ਮੁਕਤਸਰ ਦੇ ਖੁਦਾ ਬਖਸ਼ ਦੀ ਸੁਰੀਲੀ ਆਵਾਜ਼ ਨੇ ''ਇੰਡੀਅਨ ਆਈਡਲ'' ''ਚ ਕੀਤਾ ਕਮਾਲ
Tuesday, Jan 10, 2017 - 03:37 PM (IST)
ਮੁਕਤਸਰ - ਸੋਨੀ ਟੀ. ਵੀ. ਦੇ ਬਹੁ ਚਰਚਿਤ ਟੇਲੇਂਟ ਸ਼ੌਅ ''ਇੰਡੀਅਨ ਆਈਡਲ'' ਦੇ ਲੇਟੇਸਟ ਸੈਸ਼ਨ ''ਚ ਮੁਕਤਸਰ ਦੇ ਨੌਜਵਾਨ ਖੁਦਾ ਬਕਸ਼ ਲੱਖਾਂ ਦੀ ਭੀੜ ਤੋਂ ਨਿਕਲ ਹੁਣ ਟਾਪ 14 ''ਚ ਆ ਗਏ ਹਨ। ਸ਼ੌਅ ਦੇਖਣ ਵਾਲੇ ਦਰਸ਼ਕ ਤਾਂ ਜਿਥੇ ਖੁਦਾ ਬਖਸ਼ ਦੇ ਫੈਨ ਹੋ ਹੀ ਗਈ ਹਨ, ਉਥੇ ਹੀ ਜੱਜ ਵੀ ਖੁਦਾ ਬਖਸ਼ ਦੀ ਗਾਇਕੀ ਦੇ ਕਾਇਲ ਹੋ ਗਏ ਹਨ। ''ਇੰਡੀਅਨ ਆਈਡਲ'' ਦੇ ਜੱਜ ਸੰਗੀਤਕਾਰ ਅਨੂ ਮਲਿਕ , ਗਾਇਕ ਸੋਨੂੰ ਨਿਗਮ ਤੇ ਕੋਰਿਉਗ੍ਰਾਫਰ ਫਰਾਹ ਖਾਨ ਤਿੰਨੋ ਹੀ ਖੁਦਾ ਬਖਸ਼ ਦੀ ਆਵਾਜ਼ ਦੇ ਜਾਦੂ ''ਚ ਬਝ ਗਏ ਹਨ।
''ਇੰਡੀਅਨ ਆਈਡਲ'' ਸ਼ੌਅ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤਕ ਤਿੰਨੋ ਜੱਜ ਖੁਦਾ ਬਖਸ਼ ਦੇ ਮੁਰੀਦ ਹੋ ਗਏ ਹਨ। ਐਤਵਾਰ ਦੀ ਰਾਤ ਟੇਲੀਕਾਸਟ ਹੋਏ ਐਪੀਸੋਡ ''ਚ ਜਿਉਂ ਹੀ ਖੁਦਾ ਬਖਸ਼ ਨੇ ਗੀਤ ''ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ..'' ਗੀਤ ਸੁਨਾਉਣਾ ਸ਼ੁਰੂ ਕੀਤਾ ਤਿਉਂ ਹੀ ਅਨੂ ਮਲਿਕ ਨੇ ਤਾਂ ਵਾਹ-ਵਾਹ ਕਹਿੰਦੇ ਹੋਏ ਦੋਵੇਂ ਹੱਥ ਜੋੜ ਕੇ ਉਸ ਨੂੰ ਨਮਨ ਹੀ ਕਰ ਦਿੱਤਾ। ਇਹ ਹੀ ਨਹੀਂ ਸੋਨੂੰ ਨਿਗਮ ਤੇ ਫਰਾਹ ਖਾਨ ਵੀ ਖੁਦਾ ਬਖਸ਼ ਦੀ ਆਵਾਜ਼ ਦੀ ਮਿਠਾਸ ਦੇ ਜਾਦੂ ਦੇ ਅਸਰ ਤੋਂ ਖੁਦ ਨੂੰ ਰੋਕੇ ਬਿਨ੍ਹਾਂ ਨਾ ਰਹਿ ਸਕੇ। ਗੀਤ ਖਤਮ ਹੋਣ ਤੋਂ ਪਹਿਲਾਂ ਹੀ ਤਿੰਨੋਂ ਜੱਜ ਕੁਰਸੀਆਂ ਤੋਂ ਉਠੇ ਤੇ ਗੀਤ ਗਾ ਰਹੇ ਖੁਦਾ ਬਖਸ਼ ਦੇ ਕੋਲ ਜਾ ਪਹੁੰਚੇ ਤੇ ਉਸ ਨੂੰ ਤੁਰੰਤ ''ਗੋਲਡ ਮਾਇਕ'' ਦਾ ਖਿਤਾਬ ਦਿੰਦੇ ਹੋਏ ਟਾਪ-14 ''ਚ ਚੁਣੇ ਜਾਣ ਦੀ ਖੁਸ਼ਖਬਰੀ ਦੇ ਦਿੱਤੀ। ਜਦ ਕਿ ਹੋਰ ਪ੍ਰਤੀਯੋਗੀਆਂ ''ਚ ਕਈਆਂ ਨੂੰ ਜੱਜ ਬਾਅਦ ''ਚ ਰਿਜ਼ਲਟ ਦੱਸਣ ਦੀ ਗੱਲ ਕਹਿ ਕੇ ਬਾਹਰ ਭੇਜ ਰਹੇ ਸਨ।
ਜ਼ਿਕਰਯੋਗ ਹੈ ਕਿ ਖੁਦਾ ਬਖਸ਼ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ। ਜਦਕਿ ਉਸ ਦੀ ਮਾਂ ਲੋਕਾਂ ਦੇ ਘਰਾਂ ''ਚ ਝਾੜੂ-ਪੋਚਾ ਆਦਿ ਦਾ ਕੰਮ ਕਰਦੀ ਹੈ ਤੇ ਨਾਲ ਹੀ ਪੁੱਤਰ ਨੂੰ ਗਾਇਕੀ ਦੇ ਖੇਤਰ ''ਚ ਅੱਗੇ ਵਧੱਣ ''ਚ ਮਦਦ ਕਰ ਰਹੀ ਹੈ। ਉਹ ਹੀ ਖੁਦਾ ਬਖਸ਼ ਦੀਆਂ ਪੰਜ ਭੈਣਾ ਹਨ। ਅਜਿਹੇ ''ਚ ਖੁਦਾ ਬਖਸ਼ ਦੇ ਮੋਢਿਆ ''ਤੇ ਹੀ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਹੈ। ਜਦ ਖੁਦਾ ਬਖਸ਼ ਨੇ ਜੱਜਾਂ ਨੂੰ ਆਪਣੀ ਦਰਦ ਭਰੀ ਦਾਸਤਾਨ ਸੁਣਾਈ ਤਾਂ ਜੱਜਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ । ਅਨੂ ਮਲਿਕ ਨੇ ਖੁਦਾ ਬਖਸ਼ ਦੀ ਸ਼ਾਨ ''ਚ ਆਪਣੇ ਸ਼ਾਇਰਾਨਾ ਅੰਦਾਜ਼ ''ਚ ਸ਼ੇਅਰ ''ਖੁਦਾ ਬਖਸ਼ ਤੂੰ ਸਿਰ ਸੇ ਲੈ ਕਰ ਪਾਓਂ ਤਕ ਗਾਇਕੀ ਕਾ ਨਕਸ਼ਾ ਹੈ, ਤੂਝੇ ਖੁਦਾ ਨੇ ਹਮਾਰੇ ਲੀਏ ਹੀ ਬਖਸ਼ਾ ਹੈ'' ਸੁਣਾ ਕੇ ਕਿਹਾ ਕਿ ''ਅੱਜ ਤੋਂ ਤੁਹਾਡੀ ਮਾਂ ਕਦੇ ਵੀ ਲੋਕਾਂ ਦੇ ਘਰਾਂ ''ਚ ਕੰਮ ਨਹੀਂ ਕਰੇਗੀ। ਹੁਣ ਲੋਕ ਤੇਰੀ ਮਾਂ ਨੂੰ ਤੇਰੇ ਨਾਂ ਨਾਲ ਪਛਾਨਣਗੇ।'' ''ਇੰਡੀਅਨ ਆਈਡਲ'' ''ਚ ਪਹਿਲੀ ਵਾਰ ਮੁਕਤਸਰ ਦੇ ਕਿਸੇ ਨੌਜਵਾਨ ਦੇ ਇਸ ਤਰ੍ਹਾਂ ਗਾਇਕੀ ਦੇ ਜਲਵੇ ਦਿਖਾ ਕੇ ਸ਼ਹਿਰ ਦਾ ਨਾਂ ਰੋਸ਼ਨ ਕਰਨ ''ਤੇ ਸ਼ਹਿਰ ਵਾਸੀ ਵੀ ਮਾਣ ਮਹਿਸੂਸ ਕਰ ਰਹੇ ਹਨ।