ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕੀਤਾ ਰੋਸ ਪ੍ਰਦਰਸ਼ਨ

Monday, Feb 12, 2018 - 03:29 PM (IST)

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕੀਤਾ ਰੋਸ ਪ੍ਰਦਰਸ਼ਨ


ਜ਼ੀਰਾ (ਅਕਾਲੀਆਂਵਾਲਾ) - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਰਹਿਨੁਮਾਈ ਹੇਠ ਪਿੰਡ ਹਰਦਾਸਾ ਵਿਖੇ ਇਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟ ਕਰਕੇ ਅਰਥੀ ਫੂਕ ਪ੍ਰਦਰਸ਼ਨ ਕੀਤਾ। ਇਸ ਮੌਕੇ 'ਤੇ ਜਗਜੀਤ ਸਿੰਘ ਇਕਾਈ ਪ੍ਰਧਾਨ, ਮੇਲਾ ਸਿੰਘ ਸੀਨੀਅਰ ਆਗੂ, ਸੁਖਦੇਵ ਸਿੰਘ ਖੋਸਾ ਦਲ ਵਾਲਾ, ਕਰਨੈਲ ਸਿੰਘ ਜਰਨਲ ਸਕੱਤਰ ਆਦਿ ਹਾਜ਼ਰ ਸਨ।   

ਇਹ ਹਨ ਮੰਗਾਂ 
. ਬਜਟ ਦੌਰਾਨ ਕਿਸਾਨਾਂ ਨਾਲ ਕੇਂਦਰ ਸਰਕਾਰ ਨੇ ਕਿਸਾਨ ਨਾਲ ਜੋ ਧੋਖਾ ਕੀਤਾ ਹੈ ਨੂੰ ਉਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਤੇਲ ਦੀਆਂ ਕੀਮਤਾਂ ਕਿਉਂ ਨਹੀਂ ਘੱਟ ਕੀਤੀਆਂ ਗਈਆਂ? 
. ਕਿਸਾਨੀ ਲਾਗਤ ਮੁੱਲ ਵਿਚ ਢੇਡ ਗੁਣਾਂ ਵਾਧੇ ਦੀ ਘੋਸ਼ਣਾ ਨਾਲ ਕਿਸਾਨੀ ਨੂੰ ਉਲਝਾਇਆ ਗਿਆ ਹੈ। ਜਦ ਕਿ ਲਾਗਤ ਖਰਚੇ ਆਏ ਦਿਨ ਵਧ ਰਹੇ ਹਨ। 
. ਪਿਛਲੇ ਤਿੰਨ ਸਾਲਾਂ ਵਿਚ ਦੇਸ਼ ਦੇ 3600 ਕਿਸਾਨ ਖੁਦਕਸ਼ੀਆਂ ਕਰ ਚੁੱਕੇ ਹਨ। ਅਜਿਹੇ ਹਾਲਾਤ ਬਦਲਣ ਦੇ ਲਈ ਸਰਕਾਰ ਨੇ ਕਿਉ ਨਹੀਂ ਬਣਾਈ ਕਰਜ਼ਾ ਮੁਆਫੀ ਦੀ ਨੀਤੀ। 
. 2022 ਵਿਚ ਕਿਸਾਨਾਂ ਨੂੰ ਖੁਸ਼ਹਾਲ ਕਰਨ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ 2014 ਵਿਚ ਕਿਉ ਨਹੀਂ ਕੀਤੀ ਗਈ ਸ਼ੁਰੂਆਤ? 
. ਜੇਕਰ ਕੇਂਦਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।


Related News