ਭਾਰਤੀ ਕਪਾਹ ਨਿਗਮ ਦਾ ਮਾਲਵਾ ਪੱਟੀ ਦੇ ਚਿੱਟੇ ਸੋਨੇ ਤੋਂ ਹੋਇਆ ਮੋਹ ਭੰਗ, ਪੰਜਾਬ ਸਰਕਾਰ ਨੇ ਵੀ ਧਾਰੀ ਚੁੱਪੀ
Wednesday, Dec 14, 2022 - 06:32 PM (IST)
ਬੁਢਲਾਡਾ (ਬਾਂਸਲ) : ਮਾਲਵਾ ਖੇਤਰ ਵਿੱਚ ਇਸ ਵਾਰ ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਦਾ ਨਰਮੇ ਨੂੰ ਖ਼ਰੀਦਣ ਤੋਂ ਮੋਹ ਭੰਗ ਹੋ ਗਿਆ ਹੈ। ਕਪਾਹ ਪੱਟੀ ਵਿੱਚ ਪਿਛਲੇ ਸਾਲ ਵੀ ਦੇਸ਼ ਦੀ ਸਭ ਤੋਂ ਵੱਡੀ ਕੇਂਦਰੀ ਸਰਕਾਰੀ ਏਜੰਸੀ ਨੇ ਪੈਰ ਨਹੀਂ ਸੀ ਪਾਇਆ। ਇਸ ਵਾਰ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਕਾਰਨ ਨਰਮੇ ਦੀ ਉਜੜ ਗਈ ਖੇਤੀ ਕਾਰਨ ਭਾਵੇਂ ਵਪਾਰੀਆਂ ਵੱਲੋਂ ਸਰਕਾਰੀ ਭਾਅ (ਐੱਮ. ਐੱਸ. ਪੀ. ) ਤੋਂ ਉੱਚੇ ਰੇਟਾਂ ’ਤੇ ਨਰਮੇ ਨੂੰ ਖ਼ਰੀਦਿਆ ਜਾਣ ਲੱਗਿਆ ਹੈ, ਜਿਸ ਨੂੰ ਲੈ ਕੇ ਸੀ. ਸੀ. ਆਈ. ਵੱਲੋਂ ਮੰਡੀਆਂ ਵਿੱਚ ਪ੍ਰਵੇਸ਼ ਕਰਨ ਤੋਂ ਸੁਸਤੀ ਵਰਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਵੀ ਸੀ. ਸੀ. ਆਈ. ਦੇ ਨਾ ਆਉਣ ਕਾਰਨ ਚੁੱਪ ਧਾਰ ਰੱਖੀ ਹੈ, ਹਾਲਾਂਕਿ ਸੱਤਾ ਸੰਭਾਲਣ ਤੋਂ ਪਹਿਲਾਂ ਹਰ ਸਾਲ ਸੀ. ਸੀ. ਆਈ. ਦੇ ਨਾ ਆਉਣ ਲਈ ਕੇਂਦਰ ਪ੍ਰਤੀ ਕਿਸਾਨਾਂ ਦਾ ਰੋਸ ਅਜੇ ਜਿਓਂ ਦਾ ਤਿਓਂ ਬਣਿਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਕਿਸਾਨ ਦਰਸ਼ਨ ਸਿੰਘ ਗੁਰਨੇ ਕਲਾਂ ਦਾ ਕਹਿਣਾ ਹੈ ਕਿ ਜੇਕਰ ਭਾਰਤੀ ਕਪਾਹ ਨਿਗਮ ਵੱਲੋਂ ਮਾਲਵਾ ਦੀਆਂ ਮੰਡੀਆਂ ’ਚੋਂ ਨਰਮੇ ਦੀ ਖ਼ਰੀਦ ਆਰੰਭ ਕੀਤੀ ਜਾਵੇ ਤਾਂ ਇਸ ਨਾਲ ਵਪਾਰੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੋ ਕੇ ਰੇਟ ਹੋਰ ਉੱਚੇ ਜਾ ਸਕਦੇ ਹਨ। ਕਿਸਾਨਾਂ ਦੀ ਇਹ ਵੀ ਦਲੀਲ ਹੈ ਕਿ ਸ਼ੁਰੂ-ਸ਼ੁਰੂ ਵਿੱਚ ਨਰਮੇ ਦਾ ਭਾਅ ਐਮ. ਐਸ. ਪੀ (6080 Wਪਏ) ਤੋਂ ਦੁੱਗਣਾ ਵਿਕ ਗਿਆ ਸੀ ਪਰ ਹੁਣ ਵਪਾਰੀਆਂ ਦੇ ਆਪਸੀ ਸਾਂਝ ਕਾਰਨ ਕੀਮਤਾਂ ਲਗਭਗ 8 ਹਜ਼ਾਰ 500 Wਪਏ ਦੇ ਇਰਦ ਗਿਰਦ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ- ਮੰਤਰੀ ਲਾਲਜੀਤ ਭੁੱਲਰ ਦਾ ਸੁਖਬੀਰ ਬਾਦਲ 'ਤੇ ਪਲਟ ਵਾਰ, ਜਿੰਨੇ ਮਰਜ਼ੀ ਨੋਟਿਸ ਭੇਜੀ ਜਾਓ, ਅਸੀਂ ਡਰਨ ਵਾਲੇ ਨਹੀਂ
ਜ਼ਿਕਰਯੋਗ ਹੈ ਕਿ ਇਸ ਵਾਰ ਦਰਮਿਆਨ ਰੇਸ਼ੇ ਵਾਲੇ ਨਰਮੇ ਦਾ ਭਾਅ 6080 Wਪਏ ਪ੍ਰਤੀ ਕੁਇੰਟਲ ਅਤੇ ਲੰਬੇ ਰੇਸ਼ੇ ਵਾਲੇ ਚਿੱਟੇ ਸੋਨੇ ਦਾ ਭਾਅ 6380 Wਪਏ ਮਿਥਿਆ ਹੋਇਆ ਹੈ। ਭਾਵੇਂ ਸ਼ੁਰੂ-ਸ਼ੁਰੂ ਵਿੱਚ ਉੱਚੀਆਂ ਕੀਮਤਾਂ ਕਾਰਨ ਕਿਸਾਨਾਂ ਨੇ ਇਸ ਨਰਮੇ ਨੂੰ ਚੰਗੇ ਭਾਅ ਦੀ ਆਸ ਨਾਲ ਵੇਚਣ ਤੋਂ ਰੋਕ ਰੱਖਿਆ ਸੀ ਪਰ ਹੁਣ ਭਾਅ ਤਾਂ ਭਾਵੇਂ ਕਿਸਾਨਾਂ ਦੀ ਮਰਜ਼ੀ ਮੁਤਾਬਕ ਨਹੀਂ ਮਿਲ ਰਿਹਾ, ਪਰ ਠੰਡ ਉਤਰਨ ਕਾਰਨ ਘਰਾਂ ਨੂੰ ਵਿਹਲਾ ਕਰਨਾ ਕਿਸਾਨਾਂ ਦੀ ਮਜ਼ਬੂਰੀ ਬਣ ਗਈ ਹੈ। ਵਪਾਰੀਆਂ ਨੇ ਕਿਸਾਨਾਂ ਦੀ ਇਸ ਤਕਲੀਫ਼ ਦਾ ਲਾਹਾ ਲੈ ਕੇ ਇਸ ਚਿੱਟੇ ਸੋਨੇ ਨੂੰ ਧੜਾਧੜ ਖ਼ਰੀਦਣਾ ਆਰੰਭ ਕਰ ਦਿੱਤਾ ਹੈ। ਆੜਤੀਆਂ ਨੇ ਜਿੰਮੀਦਾਰਾਂ ਨੂੰ ਭਰਮਾਉਣ ਲਈ ਥੋੜ੍ਹਾ ਜਿਹਾ ਨਰਮੇ ਚੰਗੇ ਭਾਅ 'ਤੇ ਸਰਕਾਇਆ ਵੀ ਜਾਂਦਾ ਹੈ ਜਦਕਿ ਮੰਡੀਆਂ ਵਿਚ ਸਾਰਾ ਸੀਜ਼ਨ ਲੰਘਣ ਦੇ ਬਾਵਜੂਦ ਅਜੇ ਤੱਕ ਭਾਰਤੀ ਕਪਾਹ ਨਿਗਮ ਮਾਲਵਾ ਪੱਟੀ ਦੀ ਕਿਸੇ ਵੀ ਮੰਡੀ ਵਿਚ ਪ੍ਰਵੇਸ਼ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ ਬਿਜਲੀ ਬੋਰਡ ਦੇ ਮੁਲਾਜ਼ਮਾਂ ਲਈ ਅਹਿਮ ਖ਼ਬਰ, ਬਿਜਲੀ ਮੰਤਰੀ ਨੇ ਜਾਰੀ ਕੀਤੇ ਨਵੇਂ ਹੁਕਮ
ਦਿਲਚਸਪ ਗੱਲ ਹੈ ਕਿ ਇਸ ਵਾਰ ਬਹੁਤੇ ਖੇਤਾਂ ਵਿੱਚ ਨਰਮੇ ਦਾ ਝਾੜ ਬਹੁਤ ਘੱਟ ਹੈ, ਜਿਸ ਕਾਰਨ ਵਪਾਰੀ ਕੀਮਤਾਂ ਨੂੰ ਉਚਾ ਲੈਕੇ ਗਿਆ ਹੋਇਆ ਹੈ। ਜ਼ਿਲ੍ਹਾ ਮੰਡੀਕਰਨ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਇਸ ਸ਼ਹਿਰ ਦੀ ਜ਼ਿਲ੍ਹਾ ਪੱਧਰੀ ਆਧੁਨਿਕ ਕਪਾਹ ਵਿਚ 906 ਕੁਟਿੰਟਲ ਨਰਮਾ ਵਿਕਣ ਲਈ ਆਇਆ, ਜਿਸ ਨੂੰ ਪ੍ਰਾਈਵੇਟ ਵਪਾਰੀਆਂ ਨੇ ਹੱਥੋਂ-ਹੱਥੀ ਖ਼ਰੀਦ ਲਿਆ। ਸਰਕਾਰੀ ਜਾਣਕਾਰੀ ਅਨੁਸਾਰ ਭਾਵੇਂ ਵੱਧ ਤੋਂ ਵੱਧ ਭਾਅ 8565 Wਪਏ ਮਿਲਿਆ ਅਤੇ ਘੱਟੋ-ਘੱਟ ਭਾਅ 7310 Wਪਏ ਵੀ ਮਿਲਿਆ। ਭਾਵੇਂ ਉਤਲਾ ਅਤੇ ਨਿਚਲਾ ਭਾਅ ਐਮ. ਐਸ. ਪੀ. ਤੋਂ ਵੱਧ ਹੈ ਪਰ ਘਟੇ ਝਾੜ ਕਾਰਨ ਇਹ ਅੰਨਦਾਤਾ ਲਈ ਵੱਡਾ ਘਾਟੇ ਦਾ ਸੌਦਾ ਸਾਬਤ ਹੋਣ ਲੱਗਿਆ ਹੈ, ਜਿਸ ਤੋਂ ਜਾਪਦਾ ਹੈ ਕਿ ਅਗਲੇ ਸਾਲ ਕਿਸਾਨਾਂ ਦਾ ਨਰਮੇ ਤੋਂ ਮੋਹ ਭੰਗ ਹੋ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।