ਆਈ. ਆਈ. ਟੀ. ਰੋਪੜ ਨੇ ਅੰਤਿਮ ਸੰਸਕਾਰ ਦੀ ਨਵੀਂ ਤਕਨੀਕ ਕੀਤੀ ਇਜ਼ਾਦ, ਲੱਕੜ ਵੀ ਲੱਗਦੀ ਹੈ ਘੱਟ

Friday, May 14, 2021 - 10:39 PM (IST)

ਆਈ. ਆਈ. ਟੀ. ਰੋਪੜ ਨੇ ਅੰਤਿਮ ਸੰਸਕਾਰ ਦੀ ਨਵੀਂ ਤਕਨੀਕ ਕੀਤੀ ਇਜ਼ਾਦ, ਲੱਕੜ ਵੀ ਲੱਗਦੀ ਹੈ ਘੱਟ

ਰੋਪੜ (ਸੱਜਣ ਸੈਣੀ)- ਕੋਰੋਨਾ ਵਾਇਰਸ ਕਾਰਨ ਹਰ ਰੋਜ਼ ਮਰਨ ਵਾਲਿਆਂ ਦੀ ਸੰਖਿਆ ਵਿਚ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਭਾਰਤ ਵਿਚ ਮ੍ਰਿਤਕਾਂ ਦੇ ਅੰਤਿਮ ਸਸਕਾਰ ਨੂੰ ਲੈ ਕੇ ਭਾਰਤ ਵਿਚ ਗੰਭੀਰ ਅਤੇ ਚਿੰਤਾਜਨਕ ਸਥਿਤੀ ਪੈਦਾ ਹੋ ਗਈ ਹੈ। ਹਸਪਤਾਲਾਂ ਤੋਂ ਲੈ ਕੇ ਸ਼ਮਸ਼ਾਨਾਂ ਤੱਕ ਲੋਕਾਂ ਨੂੰ ਜਗ੍ਹਾ ਤੱਕ ਨਹੀਂ ਮਿਲ ਰਹੀ। ਕਈ ਥਾਵਾਂ ਉਤੇ ਮਜਬੂਰੀਵਸ ਮਨੁੱਖ ਦੀ ਅੰਤਿਮ ਯਾਤਰਾ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। ਅੱਜਕੱਲ੍ਹ ਲੱਕੜ ਦੀ ਚਿੰਤਾਜਨਕ ਜ਼ਰੂਰਤ ਬਣੀ ਹੋਈ ਹੈ। ਲੱਕੜ ਜੋ ਕਿ ਅੰਤਿਮ ਸੰਸਕਾਰ ਵੇਲੇ ਚਿਖਾ ਨੂੰ ਜਲਾਉਣ ਦੇ ਕੰਮ ਆਉਂਦੀ ਹੈ ਪਰ ਇਹ ਲੱਕੜ ਦੀ ਚਿੰਤਾਜਨਕ ਲੋੜ ਅੰਤਿਮ ਸੰਸਕਾਰ ਮੌਕੇ ਨਾ ਸਿਰਫ਼ ਪਰਿਵਾਰ ਦੀਆਂ ਮੁਸੀਬਤਾਂ ਵਿਚ ਵਾਧਾ ਕਰ ਰਹੀ ਹੈ ਸਗੋਂ ਸ਼ਮਸ਼ਾਨਘਾਟ ਵਿਚ ਜਗ੍ਹਾ ਦੀ ਕਮੀ ਵੀ, ਮਰੇ ਹੋਏ ਲੋਕਾਂ ਦੇ ਅੰਤਿਮ ਸੰਸਕਾਰ ਲਈ ਸਮਝੌਤਾ ਕਰਨ ਲਈ ਮਜਬੂਰ ਕਰ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਲਈ ਰਾਹਤ ਦੀ ਖ਼ਬਰ: ਕੋਰੋਨਾ ਦੀ ਦੂਜੀ ਲਹਿਰ 'ਚ 24 ਘੰਟਿਆਂ ਦੌਰਾਨ 8 ਹਜ਼ਾਰ ਤੋਂ ਵੱਧ ਮਰੀਜ਼ ਹੋਏ ਸਿਹਤਯਾਬ

