ਅੰਤਰਰਾਸ਼ਟਰੀ ਯਾਤਰਾ ’ਤੇ ਭਾਰਤੀਆਂ ਨੇ ਖ਼ਰਚ ਕੀਤੇ 99.4 ਕਰੋੜ ਡਾਲਰ

Wednesday, Jul 20, 2022 - 01:29 PM (IST)

ਜਲੰਧਰ (ਨੈਸ਼ਨਲ ਡੈਸਕ)– ਇਸ ਵਿੱਤੀ ਸਾਲ ’ਚ ਮਈ ਮਹੀਨੇ ਤੱਕ ਭਾਰਤੀਆਂ ਦਾ ਅੰਤਰਰਾਸ਼ਟਰੀ ਯਾਤਰਾ ’ਤੇ ਖ਼ਰਚਾ ਤਿੰਨ ਗੁਣਾ ਤੋਂ ਵੀ ਜ਼ਿਆਦਾ ਹੋ ਕੇ 99.4 ਕਰੋੜ ਡਾਲਰ ਹੋ ਗਿਆ ਜੋ ਪਹਿਲਾਂ 29.4 ਕਰੋੜ ਡਾਲਰ ਸੀ। ਵੱਖ-ਵੱਖ ਦੇਸ਼ਾਂ ’ਚ ਕੋਵਿਡ ਸਬੰਧੀ ਪਾਬੰਦੀਆਂ ’ਚ ਢਿੱਲ ਦੇਣ ਕਾਰਨ ਅਜਿਹਾ ਹੋਇਆ। ਵਿੱਤੀ ਸਾਲ 2022 ’ਚ ਯਾਤਰਾ ’ਤੇ ਖ਼ਰਚ ਕੀਤਾ ਜਾਣ ਵਾਲਾ ਪੈਸਾ 6.91 ਅਰਬ ਡਾਲਰ ਸੀ, ਜੋ ਵਿੱਤੀ ਸਾਲ 2021 ’ਚ ਕੀਤੇ ਗਏ ਖ਼ਰਚੇ ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਰਹਾ। ਹਾਲਾਂਕਿ ਵਿੱਤੀ ਸਾਲ 2020 ’ਚ ਯਾਤਰਾ ’ਤੇ ਕੀਤਾ ਗਿਆ ਖ਼ਰਚਾ ਲਗਭਗ 6.95 ਅਰਬ ਡਾਲਰ ਰਿਹਾ।

33.6 ਕਰੋੜ ਡਾਲਰ ਰਿਸ਼ਤੇਦਾਰਾਂ ’ਤੇ ਖ਼ਰਚ
ਯਾਤਰਾ ਤੋਂ ਇਲਾਵਾ ਮਈ 2022 ’ਚ ਜਿਨ੍ਹਾਂ ਤਿੰਨ ਪ੍ਰਮੁੱਖ ਆਈਟਮਸ ’ਤੇ ਖਰਚਾ ਕੀਤਾ ਗਿਆ, ਉਸ ’ਚ ਰਿਸ਼ਤੇਦਾਰਾਂ ਲਈ ਕੀਤਾ ਗਿਆ ਖ਼ਰਚਾ 33.6 ਕਰੋੜ ਡਾਲਰ (ਮਈ 2021 ਵਿਚ ਇਹ ਰਾਸ਼ੀ ਸੀ 23.7 ਕਰੋੜ ਡਾਲਰ) ਅਤੇ 24.8 ਕਰੋੜ ਡਾਲਰ ਮੁੱਲ ਦੇ ਗਿਫ਼ਟ (ਬੀਤੇ ਸਾਲ ਇਹ ਰਾਸ਼ੀ 14.9 ਕਰੋੜ ਡਾਲਰ ਸੀ) ਅਤੇ 26.4 ਮਿਲੀਅਨ ਕਰੋੜ ਡਾਲਰ ਵਿਦੇਸ਼ ’ਚ ਪੜ੍ਹਾਈ ’ਤੇ ਕੀਤਾ ਗਿਆ ਖ਼ਰਚਾ ਸ਼ਾਮਲ ਹੈ।

