ਭਾਰਤ-ਪਾਕਿ ਸਰਹੱਦ ’ਤੇ ਸ਼ੱਕੀ ਹਾਲਤ ’ਚ ਘੁੰਮ ਰਿਹਾ ਸੀ ਵਿਅਕਤੀ, BSF ਨੇ ਕੀਤਾ ਗ੍ਰਿਫ਼ਤਾਰ

Wednesday, Jan 05, 2022 - 09:50 AM (IST)

ਭਾਰਤ-ਪਾਕਿ ਸਰਹੱਦ ’ਤੇ ਸ਼ੱਕੀ ਹਾਲਤ ’ਚ ਘੁੰਮ ਰਿਹਾ ਸੀ ਵਿਅਕਤੀ, BSF ਨੇ ਕੀਤਾ ਗ੍ਰਿਫ਼ਤਾਰ

ਤਰਨਤਾਰਨ (ਰਾਜੂ, ਬਲਵਿੰਦਰ ਕੌਰ) - ਤਰਨਤਾਰਨ ਭਾਰਤ-ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਮਹਿੰਦੀਪੁਰ ਬਾਰਡਰ ’ਤੇ ਮਨਾਹੀ ਵਾਲੇ ਖੇਤਰ ’ਚ ਇਕ ਵਿਅਕਤੀ ਸ਼ੱਕੀ ਹਾਲਤ ’ਚ ਘੁੰਮ ਰਿਹਾ ਸੀ। ਉਕਤ ਵਿਅਕਤੀ ਨੂੰ ਵੇਖਦੇ ਸਾਰ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ਼ ਦੇ ਜਵਾਨਾਂ ਨੇ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਕਤ ਵਿਅਕਤੀ ਦੀ ਪਛਾਣ ਰਾਜੂ ਪੁੱਤਰ ਕੈਨਡਲੀ ਵਾਸੀ ਦਾਰਜੀਲਿੰਗ ਸਟੇਸ਼ਟ ਵੈਸਟ ਬੰਗਾਲ ਵਜੋਂ ਹੋਈ, ਜਿਸ ਨੂੰ ਮੁੱਢਲੀ ਪੁੱਛਗਿੱਛ ਤੋਂ ਬਾਅਦ ਥਾਣਾ ਖੇਮਕਰਨ ਦੀ ਪੁਲਸ ਹਵਾਲੇ ਕਰ ਦਿੱਤਾ ਗਿਆ। 

ਪੜ੍ਹੋ ਇਹ ਵੀ ਖ਼ਬਰ - ਪੱਟੀ ’ਚ ਲੁੱਟ ਦੀ ਵੱਡੀ ਵਾਰਦਾਤ : ਬੈਂਕ ਆਫ਼ ਬੜੌਦਾ ’ਚ 4 ਹਥਿਆਰਬੰਦ ਲੁਟੇਰਿਆਂ ਨੇ ਮਾਰਿਆ ਡਾਕਾ (ਤਸਵੀਰਾਂ)

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਪਨੀ ਕਮਾਂਡਰ ਅਨੰਦ ਲਾਲ ਯਾਦਵ ਨੇ ਦੱਸਿਆ ਕਿ ਬੀ. ਐੱਸ. ਐੱਫ. ਦੇ ਜਵਾਨ ਸਰਹੱਦ ’ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਮਹਿੰਦੀਪੁਰ ਬਾਰਡਰ ਉੱਪਰ ਮਨਾਹੀ ਵਾਲੇ ਖੇਤਰ ’ਚ ਇਕ ਵਿਅਕਤੀ ਸ਼ੱਕੀ ਹਾਲਾਤ ’ਚ ਘੁੰਮਦਾ ਵਿਖਾਈ ਦਿੱਤਾ, ਜਿਸ ਨੂੰ ਜਵਾਨਾਂ ਨੇ ਤੁਰੰਤ ਕਾਬੂ ਕਰ ਲਿਆ ਗਿਆ। ਉਧਰ ਐੱਸ. ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮ ਖ਼ਿਲਾਫ਼ ਮੁਕੱਦਮਾ ਨੰਬਰ 1 ਧਾਰਾ 188 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : 1000 ਰੁਪਏ ਦੀ ਖ਼ਾਤਰ ਚਾਕੂ ਮਾਰ-ਮਾਰ ਕੀਤਾ ਵਿਅਕਤੀ ਦਾ ਕਤਲ


author

rajwinder kaur

Content Editor

Related News