ਸ਼ਰਾਬੀ ਪਤੀ ਨੇ ਮਾਰੀ ਸੀ ਧੀ, ਫਿਰ ਐਂਬੂਲੈਂਸ ਡਰਾਈਵਰ ਬਣ ਬਚਾਈਆਂ ਹਜ਼ਾਰਾਂ ਜ਼ਿੰਦਗੀਆਂ, ਪੜ੍ਹੋ ਮਨਜੀਤ ਕੌਰ ਦੀ ਦਾਸਤਾਨ

10/06/2022 5:29:00 PM

ਜਲੰਧਰ (ਵੈੱਬ ਡੈਸਕ)- ਜਦੋਂ ਵੀ ਡਰਾਈਵਿੰਗ ਦੀ ਗੱਲ ਆਉਂਦੀ ਹੈ ਤਾਂ ਅਕਸਰ ਲੋਕ ਕਹਿੰਦੇ ਹਨ ਕਿ ਔਰਤਾਂ ਵਧੀਆ ਡਰਾਈਵਿੰਗ ਨਹੀਂ ਕਰਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਮਹਿਲਾ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਐਂਬੂਲੈਂਸ ਡਰਾਈਵਰ ਹੈ। ਪਰਿਵਾਰ ਅਤੇ ਸਮਾਜ ਤੋਂ ਮਿਲਣ ਵਾਲੇ ਦੁੱਖ਼ ਨੂੰ ਸਹਾਰਣ ਤੋਂ ਬਾਅਦ ਹਰ ਵਿਅਕਤੀ ਬੁਰੀ ਤਰ੍ਹਾਂ ਟੁੱਟ ਜਾਂਦਾ ਹੈ ਪਰ ਇਸ ਮਹਿਲਾ ਨੇ ਹਾਰ ਨਾ ਮੰਨਦੇ ਹੋਏ ਖ਼ੁਦ ਨੂੰ ਦੋਬਾਰਾ ਖੜ੍ਹਾ ਕਰਕੇ ਸਮਾਜ ’ਚ ਆਪਣੀ ਵੱਖਰੀ ਪਛਾਣ ਬਣਾਈ।  ਭਾਰਤ ਦੀ ਪਹਿਲੀ ਮਹਿਲਾ ਐਂਬੂਲੈਂਸ ਡਰਾਈਵਰ ਮਨਜੀਤ ਸਿੰਘ ਨਾ ਤਾਂ ਇਕ ਡਾਕਟਰ ਹੈ ਅਤੇ ਨਾ ਹੀ ਉਹ ਨਰਸ ਹੈ, ਸਗੋਂ ਫਿਰ ਵੀ ਲੋਕਾਂ ਦੀ ਜਾਨ ਬਚਾ ਰਹੀ ਹੈ। 

ਜਲੰਧਰ ਦੇ ਐਂਬੂਲੈਂਸ ਡਰਾਈਵਰ ਮਨਜੀਤ ਕੌਰ ਪਿਛਲੇ ਕਰੀਬ 15 ਸਾਲਾਂ ਤੋਂ ਐਂਬੂਲੈਂਸ ਚਲਾ ਰਹੀ ਹੈ। ਆਪਣੀ ਐਂਬੂਲੈਂਸ ’ਚ ਮਰੀਜ਼ ਅਤੇ ਮਿ੍ਰਤਕ ਦੇਹਾਂ ਨੂੰ ਛੱਡਣ ਲਈ ਯੂਪੀ, ਬੰਗਾਲ, ਕੋਲਕਾਤਾ, ਮੁੰਬਈ ਆਦਿ ਕਈ ਸੂਬਿਆਂ ’ਚ ਸਫ਼ਰ ਕਰ ਚੁੱਕੀ ਹੈ। ਡਰਾਈਵਿੰਗ ਕਰਨਾ ਉਨ੍ਹਾਂ ਦਾ ਸ਼ੌਂਕ ਸੀ ਪਰ ਐਂਬੂਲੈਂਸ ਚਲਾਉਣੀ ਉਨ੍ਹਾਂ ਦੀ ਮਜਬੂਰੀ ਬਣ ਗਈ। ਸਹੁਰੇ ਪਰਿਵਾਰ ’ਚ ਪਤੀ ਦਾ ਸਾਥ ਨਾ ਮਿਲਣ ’ਤੇ ਆਪਣੇ ਬੇਟੇ ਨੂੰ ਪਾਲਣ ਲਈ ਘਰ-ਘਰ ’ਚ ਕੰਮ ਕਰਨ ਤੋਂ ਬਾਅਦ ਡਰਾਈਵਿੰਗ ਕਰਨੀ ਸ਼ੁਰੂ ਕੀਤੀ। 

