ਕੁਰਸੀ ਬਚਾਉਣ ਲਈ ਇੰਦਰਾ ਗਾਂਧੀ ਨੇ ਲਾਈ ਸੀ ਐਮਰਜੈਂਸੀ : ਪ੍ਰਭੂ (ਵੀਡੀਓ)

06/27/2016 3:21:56 PM

ਚੰਡੀਗੜ੍ਹ : ਇੰਦਰਾ ਗਾਂਧੀ ਨੇ ਆਪਣੀ ਕੁਰਸੀ ਬਚਾਉਣ ਲਈ ਦੇਸ਼ ''ਚ ਐਮਰਜੈਂਸੀ ਲਾਈ ਸੀ। ਇਹ ਕਹਿਣਾ ਹੈ ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਦਾ। ਸੁਰੇਸ਼ ਪ੍ਰਭੂ ਐਮਰਜੈਂਸੀ ਦੀ 41ਵੀਂ ਵਰ੍ਹੇਗੰਢ ਮੌਕੇ ਚੰਡੀਗੜ੍ਹ ''ਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਕਾਂਗਰਸ ''ਤੇ ਹਮਲਾ ਕਰਦੇ ਹੋਏ ਪ੍ਰਭੂ ਨੇ ਕਿਹਾ ਕਿ ਕਾਂਗਰਸ ਪਾਰਟੀ ਅੱਜ ਵੀ ਸਿਰਫ ਇਕ ਹੀ ਪਰਿਵਾਰ ਦੀ ਪਾਰਟੀ ਬਣੀ ਹੋਈ ਹੈ।
ਇਸ ਮੌਕੇ ਰੇਲ ਮੰਤਰੀ ਨੇ ਐਮਰਜੈਂਸੀ ਦੌਰਾਨ ਜੇਲਾਂ ਕੱਟਣ ਵਾਲੇ ਭਾਜਪਾ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਤ ਵੀ ਕੀਤਾ।


Gurminder Singh

Content Editor

Related News