PunjabKesari

ਇਸ ਗੰਭੀਰ ਸਮੱਸਿਆ ਨੂੰ ਵੇਖਦੇ ਹੋਏ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ (ਆਈ. ਆਈ. ਟੀ) ਰੋਪੜ ਅਤੇ ਚੀਮਾ ਬਾਇਲਰਜ਼ ਲਿਮਟਿਡ ਨੇ ਇਸ ਮੁਸ਼ਕਿਲ ਦੌਰ ਵਿਚ ਦੇਸ਼ ਦੀ ਮਦਦ ਲਈ ਹੱਥ ਅੱਗੇ ਵਧਾਏ ਹਨ। ਇਕ ਉੱਤਮ ਉਪਰਾਲੇ ਵਜੋਂ ਆਈ. ਆਈ. ਟੀ ਰੋਪੜ ਅਤੇ ਚੀਮਾ ਬਾਇਲਰਜ਼ ਨੇ ਵਾਤਾਵਰਣ ਅਨੁਕੂਲ ਰਵਾਇਤੀ ਦਾਹ ਸਸਕਾਰ ਦੀ ਤਕਨੀਕ ਵਿਕਸਿਤ ਕੀਤੀ ਹੈ। ਇਹ ਇਕ ਚੱਲਦਾ-ਫਿਰਦਾ ਸ਼ਮਸ਼ਾਨ ਯੰਤਰ ਹੈ, ਜਿਸ ਵਿਚ ਸਮਾਂ ਅਤੇ ਲੱਕੜੀਆਂ ਦੋਵੇਂ ਘੱਟ ਲੱਗਦੇ ਹਨ। 

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਵਿਕਸਿਤ ਕੀਤੀ ਗਈ ਤਕਨੀਕ "ਬੱਤੀ ਚੁੱਲ੍ਹੇ"  ਉਤੇ ਆਧਾਰਤ ਹੈ, ਜੋ ਮੁਰਦਿਆਂ ਨੂੰ ਵਾਤਾਵਰਣ ਦੇ ਅਨੁਕੂਲ ਅੰਤਿਮ ਸੰਸਕਾਰ ਲਈ ਕੁਦਰਤ ਦੇ ਅਨੁਸਾਰ ਪ੍ਰਤੀਕਰਮ ਦਿੰਦੀ ਹੈ। ਜਿਸ ਵਿੱਚ ਜਦੋਂ ਬੱਤੀ ਪੀਲੀ ਹੁੰਦੀ ਹੈ ਤਾਂ ਇਸ ਬੱਤੀ ਉਤੇ ਹਵਾ ਪ੍ਰਣਾਲੀ ਸਥਾਪਤ ਕਰਨ ਤੋਂ ਬਾਅਦ ਇਕ ਧੂੰਆਂ ਰਹਿਤ ਨੀਲੀ ਅੱਗ ਵਿੱਚ ਬਦਲ ਜਾਂਦੀ ਹੈ।

ਇਹ ਵੀ ਪੜ੍ਹੋ: ਖ਼ੌਫ਼ਨਾਕ ਵਾਰਦਾਤ: ਜਲੰਧਰ ਦੇ ਚੁਗਿੱਟੀ ਇਲਾਕੇ ’ਚ ਤੇਜ਼ਧਾਰ ਹਥਿਆਰਾਂ ਨਾਲ ਪਤੀ ਨੇ ਵੱਢੀ ਪਤਨੀ