ਇਹ ਵੀ ਪੜ੍ਹੋ: ਫਿਰ ਵਿਵਾਦਾਂ ’ਚ ਜਲੰਧਰ ਦੀ ਤਾਜਪੁਰ ਚਰਚ, ਇਲਾਜ ਲਈ ਆਇਆ UP ਦਾ ਵਿਅਕਤੀ ਬਾਥਰੂਮ 'ਚੋਂ ਗਾਇਬ

PunjabKesari

ਸ਼ੌਂਕ ਸੀ, ਕੰਮ ਵੀ ਕਰਨਾ ਸੀ ਇਸ ਲਈ ਸਿੱਖੀ ਐਂਬੂਲੈਂਸ 
ਮਨਜੀਤ ਕੌਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜ਼ਿਆਦਾ ਪੜ੍ਹੀ ਲਿਖੀ ਨਾ ਹੋਣ ਕਾਰਨ ਮੈਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਆਉਂਦਾ ਸੀ। ਕੰਮ ਦੇ ਨਾਂ ’ਤੇ ਸਿਰਫ਼ ਘਰ ਦਾ ਹੀ ਕੰਮ ਕਰਨਾ ਜਾਣਦੀ ਸੀ। ਇਸ ਲਈ ਸਮਝ ਨਹੀਂ ਆਇਆ ਕਿ ਕੀ ਕੀਤਾ ਜਾਵੇ। ਹਾਲਾਤ ਵੀ ਅਜਿਹੇ ਸਨ ਕਿ ਕੋਈ ਕੰਮ ਸਿੱਖਣਾ ਹੀ ਸੀ। ਇਸ ਲਈ ਐਂਬੂਲੈਂਸ ਚਲਾਉਣੀ ਸਿੱਖੀ। ਮਨਜੀਤ ਕੌਰ ਦੱਸਦੀ ਹੈ ਕਿ ਉਸ ਨੂੰ ਗੱਡੀ ਚਲਾਉਣ ਦਾ ਬਹੁਤ ਸ਼ੌਕ ਸੀ ਅਤੇ ਇਸ ਦੇ ਚੱਲਦੇ ਉਸ ਦੇ ਇਕ ਕਰੀਬੀ ਨੇ ਉਸ ਨੂੰ ਗੱਡੀ ਚਲਾਉਣੀ ਸਿਖਾ ਦਿੱਤੀ। ਜਿਸ ਤੋਂ ਬਾਅਦ 2007 ਵਿੱਚ ਮਨਜੀਤ ਕੌਰ ਨੇ ਐਂਬੂਲੈਂਸ ਚਲਾਉਣੀ ਸ਼ੁਰੂ ਕੀਤੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਐਂਬੂਲੈਂਸ ਹੀ ਚਲਾ ਰਹੀ ਹੈ।

ਪਤੀ ਸੀ ਸ਼ਰਾਬੀ, ਧੀਆਂ ਨੂੰ ਦਿੱਤਾ ਸੀ ਮਾਰ 
ਕਪੂਰਥਲਾ ਦੇ ਰਹਿਣ ਵਾਲੇ ਇਸ ਸ਼ਖ਼ਸ ਨਾਲ ਮਨਜੀਤ ਕੌਰ ਦਾ ਵਿਆਹ ਹੋਇਆ ਸੀ। ਉਸ ਦਾ ਪਤੀ ਸ਼ਰਾਬੀ ਸੀ ਅਤੇ ਉਸ ਨੂੰ ਪਰਿਵਾਰ ਦੀ ਕੋਈ ਵੀ ਫਿਕਰ ਨਹੀਂ ਸੀ। ਵਿਆਹ ਮਗਰੋਂ ਉਸ ਦੇ ਪਤੀ ਨੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਹਾਲਾਤ ਇਥੋਂ ਤੱਕ ਪਹੁੰਚ ਗਏ ਕਿ ਇਕ ਵਾਰ ਮਨਜੀਤ ਕੌਰ ਦੇ ਪਤੀ ਨੇ ਉਸ ਨੂੰ ਸਿਰਫ਼ 300 ਰੁਪਏ ’ਚ ਵੇਚ ਦਿੱਤਾ ਸੀ। ਇੰਨਾ ਹੀ ਨਹੀਂ ਵਿਆਹ ਦੇ ਇਕ ਸਾਲ ਬਾਅਦ ਧੀ ਨੇ ਜਨਮ ਲਿਆ ਤਾਂ ਡੇਢ ਮਹੀਨਿਆਂ ਦੀ ਸੀ ਜਦੋਂ ਉਸ ਦੇ ਪਤੀ ਨੇ ਉਸ ਦੀ ਧੀ ਨੂੰ ਜ਼ਮੀਨ ’ਤੇ ਪਟਕ ਕੇ ਮਾਰ ਦਿੱਤਾ ਸੀ। ਉਸ ਦੇ ਬਾਅਦ ਜਦੋਂ ਉਹ ਦੋਬਾਰਾ ਗਰਭਵਤੀ ਹੋਈ ਤਾਂ ਉਸ ਦੇ ਗਰਭ ’ਚ 7 ਮਹੀਨਿਆਂ ਦੀ ਧੀ ਸੀ, ਜਿਸ ਨੂੰ ਉਸ ਦੇ ਪਤੀ ਨੇ ਮਾਰ ਕੇ ਖ਼ਤਮ ਕਰ ਦਿੱਤਾ। ਇਸ ਦੇ ਬਾਅਦ ਮਨਜੀਤ ਕੌਰ ਦੇ ਘਰ 1996 ’ਚ ਇਕ ਬੇਟੇ ਨੇ ਜਨਮ ਲਿਆ। 

ਇਹ ਵੀ ਪੜ੍ਹੋ: ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਹੁਣ ਸਾਹਮਣੇ ਆਇਆ ‘ਪ੍ਰਾਕਸੀ ਟੈਸਟਿੰਗ’ ਦਾ ਵੱਡਾ ਸਕੈਮ

ਮੂੰਹ ਬੋਲੇ ਭਰਾ ਨੇ ਕੀਤੀ ਮਦਦ 
ਪਰਿਵਾਰ ਦਾ ਸਾਥ ਛੁੱਟਣ ਤੋਂ ਬਾਅਦ ਮੂੰਹ ਬੋਲੇ ਭਰਾ ਨੇ ਉਸ ਦੀ ਕਾਫ਼ੀ ਮਦਦ ਕੀਤੀ। ਉਹ ਮਨਜੀਤ ਨੂੰ ਜਲੰਧਰ ਸ਼ਹਿਰ ਲੈ ਆਏ, ਜਿੱਥੇ ਉਨ੍ਹਾਂ ਨੇ ਉਸ ਨੂੰ ਗੱਡੀ ਚਲਾਉਣੀ ਸਿਖਾਈ। ਦਿਨ ’ਚ ਉਹ ਕੰਮ ਕਰਦੇ ਸਨ ਅਤੇ ਰਾਤ ਦੇ ਸਮੇਂ ਗੱਡੀ ਚਲਾਉਣੀ ਸਿੱਖਾਉਂਦੇ ਸਨ। ਉਸ ਦੇ ਬਾਅਦ ਮਨਜੀਤ ਕੌਰ ਨੇ ਪੈਸੇ ਜੋੜ ਕੇ ਕੂੜੇ ’ਚ ਪਏ ਵੈਨ ਨੂੰ ਸਹੀ ਕਰਕੇ ਉਸ ਨੇ ਕੰਮ ਸ਼ੁਰੂ ਕੀਤਾ। ਉਸ ਦੇ ਬਾਅਦ ਐਂਬੂਲੈਂਸ ਚਲਾਉਣੀ ਸਿੱਖੀ। 

PunjabKesari

ਸਾਈਨ ਬੋਰਡ ਨਾਲ ਯਾਦ ਰੱਖਦੀ ਸੀ ਰਸਤੇ 
ਜ਼ਿਆਦਾ ਪੜ੍ਹੀਲਿਖੀ ਨਾਲ ਹੋਣ ਕਾਰਨ ਰਸਤੇ ਲੱਭਣ ’ਚ ਪਰੇਸ਼ਾਨੀ ਆਉਂਦੀ ਸੀ। ਜਦੋਂ ਕਿਸੇ ਵੀ ਮਰੀਜ਼ ਨੂੰ ਛੱਡਣ ਉਸ ਦੇ ਪਿੰਡ ਜਾਂ ਉਸ ਦੇ ਸੂਬੇ ’ਚ ਜਾਂਦੀ ਸੀ ਤਾਂ ਰਸਤੇ ’ਚ ਆਉਣ ਵਾਲੇ ਸਾਈਨ ਬੋਰਡ ਨੂੰ ਵੇਖ ਰਸਤੇ ਯਾਦ ਕਰਦੀ ਸੀ। ਕਈ ਵਾਰ ਇਕੱਲੇ ਆਉਂਦੇ ਸਮੇਂ ਰਸਤੇ ਬਾਰੇ ਕਾਗਜ਼ ’ਤੇ ਲਿਖਵਾ ਲੈਂਦੀ ਸੀ। ਇਸ ਦੇ ਬਾਅਦ ਉਸ ਨੇ ਅਜਿਹੀਆਂ ਚੀਜ਼ਾਂ ਨੂੰ ਯਾਦ ਰੱਖਣਾ ਸ਼ੁਰੂ ਕੀਤਾ, ਜਿਸ ਨਾਲ ਉਸ ਦੀ ਮੁਸ਼ਕਿਲਾਂ ਆਸਾਨ ਹੋਣ ਲੱਗੀਆਂ। 

ਇਹ ਵੀ ਪੜ੍ਹੋ: ਅਮਰੀਕਾ 'ਚ ਕਤਲ ਕੀਤੇ 4 ਪੰਜਾਬੀਆਂ ਦੀ ਮੌਤ ਦੀ ਖ਼ਬਰ ਸੁਣ ਭੁੱਬਾਂ ਮਾਰ ਰੋਇਆ ਪਰਿਵਾਰ

ਮਨਜੀਤ ਕੌਰ ਬਣੀ ਲੋਕਾਂ ਲਈ ਮਿਸਾਲ
ਇਕ ਅਜਿਹੀ ਮਹਿਲਾ ਜਿਸ ਨੇ ਕਦੇ ਜ਼ਿੰਦਗੀ ਦੇ ਹਾਲਾਤ ਤੋਂ ਹਾਰ ਨਹੀਂ ਮੰਨੀ, ਅੱਜ ਉਨ੍ਹਾਂ ਲੋਕਾਂ ਲਈ ਮਿਸਾਲ ਬਣੀ ਹੋਈ ਹੈ, ਜੋ ਮਜਬੂਰੀਆਂ ਦੇ ਚਲਦੇ ਜ਼ਿੰਦਗੀ ਤੋਂ ਹਾਰ ਜਾਂਦੇ ਹਨ। ਮਨਜੀਤ ਕੌਰ ਅੱਜ ਭਾਵੇਂ ਨਾ ਤਾਂ ਡਾਕਟਰ ਹੈ ਅਤੇ ਨਾ ਹੀ ਨਰਸ, ਪਰ ਉਨ੍ਹਾਂ ਲੋਕਾਂ ਲਈ ਰੱਬ ਤੋਂ ਘੱਟ ਨਹੀਂ, ਜਿਨ੍ਹਾਂ ਦੀ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਉਹ ਜਾਨ ਬਚਾ ਚੁੱਕੀ ਹੈ।

ਇਹ ਵੀ ਪੜ੍ਹੋ: ਜਲੰਧਰ ਦੇ PPR ਮਾਲ 'ਚ ਹੰਗਾਮਾ, ਸ਼ਰਾਬੀ ਕਾਰ ਚਾਲਕ ਨੇ ਪੁਲਸ ਮੁਲਾਜ਼ਮ 'ਤੇ ਚੜ੍ਹਾਈ ਗੱਡੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News