ਪੰਜਾਬੀਆਂ ਲਈ ਮਾਣ ਵਾਲੀ ਗੱਲ, ਫ਼ੌਜ ''ਚ ਭਰਤੀ ਮਾਮਲੇ ਸਬੰਧੀ ''ਦੂਜੇ ਨੰਬਰ'' ''ਤੇ ਸੂਬਾ

03/16/2021 11:58:40 AM

ਚੰਡੀਗੜ੍ਹ : ਆਪਣੇ ਦੁਸ਼ਮਣਾਂ ਨੂੰ ਚਿੱਤ ਕਰਨ ਲਈ ਪੰਜਾਬ ਹਮੇਸ਼ਾ ਮੋਹਰੀ ਰਿਹਾ ਹੈ। ਪੰਜਾਬ ਨੂੰ ਅਕਸਰ ਦੇਸ਼ ਦੀ ਤਲਵਾਰ ਫ਼ੌਜ ਦੇ ਰੂਪ 'ਚ ਜਾਣਿਆ ਜਾਂਦਾ ਹੈ। ਭਾਰਤੀ ਫ਼ੌਜ 'ਚ ਭਰਤੀ ਹੋਣ ਵਾਲੇ ਪੰਜਾਬੀ ਨੌਜਵਾਨਾਂ ਦੀ ਵੱਡੀ ਗਿਣਤੀ ਦੇ ਚੱਲਦਿਆਂ ਬਾਕੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਿੱਛੇ ਛੱਡਦੇ ਹੋਏ ਪੰਜਾਬ ਦੂਜੇ ਨੰਬਰ 'ਤੇ ਆ ਗਿਆ ਹੈ। ਸੰਸਦ 'ਚ ਰੱਖਿਆ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਫ਼ੌਜ 'ਚ ਪੰਜਾਬ ਦੇ ਜਵਾਨਾਂ ਦੀ ਗਿਣਤੀ 89,088 ਹੈ।

ਇਹ ਵੀ ਪੜ੍ਹੋ : ਪਤੀ ਦੀ ਗੈਰ ਹਾਜ਼ਰੀ 'ਚ ਜੇਠ ਦਾ ਖ਼ੌਫਨਾਕ ਕਾਰਾ, ਭਰਜਾਈ 'ਤੇ ਤੇਲ ਛਿੜਕ ਕੇ ਲਾਈ ਅੱਗ

ਇਹ ਫ਼ੌਜ ਦੀ ਰੈਂਕ ਦਾ 7.7 ਫ਼ੀਸਦੀ ਹੈ, ਹਾਲਾਂਕਿ ਰਾਸ਼ਟਰੀ ਆਬਾਦੀ ਦਾ ਇਹ 2.3 ਫ਼ੀਸਦੀ ਹਿੱਸਾ ਹੈ। 1,67,557 ਜਵਾਨਾਂ ਨਾਲ ਫ਼ੌਜ 'ਚ ਹਿੱਸਾ ਪਾਉਣ ਵਾਲਾ ਉੱਤਰ ਪ੍ਰਦੇਸ਼ ਸਭ ਤੋਂ ਅੱਗੇ ਹੈ। ਉੱਤਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਹਿੱਸਾ ਹੈ। ਇਸੇ ਲੜੀ ਤਹਿਤ ਮਹਾਂਰਾਸ਼ਟਰ 87,835 ਜਵਾਨਾਂ ਨਾਲ ਤੀਜੇ ਨੰਬਰ 'ਤੇ ਹੈ। ਇਸ ਦੇ ਨਾਲ ਹੀ ਫ਼ੌਜ 'ਚ ਰਾਜਸਥਾਨ ਦੇ 79,481 ਜਵਾਨ ਸ਼ਾਮਲ ਹਨ।

ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਮੁੜ ਬੰਦ ਹੋ ਸਕਦੇ ਨੇ 'ਚੋਣਵੇਂ ਆਪਰੇਸ਼ਨ'

ਇਸੇ ਤਰ੍ਹਾਂ ਹਰਿਆਣਾ ਦਾ ਛੇਵਾਂ ਨੰਬਰ ਹੈ, ਜਦੋਂ ਕਿ ਜੰਮੂ-ਕਸ਼ਮੀਰ ਅਤੇ ਹਿਮਾਚਲ ਕ੍ਰਮਵਾਰ 11ਵੇਂ ਅਤੇ 12ਵੇਂ ਨੰਬਰ 'ਤੇ ਹਨ। ਇਨ੍ਹਾਂ ਸੂਬਿਆਂ ਦਾ ਫ਼ੌਜ 'ਚ ਯੋਗਦਾਨ ਹਾਲਾਂਕਿ ਕੌਮੀ ਆਬਾਦੀ ਦੇ ਉਨ੍ਹਾਂ ਦੇ ਹਿੱਸੇ ਨਾਲੋਂ ਕਾਫ਼ੀ ਜ਼ਿਆਦਾ ਹੈ। ਫ਼ੌਜ 'ਚ ਇਸ ਸਮੇਂ 12,29,559 ਦੀ ਥਾਂ 11,51,726 ਜਵਾਨ ਹਨ। ਇਸ ਦੇ ਹਿਸਾਬ ਨਾਲ ਫ਼ੌਜ 'ਚ 77,833 ਜਵਾਨਾਂ ਦੀ ਘਾਟ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News