PunjabKesari
ਇਸ ਤਕਨੀਕ ਵਿਚ ਇਕ ਵਾਹਨ ਰੂਪੀ ਯੰਤਰ ਹੈ, ਜਿਸ ਦੇ ਪਹੀਏ ਲੱਗੇ ਹੋਏ ਹਨ ਅਤੇ ਬਿਨਾਂ ਕਿਸੇ ਜਿਆਦਾ ਕੋਸ਼ਿਸ਼ ਤੋਂ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਰਾਖ ਨੂੰ ਅਸਾਨੀ ਨਾਲ ਹਟਾਉਣ ਲਈ ਦੋਵਾਂ ਪਾਸਿਆਂ ਅਤੇ ਸਟੀਲ ਟਰੇਆਂ ਮੌਜੂਦ ਹਨ। ਇਹ ਕੈਰੇਜ ਪ੍ਰਾਇਮਰੀ ਅਤੇ ਸੈਕੰਡਰੀ ਗਰਮ ਹਵਾ ਪ੍ਰਣਾਲੀਆਂ ਲਈ ਹਵਾ ਬਾਲਣ ਨਾਲ ਲੈਸ ਹੈ। ਠੰਡਾ ਹੋਣ ਸਮੇਤ ਆਮ ਤੌਰ 'ਤੇ 48 ਘੰਟੇ ਦੀ ਰਵਾਇਤੀ ਪ੍ਰਕਿਰਿਆ ਦੇ ਮੁਕਾਬਲੇ ਦਾਹ ਸਸਕਾਰ 12 ਘੰਟੇ ਦੇ ਅੰਦਰ-ਅੰਦਰ ਮੁਕੰਮਲ ਹੋ ਜਾਂਦਾ ਹੈ। ਇਹ 1000 ਡਿਗਰੀ ਸੈਲਸੀਅਸ ਤੋਂ ਉੱਪਰ ਤਾਪਮਾਨ 'ਤੇ ਕੰਮ ਕਰਦਾ ਹੈ ਅਤੇ ਤਪਸ਼ ਦੇ ਨੁਕਸਾਨ ਅਤੇ ਲੱਕੜ ਦੀ ਖ਼ਪਤ ਨੂੰ ਘਟਾਉਣ ਲਈ ਕਾਰ ਦੇ ਦੋਵੇਂ ਪਾਸਿਆਂ ਤੇ ਸਟੀਲ ਇੰਸੂਲੇਸ਼ਨ ਮੌਜੂਦ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ: ਪ੍ਰੇਮ ਸੰਬੰਧਾਂ ਦੇ ਸ਼ੱਕ 'ਚ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਦਿੱਤੀ ਦਰਦਨਾਕ ਮੌਤ

