਤ ਉਸ ਦੀ ਦੁਕਾਨ 'ਤੇ ਹਮਲਾ ਕਰ ਕੇ ਭੰਨ-ਤੋੜ ਕੀਤੀ, ਜਦੋਂ ਉਹ ਪੁਲਸ ਕੋਲ ਸ਼ਿਕਾਇਤ ਕਰਨ ਜਾ ਰਿਹਾ ਸੀ ਤਾਂ ਉਕਤ ਨੇ ਉਸ ਨੂੰ ਰਸਤੇ 'ਚ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਉਸ ਦੇ ਸਿਰ ਅਤੇ ਖੱਬੀ ਬਾਂਹ ਨੂੰ ਜ਼ਖਮੀ ਕਰ ਦਿੱਤਾ।
ਪੁਲਸ ਨੂੰ ਹਮਲਾਵਰਾਂ ਖਿਲਾਫ ਦਿੱਤੀ ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਪੀੜਤ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ 'ਤੇ ਬਣਦੀ ਕਾਰਵਾਈ ਕਰ ਕੇ ਉਸ ਨੂੰ ਇਨਸਾਫ ਦਿੱਤਾ ਜਾਵੇ। ਇਸ ਸਬੰਧੀ ਪੁਲਸ ਚੌਕੀ ਕੋਟ ਮਿੱਤ ਸਿੰਘ ਦੇ ਇੰਚਾਰਜ ਹਰਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਮੈਡੀਕਲ ਰਿਪੋਰਟ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


Related News