ਰੇਲਵੇ ਨੇ ਦਿੱਤੀ ਨਵੀਂ ਸਹੂਲਤ; ਮਹਿਜ਼ 20 ਰੁਪਏ ਖਰਚ ਕੇ ਟਲ਼ ਜਾਵੇਗਾ ਵੱਡਾ ਨੁਕਸਾਨ
Monday, Aug 26, 2024 - 03:52 PM (IST)
ਲੁਧਿਆਣਾ: ਭਾਰਤੀ ਰੇਲਵੇ ਨੇ ਯਾਤਰੀਆਂ ਨੂੰ ਨਵੀਂ ਸਹੂਲਤ ਦਿੱਤੀ ਹੈ, ਜਿਸ ਨਾਲ ਉਹ ਬਿਨਾ ਕਿਸੇ ਝੰਜਟ ਦੇ ਆਪਣੀ ਯਾਤਰਾ ਦੀ ਤਾਰੀਖ਼ ਵਿਚ ਬਦਲਾਅ ਕਰ ਸਕਣਗੇ। ਇਸ ਲਈ ਉਨ੍ਹਾਂ ਨੂੰ ਮਹਿਜ਼ 20 ਰੁਪਏ ਖਰਚ ਕਰਨੇ ਪੈਣਗੇ। ਜੇਕਰ ਟ੍ਰੇਨ ਦਾ ਟਿਕਟ ਬੁੱਕ ਕਰਵਾਉਣ ਤੋਂ ਬਾਅਦ ਤੁਹਾਡੇ ਪ੍ਰੋਗਰਾਮ ਵਿਚ ਬਦਲਾਅ ਹੁੰਦਾ ਹੈ ਤਾਂ ਤੁਹਾਨੂੰ ਟਿਕਟ ਕੈਂਸਲ ਕਰਵਾਉਣ ਦੀ ਲੋੜ ਨਹੀਂ ਪਵੇਗੀ, ਸਗੋਂ ਸਿਰਫ਼ 20 ਰੁਪਏ ਦੇ ਕੇ ਤੁਸੀਂ ਆਪਣੀ ਟਿਕਟ ਦੀ ਤਾਰੀਖ਼ ਅੱਗੇ ਵਧਾ ਸਕੋਗੇ। ਇਸ ਤਰ੍ਹਾਂ ਤੁਸੀਂ ਟਿਕਟ ਰੱਦ ਹੋਣ ਅਤੇ ਉਸ ਕਾਰਨ ਲੱਗਣ ਵਾਲੇ ਜੁਰਮਾਨੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚ ਸਕੋਗੇ।
ਇਹ ਖ਼ਬਰ ਵੀ ਪੜ੍ਹੋ - ਪੱਤਰਕਾਰਾਂ ਨੇ ਜਾਮ ਕੀਤਾ ਨੈਸ਼ਨਲ ਹਾਈਵੇਅ! ਪੜ੍ਹੋ ਕੀ ਹੈ ਪੂਰਾ ਮਾਮਲਾ
AC ਤੇ ਸਲੀਪਰ ਰਿਜ਼ਰਵੇਸ਼ਨ 'ਤੇ ਮਿਲੇਗੀ ਸਹੂਲਤ
ਭਾਰਤੀ ਰੇਲਵੇ ਵੱਲੋਂ ਇਹ ਸਹੂਲਤ AC ਤੇ ਸਲੀਪਰ ਕਲਾਸ ਤਕ ਦੇ ਟਿਕਟ 'ਤੇ ਮਿਲੇਗੀ। ਇਸ ਸਹੂਲਤ ਦਾ ਨਾਂ ਟਿਕਟ ਮੋਡੀਫਿਕੇਸ਼ਨ ਹੈ, ਜਿਸ ਤਹਿਤ ਪਹਿਲਾਂ ਤੋਂ ਬੁੱਕ ਕੀਤੀ ਗਈ ਟਿਕਟ ਦੀ ਤਾਰੀਖ਼ ਵਿਚ ਬਦਲਾਅ ਕੀਤਾ ਜਾ ਸਕਦਾ ਹੈ। ਹਾਲਾਂਕਿ ਟਿਕਟ ਨਵੀਂ ਤਾਰੀਖ਼ ਦੀ ਸਥਿਤੀ ਦੇ ਅਧਾਰ 'ਤੇ ਹੀ ਦਿੱਤੀ ਜਾਵੇਗੀ। ਉਦਾਹਰਨ ਵਜੋਂ ਜੇ ਤੁਹਾਡੀ ਟਿਕਟ ਕਨਫ਼ਰਮ ਹੈ ਤੇ ਹੁਣ ਤੁਸੀਂ ਟਿਕਟ ਵਿਚ ਬਦਲਾਅ ਕਰਨਾ ਚਾਹੁੰਦੇ ਹੋ ਤਾਂ ਜ਼ਰੂਰੀ ਨਹੀਂ ਕਿ ਨਵੀਂ ਤਾਰੀਖ਼ 'ਤੇ ਮਿਲਣ ਵਾਲੀ ਟਿਕਟ ਵੀ ਕਨਫ਼ਰਮ ਹੋਵੇਗੀ, ਸਗੋਂ ਇਹ ਉਸ ਦਿਨ ਦੀ ਬੁਕਿੰਗ ਦੇ ਅਧਾਰ 'ਤੇ ਹੋਵੇਗੀ। ਮਤਲਬ ਕਿ ਤੁਹਾਨੂੰ ਵੇਟਿੰਗ ਟਿਕਟ ਵੀ ਮਿਲ ਸਕਦਾ ਹੈ। ਇਸ ਲਈ ਜਿਸ ਦਿਨ ਦੀ ਟਿਕਟ ਤੁਸੀਂ ਲੈਣਾ ਚਾਹੁੰਦੇ ਹੋ, ਪਹਿਲਾਂ ਇਹ ਜ਼ਰੂਰ ਵੇਖੋ ਕਿ ਉਸ ਦਿਨ ਲਈ ਸੀਟ ਖਾਲੀ ਹੈ ਜਾਂ ਵੇਟਿੰਗ ਚੱਲ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8