PunjabKesari

ਇੰਝ ਕੰਮ ਕਰਦੀ ਇਹ ਲਾਸ਼ਾਂ ਨੂੰ ਸਾੜਨ ਵਾਲੀ ਤਕਨੀਕ 
ਆਈ. ਆਈ. ਟੀ. ਰੋਪੜ ਦੇ ਆਈ. ਸੀ. ਐੱਸ. ਆਰ. ਐਂਡ. ਡਬਲਿਊ ਦੇ ਡੀਨ ਪ੍ਰੋਫੈਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਕ ਮ੍ਰਿਤਕ ਦੇਹ ਨੂੰ ਸਾੜਨ ਲਈ ਆਮ ਤੌਰ ਉਤੇ ਤਕਰੀਬਨ 2500 ਰੁਪਏ ਤੱਕ ਖ਼ਰਚ ਆਉਂਦਾ ਹੈ, ਇਸ ਲਈ ਗਰੀਬ ਪਰਿਵਾਰ ਅਕਸਰ ਲੱਕੜਾਂ ਅਤੇ ਅੱਧੀਆਂ ਸੜੀਆਂ ਹੋਈਆਂ ਲਾਸ਼ਾਂ ਜਾਂ ਇਥੋਂ ਤਕ ਕਿ ਪੂਰੀ ਲਾਸ਼ਾਂ ਨੂੰ ਚੁੱਕਣ ਵਿਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਦੇ ਹਨ। ਜਦੋਂ ਪੂਰੀ ਲੱਕੜ ਪ੍ਰਾਪਤ ਨਹੀਂ ਹੁੰਦੀ ਤਾਂ ਲਾਸ਼ਾਂ ਨੂੰ ਨਦੀਆਂ ਵਿੱਚ ਵਹਾਅ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਹਿੰਦੂ ਸ਼ਮਸ਼ਾਨਘਾਟ ਜੋ ਤਿੰਨ ਫੁੱਟ ਉੱਚੇ ਖੁੱਲ੍ਹੇ ਹਵਾ ਵਾਲੀ ਚਿਖਾ ਵਿਚ ਕਿਸੇ ਮ੍ਰਿਤਕ ਦੇਹ ਨੂੰ ਸਾੜਨ ਲਈ 400 ਕਿੱਲੋ ਤੋਂ ਵੱਧ ਲੱਕੜ ਦੀ ਖ਼ਪਤ ਕਰ ਸਕਦਾ ਹੈ, ਨੂੰ ਇਸ ਵਾਤਾਵਰਣ ਅਨੁਕੂਲ ਸ਼ਮਸ਼ਾਨ ਯੰਤਰ ਦੀ ਮਦਦ ਨਾਲ ਘਟਾ ਦਿੱਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਕਾਨੂੰਨ ਦੇ ਰਖਵਾਲੇ ਹੀ ਉਡਾ ਰਹੇ ਧੱਜੀਆਂ, ਲਾਕਡਾਊਨ ਦੌਰਾਨ ਮਕਸੂਦਾਂ ਮੰਡੀ ਦੇ ਬਾਹਰ ਰੇਹੜੀਆਂ ’ਤੇ ਲਗਾਏ ਜਾਂਦੇ ਨੇ ਪੈੱਗ

ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਸਾਲ 2016 ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਦੇਸ਼ ਭਰ ਵਿੱਚ ਸ਼ਮਸ਼ਾਨਘਾਟਾਂ ਦੇ ਆਧੁਨਿਕੀਕਰਨ ਦਾ ਸੁਝਾਅ ਦਿੱਤਾ ਸੀ ਤਾਂ ਜੋ ਕਈ ਸ਼ਹਿਰਾਂ ਅਤੇ ਕਸਬਿਆਂ ਵਿੱਚ ਜਿੱਥੇ ਕਿ ਹਵਾ ਪ੍ਰਦੂਸ਼ਣ ਕਾਰਨ ਲੋਕ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਅਤੇ ਇਹ ਖ਼ਤਰੇ ਦੇ ਨਿਸ਼ਾਨ ਤੋਂ ਕਿਤੇ ਵੱਧ ਚਲੀ ਗਈ ਹੈ, ਨਾਲ ਨਜਿੱਠਿਆ ਜਾ ਸਕੇ। ਉਸ ਸਮੇਂ ਕਿਸੇ ਨੇ ਵੀ ਨਹੀਂ ਇਹ ਸੋਚਿਆ ਹੋਵੇਗਾ ਕਿ ਸਸਕਾਰ ਕਰਨਾ ਭਵਿੱਖ ਵਿਚ ਅਜਿਹੀ ਚਿੰਤਾਜਨਕ ਸਥਿਤੀ ਪੈਦਾ ਹੋ ਜਾਵੇਗੀ।

ਇਹ ਵੀ ਪੜ੍ਹੋ:  ਜਲੰਧਰ 'ਚ ਵਾਪਰੀ ਸ਼ਰਮਨਾਕ ਘਟਨਾ, ਸਪਾ ਸੈਂਟਰ 'ਚ ਕੁੜੀ ਨੂੰ ਨਸ਼ਾ ਕਰਵਾ ਕੇ 4 ਨੌਜਵਾਨਾਂ ਨੇ ਕੀਤਾ ਗੈਂਗਰੇਪ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News