ਇਹ ਵੀ ਪੜ੍ਹੋ: 26,000 ਨਵੀਆਂ ਭਰਤੀਆਂ ਕਰਨਾ ਤੇ 36,000 ਮੁਲਾਜ਼ਮਾਂ ਨੂੰ ਪੱਕਾ ਕਰਨਾ ਸਰਕਾਰ ਦੀ ਪ੍ਰਮੁੱਖ ਤਰਜੀਹ: ਵਿਜੇ ਜੰਜੂਆ

ਵਿਦੇਸ਼ ਭੇਜੇ 19.61 ਅਰਬ ਡਾਲਰ
ਵਿੱਤੀ ਸਾਲ 2022 ਦੌਰਾਨ ਵਿਦੇਸ਼ ਭੇਜਿਆ ਗਿਆ ਪੈਸਾ ਹੁਣ ਤੱਕ ਦੇ ਸਭ ਤੋਂ ਉੱਚ ਪੱਧਰ ’ਤੇ ਰਿਹਾ। ਵਿੱਤੀ ਸਾਲ 2022 ’ਚ ਵਿਦੇਸ਼ ਭੇਜਿਆ ਗਿਆ ਪੈਸਾ 19.61 ਅਰਬ ਡਾਲਰ ਹੋ ਗਿਆ, ਜੋ ਇਕ ਸਾਲ ਪਹਿਲਾਂ 12.68 ਅਰਬ ਡਾਲਰ ਸੀ। ਵਿੱਤੀ ਸਾਲ 2020 ਵਿਚ ਇਹ ਧਨ ਰਾਸ਼ੀ 18.76 ਅਰਬ ਡਾਲਰ ਅਤੇ ਵਿੱਤੀ ਸਾਲ 2019 ’ਚ 13.78 ਅਰਬ ਡਾਲਰ ਰਹੀ।

ਮਈ ’ਚ ਸਥਿਰ ਸੀ ਵਿਦੇਸ਼ ਭੇਜਿਆ ਗਿਆ ਪੈਸਾ
ਦੇਸ਼ ਦੇ ਨਿਵਾਸੀਆਂ ਵੱਲੋਂ ਵਿਦੇਸ਼ ਭੇਜਿਆ ਗਿਆ ਪੈਸਾ ਮਈ 2022 ’ਚ ਕ੍ਰਮਵਾਰ ਰੂਪ ਨਾਲ 2.03 ਅਰਬ ਡਾਲਰ ਦੇ ਪੱਧਰ ’ਤੇ ਸਥਿਰ ਰਿਹਾ, ਜਿਸ ’ਚ ਲਗਭਗ ਇਕ ਅਰਬ ਡਾਲਰ ਯਾਤਰਾ ’ਤੇ ਖਰਚ ਕੀਤਾ ਗਿਆ। ਉਨ੍ਹਾਂ ਨੇ ਅਪ੍ਰੈਲ 2022 ’ਚ ਕਰੀਬ 2.02 ਅਰਬ ਡਾਲਰ ਦੀ ਰਾਸ਼ੀ ਭੇਜੀ ਸੀ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਮਈ 2022 ਵਿਚ ਵਿਦੇਸ਼ ਭੇਜਿਆ ਗਿਆ ਕੁਲ ਧਨ ਸਾਲਾਨਾ ਆਧਾਰ ’ਤੇ 61.8 ਫ਼ੀਸਦੀ ਵਧ ਕੇ 2.03 ਅਰਬ ਡਾਲਰ ਹੋ ਗਿਆ ਜੋ ਮਈ 2021 ’ਚ 1.25 ਅਰਬ ਡਾਲਰ ਸੀ।

ਇਹ ਵੀ ਪੜ੍ਹੋ: ਪੰਜਾਬ ਦੀ ਸਿੱਖ ਸਿਆਸਤ ’ਚ ਵੱਡੀ ਹਲਚਲ, ਬਾਦਲਾਂ ਦੇ ਵਿਰੋਧੀ ਕਾਲਕਾ ਦੇ ਪ੍ਰੋਗਰਾਮ ’ਚ ਪਹੁੰਚੇ ਸੰਤ ਹਰਨਾਮ ਸਿੰਘ ਧੁੰਮਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News