ਕੈਨੇਡਾ ’ਚ ਆਰਥਿਕ ਮੰਦੀ ਦਾ ਖਮਿਆਜਾ ਭੁਗਤ ਰਹੇ ਭਾਰਤੀ ਵਿਦਿਆਰਥੀ, ਲੱਖਾਂ ਵਿਦਿਆਰਥੀ ਭੁੱਖਮਰੀ ਦੀ ਕਗਾਰ ’ਤੇ

02/09/2023 5:59:04 PM

ਅੰਮ੍ਰਿਤਸਰ (ਬਾਠ) : ਭਾਰਤ ਤੇ ਖਾਸ ਤੌਰ ’ਤੇ ਪੰਜਾਬ ’ਚੋਂ ਬਾਹਰ ਜਾਣ ਦੀ ਦੌੜ ’ਚ ਲੱਖਾਂ ਪੰਜਾਬੀਆਂ ਦੇ ਕੈਨੇਡਾ ਵਿਚ ਪੜ੍ਹਾਈ ਕਰਨ ਦੇ ਬਹਾਨੇ ਆਪਣੇ ਸੁਪਨੇ ਸੁਜਾਉਣ ਦੇ ਬਹਾਨੇ ਪਹੁੰਚੇ ਵਿਦਿਆਰਥੀਆਂ ਨੂੰ ਕੈਨੇਡਾ ’ਚ ਰੋਜ਼ਗਾਰ ਬੰਦ ਹੋਣ ਕਾਰਨ ਆਪਣੇ ਆਪ ਨੂੰ ਘਰ ਦੀ ਚਾਰ ਦੀਵਾਰੀ ਵਿਚ ਬੰਦ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੰਜਾਬ ’ਚ ਪਲਸ ਟੂ ਤੋਂ ਬਾਅਦ ਰੋਜ਼ਗਾਰ ਪ੍ਰਾਪਤ ਕਰਨ ਲਈ ਪੜ੍ਹਾਈ ਨੂੰ ਜਾਰੀ ਰੱਖਣਾ ਇਕ ਪੈਸੇ ਦੀ ਬਰਬਾਦੀ ਤੋਂ ਇਲਾਵਾ ਕੁਝ ਵੀ ਨਹੀਂ ਰਿਹਾ। ਪੰਜਾਬ ਵਿਚ ਪਲਸ ਟੂ ਤੋਂ ਬਾਅਦ ਰੋਜ਼ਗਾਰ ਦੇ ਨਾ ਮਿਲਣ ਕਾਰਨ ਵਿਦਿਆਰਥੀਆਂ ਨੇ ਕੈਨੇਡਾ ਵੱਲ ਵਹੀਰਾ ਘੱਤਣੀਆਂ ਸ਼ੁਰੂ ਕਰ ਦਿੱਤੀਆਂ। ਆਰਥਿਕ ਪੱਖੋਂ ਕਮਜ਼ੋਰ ਮਾਂ-ਬਾਪ ਦੀ ਨੌਜਵਾਨ ਬੱਚਿਆਂ ਅੱਗੇ ਕੋਈ ਪੇਸ਼ ਨਾ ਚਲੀ ਤੇ ਉਨ੍ਹਾਂ ਨੇ ਘਰ ਦੇ ਭਵਿੱਖ ਨੂੰ ਕਰਜ਼ੇ ’ਚ ਡੋਬ ਕੇ ਆਪਣੇ ਬੱਚੇ ਨੂੰ ਕਿਸੇ ਸੁਨਿਹਰੇ ਸੁਪਨੇ ਦੀ ਉਡੀਕ ’ਚ ਕੈਨੇਡਾ ਦੀ ਧਰਤੀ ਦੇ ਪੈਰ ਰਖਾਇਆ। ਬੱਚੇ ਦੇ ਕੈਨੇਡਾ ਦੀ ਧਰਤੀ ਤੇ ਪਹੁੰਚ ਖਰਚ ਕਰਨ ਲਈ ਬੜੀ ਮੁਸ਼ਕਲ ਨਾਲ ਲੱਖ ਦੋ ਲੱਖ ਦਾ ਕੈਸ਼ ਦਾ ਜੁਗਾੜ ਕਰਾਇਆ, ਜੋ ਕੈਨੈਡਾ ਪਹੁਚਿਆ ਹੀ ਕੁਝ ਦਿਨਾਂ ਵਿਚ ਜਰੂਰੀ ਸਾਜ ਸਾਮਾਨ ਤੇ ਫੁਰਰ ਹੋ ਗਿਆ। ਵਿਦਿਆਰਥੀ ਵੱਲੋਂ ਦੋਸਤਾਂ ਮਿੱਤਰਾਂ ਦੀ ਮਦਦ ਨਾਲ ਰੋਜ਼ਗਾਰ ਲੱਭਣ ਲਈ ਹੱਥ ਪੈਰ ਮਾਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਥਾਂ-ਥਾਂ ’ਤੇ ਛੋਟੀ ਮੋਟੀ ਨੌਕਰੀ ਲਈ ਪੱਤਰ ਭੇਜੇ ਗਏ। ਦਿਨ ਬੜੀ ਤੇਜ਼ੀ ਨਾਲ ਬਤੀਤ ਹੋਣ ਲੱਗੇ। ਘਰੋਂ ਮਜਬੂਰਨ ਹੋਰ ਪੈਸੇ ਮੰਗਵਾਉਣ ਲਈ ਹਾਡ਼ੇ ਕੱਢਣੇ ਪਏ। ਅੱਗੇ ਹੀ ਕਰਜ਼ੇ ਵਿਚ ਫਸੇ ਮਾਂ ਪਿਉ ਨੂੰ ਹੋਰ ਮਹਿੰਗੇ ਭਾਅ ’ਤੇ ਕਰਜ਼ਾ ਚੁੱਕ ਕੇ ਪੈਸੇ ਭੇਜਣੇ ਪਏ। ਨੌਕਰੀ ਜਲਦੀ ਨਾ ਮਿਲਣ ਕਾਰਨ ਰੋਟੀ ਦੁੱਖੋਂ ਵੀ ਹਾਲਾਤ ਬਦਤਰ ਹੋਣ ਲੱਗੇ। ਕੈਨੇਡਾ ’ਚ ਪਹਿਲਾਂ-ਪਹਿਲਾਂ ਵਿਦਿਆਰਥੀਆਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਿਆ।

ਇਹ ਵੀ ਪੜ੍ਹੋ : 'ਠੰਡੇ ਆਂਡਿਆਂ' ਤੋਂ ਪਿਆ ਕਲੇਸ਼, ਦਰਜਨ ਭਰ ਨੌਜਵਾਨਾਂ ਨੇ ਰੇਹੜੀ ਵਾਲੇ 'ਤੇ ਕੀਤਾ ਹਮਲਾ

ਕੋਵਿਡ-19 ਤੋਂ ਬਾਅਦ ਗਏ ਵਿਦਿਆਰਥੀਆਂ ਨੂੰ ਸ਼ੁਰੂ ਸ਼ੁਰੂ ਵਿਚ ਬੇਰੋਜ਼ਗਾਰੀ ਦੀ ਸਮੱਸਿਆ ਆਈ ਸੀ ਪਰ ਜਲਦੀ ਹੀ ਏਨਟਰਾਓ ਤੇ ਮੈਨਟਰੀਅਲ ਵਰਗੇ ਇੰਡਸਟਰੀਅਲ ਏਰੀਏ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਗਾਰ ਵਿਚ ਖਪਤ ਕਰ ਲਿਆ। ਕੋਵਿਡ-19 ਤੋਂ ਬਾਅਦ ਭਾਰੀ ਗਿਣਤੀ ’ਚ ਵਿਦਿਆਰਥੀਆਂ ਦੀ ਕੈਨੇਡਾ ’ਚ ਆਮਦ ਹੋਈ ਪਰ ਜਲਦੀ ਹੀ 2022 ’ਚ ਕੈਨੇਡਾ ਨੂੰ ਆਰਥਿਕ ਮੰਦੀ ਨੇ ਜਕੜ ਲਿਆ। ਸਰਕਾਰ ਨੇ ਇਸ ਆਰਥਿਕ ਮੰਦੀ ਨੂੰ ਦੂਰ ਕਰਨ ਲਈ ਦੋ ਵਾਰ ਵਿਆਜ ਦਰਾਂ ਵਿਚ ਵਾਧਾ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਖਾਣ ਪੀਣ ਵਾਲੀਆਂ ਵਸਤੂਆਂ ਤੇ ਘਰਾਂ ਦੇ ਕਿਰਾਇਆ ਵਿਚ 10 ਤੋਂ 20 ਵੀਂ ਸਦੀ ਵਾਧਾ ਹੋ ਗਿਆ। ਕੰਮ ਘੱਟ ਜਾਣ ਕਾਰਨ ਹਜ਼ਾਰਾਂ ਭਾਰਤੀ ਪੰਜਾਬੀਆਂ ਨੂੰ ਨੌਕਰੀਆਂ ਤੋਂ ਵਾਂਝਾ ਹੋਣਾ ਪਿਆ, ਜਿਸ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਦੀਆਂ ਫੀਸਾਂ ਤੋਂ ਇਲਾਵਾ ਘਰ ਦੀ ਰੋਟੀ ਦੇ ਲਾਲੇ ਪੈ ਗਏ। ਘਰੋਂ ਪੈਸਿਆਂ ਦੀ ਝਾਕ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਫਾਕੇ ਕੱਟਣ ਲਈ ਮਜਦੂਰ ਹੋਣਾ ਪੈ ਰਿਹਾ । ਕੰਮਕਾਰ ਨਾ ਹੋਣ ਕਾਰਨ ਪੜ੍ਹਾਈ ਨੂੰ ਜਾਰੀ ਰੱਖਣਾ ਤਾਂ ਦੂਰ ਦੀ ਗੱਲ, ਖਰਚੇ ਹੱਥੋਂ ਹੱਥ ਤੰਗ ਹੋਣ ਕਾਰਨ, ਬੇਸਮੈਂਟ ਦੀ ਚਾਰ ਦੀਵਾਰੀ ’ਚ ਹੀ ਦਿਨ ਬਤੀਤ ਕਰਨੇ ਪੈ ਰਹੇ ਹਨ। ਮਜਬੂਰਨ ਵਸ ਘਰਦਿਆਂ ਨੂੰ ਔਖੇ ਸੌਖੇ ਹੋ ਕੇ ਫਿਰ ਮੋਟੇ ਵਿਆਜ ਤੇ ਰਕਮਾਂ ਫੜ ਕੇ ਬੱਚਿਆਂ ਦਾ ਢਿੱਡ ਕਰਨਾ ਪੈ ਰਿਹਾ ਹੈ। ਇਨ੍ਹੀ ਭਾਰੀ ਵਿਆਜੀ ਰਕਮ ਦੇ ਕਰਜ਼ੇ ਹੇਠ ਡੁੱਬੇ ਵਿਦਿਆਰਥੀਆਂ ਨੂੰ ਕੈਨੇਡਾ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ ਨਾ ਤਾਂ ਉਹ ਵਾਪਸ ਭਾਰਤ ਆ ਸਕਦੇ ਹਨ ਤੇ ਨਾ ਹੀ ਰੋਜ਼ਗਾਰ ਨਾ ਹੋਣ ਕਾਰਨ ਆਪਣੀ ਜ਼ਿੰਦਗੀ ਦਾ ਬਸਰ ਕਰ ਸਕਦੇ ਹਨ। ਅਜਿਹੀ ਸਥਿਤੀ ’ਚ ਉਨ੍ਹਾਂ ਦੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪਾਸਪੋਰਟ ਅਪਲਾਈ ਕਰਨ ਵਾਲਿਆਂ ਲਈ ਅਹਿਮ ਖ਼ਬਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News