ਭਾਰਤ-ਪਾਕਿ ਸਰਹੱਦ ''ਤੇ 2 ਪਾਕਿ ਘੁਸੈਪਠੀਆਂ ਨੂੰ ਕੀਤਾ ਕਾਬੂ

Sunday, Dec 03, 2017 - 02:57 PM (IST)

ਭਾਰਤ-ਪਾਕਿ ਸਰਹੱਦ ''ਤੇ 2 ਪਾਕਿ ਘੁਸੈਪਠੀਆਂ ਨੂੰ ਕੀਤਾ ਕਾਬੂ

ਫ਼ਿਰੋਜ਼ਪੁਰ (ਕੁਮਾਰ) - ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਬੀ. ਐਸ. ਐਫ. ਨੇ 2 ਪਾਕਿ ਘੁਸੈਪਠੀਆਂ ਨੂੰ ਕਾਬੂ ਕੀਤਾ ਹੈ, ਜਿਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਦੋਵੇਂ ਪਾਕਿ ਨਾਗਰਿਕ ਮੋਟਰਸਾਈਕਲ 'ਤੇ ਸਵਾਰ ਸਨ ਅਤੇ ਜਿਵੇ ਹੀ ਇਹ ਬੀ. ਓ. ਪੀ. ਦੋਨਾ ਤੇਲੂ ਮੱਲ ਦੇ ਰਸਤੇ ਭਾਰਤ ਵਿਚ ਦਾਖਲ ਹੋਏ ਤਾਂ ਉਨ੍ਹਾਂ ਨੂੰ ਬੀ. ਐਸ. ਐਫ. ਦੇ ਜਵਾਨਾਂ ਨੇ ਕਾਬੂ ਕਰ ਲਿਆ। ਫੜੇ ਗਏ ਵਿਅਕਤੀਆਂ ਦੀ ਪਛਾਣ ਨਵਾਜ ਅਹਿਮਦ ਪੁੱਤਰ ਮੁਹੰਮਦ ਅਸ਼ਰਫ (28) ਪਿੰਡ ਖੁਦੀਆ ਖਾਸ, ਜ਼ਿਲਾ ਕਸੂਰ ਅਤੇ ਸੁਹੀਲ ਅਹਿਮਦ (19) ਪੁੱਤਰ ਅਸ਼ਰਫ ਪਿੰਡ ਖੁਦੀਆ ਖਾਸ ਜ਼ਿਲਾ ਕਸੂਰ ਪਾਕਿਸਤਾਨ ਦੇ ਰੂਪ ਵਿਚ ਹੋਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੱਲਰ ਨੰ: 193/10 ਦੇ ਏਰੀਆ ਵਿਚ ਫੜੇ ਇਨ੍ਹਾਂ ਪਾਕਿ ਨਾਗਰਿਕਾਂ ਤੋਂ 10 ਹਜ਼ਾਰ 102 ਰੁਪਏ ਦੀ ਪਾਕਿ ਕਰੰਸੀ, ਇਕ ਮੋਬਾਇਲ ਫੋਨ, 3 ਪਾਕਿ ਮੋਬਾਇਲ ਸਿਮ, ਮੈਮਰੀ ਕਾਰਡ ਅਤੇ ਸੀ. ਡੀ. ਆਈ. ਹਾਂਡਾ ਮੋਟਰਸਾਈਕਲ ਆਦਿ ਸਾਮਾਨ ਬਰਾਮਦ ਹੋਇਆ ਹੈ। ਦੱਸਿਆ ਗਿਆ ਹੈ ਕਿ ਬੀ. ਐਸ. ਐਫ. ਦੇ ਸਾਹਮਣੇ ਮੁੱਢਲੀ ਪੁੱਛਗਿੱਛ ਦੌਰਾਨ ਫੜੇ ਗਏ ਪਾਕਿ ਨਾਗਰਿਕਾਂ ਨੇ ਮੰਨਿਆ ਹੈ ਕਿ ਉਹ ਦਰਿਆ ਵਿਚ ਮੱਛੀਆਂ ਫੜਨ ਆਏ ਸਨ ਪਰ ਉਨ੍ਹਾਂ ਨੂੰ ਪਤਾ ਨਹੀਂ ਚੱਲਿਆ ਕਿ ਉਹ ਕਦੋ ਗਲਤੀ ਨਾਲ ਭਾਰਤੀ ਸਰਹੱਦ ਵਿਚ ਦਾਖਲ ਹੋ ਗਏ। ਇਨ੍ਹਾਂ ਪਾਕਿ ਨਾਗਰਿਕਾਂ ਨੂੰ ਵਾਪਸ ਪਾਕਿਸਤਾਨ ਭੇਜਣ ਦੀ ਮੰਗ ਨੂੰ ਲੈ ਕੇ ਪਾਕਿ ਰੇਂਜਰ, ਬੀ. ਐਸ. ਅੇਫ. ਦੇ ਅਧਿਕਾਰੀਆਂ ਨਾਲ ਸੰਪਰਕ ਬਣਾ ਰਹੇ ਹਨ।


Related News