ਭਾਰਤੀ ਸੀਮਾ ’ਚ ਦਾਖ਼ਲ ਹੋ ਰਿਹਾ ਸੀ ਪਾਕਿ ਨੌਜਵਾਨ, BSF ਨੇ ਕੀਤਾ ਗ੍ਰਿਫ਼ਤਾਰ

Tuesday, Oct 12, 2021 - 12:10 PM (IST)

ਬਮਿਆਲ (ਮੁਨੀਸ਼) - ਸੀਮਾ ਸੁਰੱਖਿਆਂ ਬਲ ਦੀ 58 ਬਟਾਲੀਅਨ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਭਾਰਤੀ ਸੀਮਾ ਵਿੱਚ ਦਾਖ਼ਲ ਹੋਣ ਵਾਲੇ ਇਕ ਨੌਜਵਾਨ ਨੂੰ ਕਾਬੂ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਸੀਮਾ ਸੁਰੱਖਿਆ ਬਲ ਗੁਰਦਾਸਪੁਰ ਸੈਕਟਰ ਦੇ ਡੀ.ਆਈ.ਜੀ ਪ੍ਰਭਾਕਰ ਜੋਸੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਜਵਾਨ ਭਾਰਤ-ਪਾਕਿ ਸੀਮਾ ’ਤੇ ਡਿਊਟੀ ਦੇ ਰਹੇ ਸੀ। ਅੱਜ ਸਵੇਰੇ ਲਗਭਗ 7 ਵਜੇ ਇਕ ਨੌਜਵਾਨ ਭਾਰਤੀ ਲਸਿਆਣ ਬੀ.ੳ.ਪੀ ਦੇ ਸਾਹਮਣੇ ਤੋਂ ਪਾਕਿਸਤਾਨ ਤੋਂ ਭਾਰਤੀ ਸੀਮਾ ਵਿੱਚ ਦਾਖ਼ਲ ਹੋਣ ’ਚ ਸਫ਼ਲ ਹੋ ਗਿਆ। ਸਰਹੱਦ ’ਤੇ ਤਾਇਨਾਤ ਜਵਾਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਕਾਬੂ ਕਰ ਲਿਆ ਅਤੇ ਇਸ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)

PunjabKesari

ਉਨ੍ਹਾਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਸ਼ੀ ਦੀ ਤਾਲਾਸ਼ੀ ਲੈਣ ’ਤੇ ਉਸ ਤੋਂ ਪਾਕਿਸਤਾਨੀ ਕਰੰਸੀ ਦਾ ਦੱਸ ਰੁਪਏ ਦਾ ਨੋਟ ਬਰਾਮਦ ਹੋਇਆ, ਜਦਕਿ ਹੋਰ ਕਿਸੇ ਤਰਾਂ ਦੀ ਕੋਈ ਚੀਜ਼ ਨਹੀਂ ਮਿਲੀ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਅਜੇ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਪੁੱਛਗਿਛ ਵਿੱਚ ਸਹਿਯੋਗ ਨਹੀਂ ਕਰ ਰਿਹਾ ਹੈ। ਉਕਤ ਨੌਜਵਾਨ ਤੋਂ ਹੋਰ ਏਜੰਸੀਆਂ ਵੀ ਪੁੱਛਗਿਛ ਕਰਨ ਲਈ ਮੌਕੇ ’ਤੇ ਪਹੁੰਚ ਗਈਆਂ ਹਨ।

ਪੜ੍ਹੋ ਇਹ ਵੀ ਖ਼ਬਰ - ਪੁੰਛ 'ਚ ਸ਼ਹੀਦ ਹੋਏ ਗੱਜਣ ਸਿੰਘ ਦੀ ਸ਼ਹਾਦਤ ਤੋਂ ਅਣਜਾਣ ਹੈ ਪਤਨੀ, ਫਰਵਰੀ ਮਹੀਨੇ ਹੋਇਆ ਸੀ ਵਿਆਹ (ਤਸਵੀਰਾਂ)

ਡੀ.ਆਈ.ਜੀ ਜੋਸ਼ੀ ਨੇ ਦੱਸਿਆ ਕਿ ਪਾਕਿਸਤਾਨ ਲੰਮੇ ਸਮੇਂ ਤੋਂ ਭਾਰਤ ’ਚ ਘੁਸਪੈਠ ਕਰਨ ਦੇ ਸੁਰੱਖਿਅਤ ਰਸਤਿਆਂ ਦੀ ਤਾਲਾਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ੱਕ ਹੈ ਕਿ ਇਸ ਤਰਾਂ ਨੌਜਵਾਨਾਂ ਨੂੰ ਪਾਕਿਸਤਾਨ ਦੀਆਂ ਗੁਪਤਚਰ ਏਜੰਸੀ ਭਾਰਤੀ ਇਲਾਕੇ ਵਿਚ ਘੁਸਪੈਠ ਕਰਵਾ ਕੇ ਸੁਰੱਖਿਅਤ ਰਸਤਿਆਂ ਦੀ ਤਾਲਾਸ਼ ਕਰ ਰਹੀ ਹੈ ਪਰ ਸਾਡੇ ਜਵਾਨ ਪੂਰੀ ਮੁਸਤੈਦੀ ਨਾਲ ਸੀਮਾ ’ਤੇ ਡਿਊਟੀ ਦੇ ਰਹੇ ਹਨ। ਸਾਡੀ ਕੋਸ਼ਿਸ਼ ਹੈ ਕਿ ਪਾਕਿਸਤਾਨ ਦੀ ਕਿਸੇ ਵੀ ਸਾਜਿਸ਼ ਨੂੰ ਸਫ਼ਲ ਨਾ ਹੋਣ ਦਿਆਂਗੇ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਨੂੰ ਲੈ ਕੇ ਗੰਭੀਰ ਹੋਈ ਕੇਂਦਰ ਸਰਕਾਰ : ਹੁਣ ਨਹੀਂ ਹੋਵੇਗਾ ‘ਤੇਰਾ DGP, ਮੇਰਾ DGP’


rajwinder kaur

Content Editor

Related News