ਭਾਰਤ ਦੀ ਨਾਗਰਿਕ ਬਣਨ ਲਈ 21 ਸਾਲਾਂ ਤੋਂ ਖਾ ਰਹੀ ਹੈ ਇਹ ਔਰਤ ਠੋਕਰਾਂ

12/12/2019 6:58:01 PM

ਜਲੰਧਰ— 48 ਸਾਲ ਦੀ ਸ਼ਮਾਂ ਨੂੰ ਪਾਕਿਸਤਾਨ ਤੋਂ ਆਏ 21 ਸਾਲ ਹੋ ਗਏ ਹਨ, ਉਹ ਨਾ ਤਾਂ ਭਾਰਤੀ ਨਾਗਰਿਕ ਬਣ ਸਕੀ ਹੈ ਅਤੇ ਨਾ ਹੀ ਦੋਬਾਰਾ ਪਾਕਿਸਤਾਨ ਦਾ ਰੁਖ ਕੀਤਾ ਹੈ। ਭਾਰਤੀ ਸਿਸਟਮ ਤੋਂ ਨਾਰਾਜ਼ ਹੋ ਚੁੱਕੀ ਸ਼ਮਾਂ ਇਸ ਗੱਲ ਤੋਂ ਕਾਫੀ ਰਾਹਤ ਮਹਿਸੂਸ ਕਰ ਰਹੀ ਹੈ ਕਿ ਉਹ ਘੱਟੋ ਘੱਟ ਹੁਣ ਹਿੰਦੋਸਤਾਨ 'ਚ ਹੈ। ਪਾਕਿਸਤਾਨ 'ਚ ਤਾਂ ਹਿੰਦੂ ਰੀਤੀ ਰਿਵਾਜ਼ਾਂ ਦਾ ਪੂਰਾ ਮਜ਼ਾਕ ਬਣਾਇਆ ਜਾਂਦਾ ਹੈ। 

ਸਿਆਲਕੋਟ ਤੋਂ ਆਈ ਸ਼ਮਾਂ ਨੇ ਸੁਣਾਈ ਹੱਡਬੀਤੀ, ਇੰਝ ਬਿਤਾਇਆ ਪਾਕਿ 'ਚ ਜੀਵਨ
ਪਾਕਿਸਤਾਨ ਦੇ ਬਾਊਪੱਟੀ ਸਿਆਲਕੋਟ ਦੀ ਸ਼ਮਾਂ 21 ਸਾਲ ਪਹਿਲਾਂ ਆਪਣੇ ਪਤੀ ਕ੍ਰਿਸ਼ਨ ਲਾਲ, ਬੇਟੀ ਚੰਦਾ, ਸੁਮਨ ਬੇਟੇ ਵਿਜੇ ਅਤੇ ਮਾਂ ਸਤਿਆ ਦੇ ਨਾਲ ਭਾਰਤ ਆ ਗਈ ਸੀ। ਇਥੇ ਉਹ ਜਲੰਧਰ ਦੇ ਭਾਰਗਵ ਕੈਂਪ 'ਚ ਰਹਿਣ ਲੱਗੀ ਸੀ। ਭਾਰਤੀ ਨਾਗਰਿਕਤਾ ਲਈ ਜਲੰਧਰ ਤੋਂ ਲੈ ਕੇ ਦਿੱਲੀ ਤੱਕ ਧੱਕੇ ਖਾਹ ਚੁੱਕੀ ਸ਼ਮਾਂ ਦੱਸਦੀ ਹੈ ਕਿ ਉਨ੍ਹਾਂ ਦੇ ਇਲਾਕੇ 'ਚ ਤਾਂ ਦੋ-ਤਿੰਨ ਪਰਿਵਾਰ ਹੀ ਹਿੰਦੂ ਸਨ ਅਤੇ ਜ਼ਿਆਦਾ ਮੁਸਲਮਾਨ ਰਹਿੰਦੇ ਸਨ, ਜੋ ਰੀਤੀ-ਰਿਵਾਜ਼ਾਂ ਦਾ ਪੂਰਾ ਤਮਾਸ਼ਾ ਬਣਾਉਂਦੇ ਸਨ। 

