ਹੜ੍ਹ ਦੇ ਪਾਣੀ 'ਚ ਵਹਿ ਕੇ ਲਹਿੰਦੇ ਪੰਜਾਬ ਜਾ ਪਹੁੰਚਿਆ ਭਾਰਤੀ ਨਾਗਰਿਕ, ਪਾਕਿ ਦੀ ਖ਼ੁਫ਼ੀਆ ਏਜੰਸੀ ਕਰ ਰਹੀ ਜਾਂਚ
Wednesday, Jul 26, 2023 - 10:53 PM (IST)
ਲਾਹੌਰ (ਭਾਸ਼ਾ): ਸਤਲੁਜ ਦਰਿਆ ਦੇ ਹੜ੍ਹ ਦੇ ਪਾਣੀ ਦੇ ਨਾਲ ਵਹਿ ਕੇ ਪਾਕਿਸਤਾਨ ਪਹੁੰਚੇ ਇਕ ਬੋਲ਼ੇ ਭਾਰਤੀ ਨਾਗਰਿਕ ਨੂੰ ਜਾਂਚ ਲਈ ਖ਼ੁਫ਼ੀਆ ਏਜੰਸੀ ਨੂੰ ਸੌਂਪ ਦਿੱਤਾ ਗਿਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਸਰਹੱਦ ਪਾਰ ਤੋਂ ਭਾਰਤ ਆ ਵੜਿਆ ਪਾਕਿਸਤਾਨੀ ਨਾਗਰਿਕ, BSF ਨੇ ਫ਼ਾਇਰਿੰਗ ਮਗਰੋਂ ਕੀਤਾ ਕਾਬੂ
'ਰੈਸਕੀਊ 1122' ਦੇ ਇਕ ਬੁਲਾਰੇ ਨੇ ਇੱਥੇ ਕਿਹਾ, "50 ਸਾਲਾ ਭਾਰਤੀ ਨਾਗਰਿਕ ਬੋਲ਼ਾ ਹੈ ਤੇ ਇਸ਼ਾਰਿਆਂ ਰਾਹੀਂ ਗੱਲਬਾਤ ਕਰਦਾ ਹੈ। ਉਸ ਨੇ ਕਿਹਾ ਹੈ ਕਿ ਉਹ ਹਿੰਦੂ ਹੈ ਤੇ ਹੜ੍ਹ ਦਾ ਪਾਣੀ ਉਸ ਨੂੰ ਇੱਥੇ ਲੈ ਆਇਆ ਹੈ।" ਬੁਲਾਰੇ ਨੇ ਦੱਸਿਆ ਕਿ ਉਕਤ ਵਿਅਕਤੀ ਇੱਥੋਂ ਤਕਰੀਬਨ 70 ਕਿੱਲੋਮੀਟਰ ਦੂਰ ਪੰਜਾਬ ਸੂਬੇ ਦੇ ਕਸੂਰ ਜ਼ਿਲ੍ਹੇ ਦੇ ਗੰਡਾ ਸਿੰਘ ਵਾਲਾ ਇਲਾਕੇ ਨੇੜੇ ਸਤਲੁਜ ਦੇ ਹੜ੍ਹ ਦੇ ਪਾਣੀ ਨਾਲ ਵਹਿ ਕੇ ਮੰਗਲਵਾਰ ਨੂੰ ਉਹ ਵਿਅਕਤੀ ਪਾਕਿਸਤਾਨ ਪਹੁੰਚ ਗਿਆ। ਮੈਡੀਕਲ ਜਾਂਚ ਮਗਰੋਂ ਭਾਰਤੀ ਨਾਗਰਿਕ ਨੂੰ ਜਾਂਚ ਲਈ ਖ਼ੁਫ਼ੀਆ ਏਜੰਸੀ ਨੂੰ ਸੌਂਪ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - Big Breaking: ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, UAE ਤੋਂ ਭਾਰਤ ਲਿਆਂਦਾ ਗਿਆ ਗੈਂਗਸਟਰ
ਡਾੱਨ ਅਖ਼ਬਾਰ ਦੀ ਇਕ ਰਿਪੋਰਟ ਮੁਤਾਬਕ, ਵਿਅਕਤੀ ਦੇ ਖੱਬੇ ਹੱਥ 'ਤੇ ਹਿੰਦੀ ਵਿਚ ਕੁਝ ਖੁਣਵਾਇਆ ਹੋਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਉਸ ਵਿਅਕਤੀ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8