ਬੰਦ ਕਮਰੇ 'ਚ ਕਰਦੇ ਸਨ ਵਿਆਹ 
ਉਸ ਨੇ ਦੱਸਿਆ ਕਿ ਹਰ ਗਲੀ 'ਚ ਟੈਂਟ ਲਗਾ ਕੇ ਵਿਆਹ ਨਹੀਂ ਕਰ ਸਕਦੇ ਸਨ। ਜੇਕਰ ਬੰਦ ਕਮਰੇ 'ਚ 7 ਫੇਰੇ ਲੈਣ ਦੀ ਰਸਮ ਅਦਾ ਕੀਤੀ ਜਾਂਦੀ ਸੀ ਤਾਂ ਨੇੜੇ ਦੇ ਲੋਕ ਤਮਾਸ਼ਾ ਸਮਝ ਕੇ ਕਮਰੇ 'ਚ ਦਾਖਲ ਹੋ ਜਾਂਦੇ ਸਨ। ਜੇਕਰ ਕੋਈ ਸਾਡਾ ਬਜ਼ੁਰਗ ਮਰ ਜਾਂਦਾ ਸੀ ਤਾਂ ਅੰਤਿਮ ਸੰਸਕਾਰ ਸਮੇਂ ਸਾਨੂੰ ਕਾਫਿਰ ਕਹਿ ਕੇ ਸੰਬੋਧਨ ਕਰਦੇ ਸਨ। ਉਹ ਵਿਰੋਧ ਕਰਦੇ ਸਨ ਕਿ ਲਾਸ਼ ਨੂੰ ਸਾੜਿਆ ਕਿਉਂ ਜਾ ਰਿਹਾ ਹੈ। ਜੇਕਰ ਸਸਕਾਰ 'ਚ 20 ਲੋਕ ਸ਼ਾਮਲ ਹੁੰਦੇ ਸਨ ਤਾਂ 15 ਲੋਕ ਸਿਰਫ ਇਸ ਕਰਕੇ ਆਉਂਦੇ ਸਨ ਕਿ ਲਾਸ਼ ਨੂੰ ਕਿਵੇਂ ਅੱਗ ਲਗਾਈ ਜਾਂਦੀ ਹੈ। ਔਰਤ ਦੀ ਮੌਤ ਹੁੰਦੀ ਸੀ ਤਾਂ ਅਸੀਂ ਦਿਨ 'ਚ ਸਸਕਾਰ ਕਰ ਦਿੰਦੇ ਸੀ ਪਰ ਉਥੋਂ ਦੇ ਲੋਕ ਵਿਰੋਧ ਕਰਦੇ ਸਨ ਕਿ ਔਰਤਾਂ ਨੂੰ ਹਨੇਰੇ 'ਚ ਦਫਨਾ ਦੇਣਾ ਚਾਹੀਦਾ ਹੈ। ਸਾਨੂੰ ਕਾਫੀ ਸ਼ਰਮ ਅਤੇ ਦਿੱਕਤ ਮਹਿਸੂਸ ਹੁੰਦੀ ਸੀ। 1997 'ਚ ਪਤੀ ਕ੍ਰਿਸ਼ਨ ਲਾਲ ਭਾਰਤ 'ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਅਤੇ ਜਦੋਂ 20 ਦਿਨ ਬਾਅਦ ਵਾਪਸ ਆਏ ਤਾਂ ਉਨ੍ਹਾਂ ਨੇ ਭਾਰਤ 'ਚ ਆ ਕੇ ਵੱਸਣ ਬਾਰੇ ਸੋਚ ਲਿਆ। ਪਾਕਿਸਤਾਨ 'ਚ ਮਹਿਫੂਸ ਵੀ ਨਹੀਂ ਹੋ ਰਿਹਾ ਸੀ ਇਸ ਲਈ ਤੁਰੰਤ ਉਨ੍ਹਾਂ ਨੇ ਪਤੀ ਦੀ ਹਾਂ 'ਚ ਹਾਂ ਮਿਲਾ ਦਿੱਤੀ ਅਤੇ 8 ਮਹੀਨਿਆਂ ਬਾਅਦ ਭਾਰਤ ਆ ਗਏ। 

ਗਊ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਕੀਮਤੀ ਭਗਤ ਦੱਸਦੇ ਹਨ ਕਿ ਜਦੋਂ ਸ਼ਮਾਂ ਅਤੇ ਉਨ੍ਹਾਂ ਦਾ ਪਰਿਵਾਰ ਜਲੰਧਰ ਆਇਆ ਤਾਂ ਉਨ੍ਹਾਂ ਨੂੰ ਹਰ ਹਫਤੇ ਥਾਣੇ 'ਚ ਆ ਕੇ ਹਾਜ਼ਰੀ ਲਗਾਉਣੀ ਪੈਂਦੀ ਸੀ। ਹਰ ਮਹੀਨੇ ਡੀ. ਸੀ. ਦਫਤਰ ਦੀ ਐੱਮ. ਏ. ਬਰਾਂਚ 'ਚ ਜਾ ਕੇ ਅਰਜੀ ਦੇਣੀ ਪੈਂਦੀ ਸੀ। ਸਰਕਾਰੀ ਬਾਬੂ ਪੈਸੇ ਮੰਗਦੇ ਸਨ । ਸ਼ਮਾਂ ਦੱਸਦੀ ਹੈ ਜਦੋਂ ਵੀ ਉਹ ਥਾਣੇ 'ਚ ਜਾਂਦੇ ਸਨ ਤਾਂ ਸਾਨੂੰ ਪੂਰਾ ਦਿਨ ਬਾਹਰ ਬੈਠਣਾ ਪੈਂਦਾ ਸੀ। ਇਕ ਵਾਰੀ ਸਰਕਾਰੀ ਸਿਸਟਮ ਤੋਂ ਨਾਰਾਜ਼ ਹੋ ਗਏ ਅਤੇ ਠਾਣ ਲਿਆ ਕਿ ਵਾਪਸ ਪਾਕਿਸਤਾਨ 'ਚਲੇ ਜਾਣਗੇ। ਉਸ ਨੇ ਦੱਸਿਆ ਕਿ ਹੁਣ ਖੁਸ਼ੀ ਹੈ ਕਿ ਹੁਣ ਉਹ ਘੱਟੋ ਘੱਟ ਭਾਰਤ ਦੀ ਨਾਗਰਿਕ ਬਣ ਜਾਵੇਗੀ।


shivani attri

Content Editor

Related News