ਭਾਰਤ-ਪਾਕਿ ਸਰਹੱਦ ’ਤੇ ਦੋ ਵਾਰ ਦਾਖ਼ਲ ਹੋਇਆ ਸ਼ੱਕੀ ਡਰੋਨ, ਬੀ.ਐੱਸ.ਐੱਫ ਨੇ ਕੀਤੀ ਫਾਈਰਿੰਗ
Thursday, May 05, 2022 - 10:45 AM (IST)
ਖੇਮਕਰਨ (ਸੋਨੀਆ, ਭਾਟੀਆ) - ਬੀਤੀ ਰਾਤ ਕਰੀਬ ਦੋ ਵਜੇ ਬੀ .ਐੱਸ .ਐੱਫ. ਬਟਾਲੀਅਨ 71 ਦੇ ਜਵਾਨਾਂ ਨੇ ਬੀ.ਓ.ਪੀ. ਪੀਰ ਬਾਬਾ ਡੱਲ ਬੀ.ਪੀ.ਨੰਬਰ 136/2 ਪੁਲਸ ਥਾਣਾ ਖਾਲੜਾ ਕੋਲ ਭਾਰਤ ਪਾਕਿਸਤਾਨ ਸਰਹੱਦ ’ਤੇ ਪਾਕਿਸਤਾਨ ਤੋਂ ਭਾਰਤ ਵਾਲੇ ਪਾਸੇ ਆਉਣ ਵਾਲੀ ਸ਼ੱਕੀ ਅਤੇ ਗੁੰਝਲਦਾਰ ਆਵਾਜ਼ ਸੁਣੀ। ਆਵਾਜ਼ ਸੁਣਦੇ ਸਾਰ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਸ਼ੱਕੀ ਵਸਤੂ ਵੱਲ 6 ਰਾਊਂਡ ਫਾਇਰ ਕੀਤੇ, ਜਿਸ ਤੋਂ ਬਾਅਜ ਸ਼ੱਕੀ ਵਸਤੂ ਡਰੋਨ ਨੇ ਪਾਕਿਸਤਾਨ ਵੱਲ ਨੂੰ ਰੁਖ਼ ਕਰ ਲਿਆ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪੁਰਾਣੀ ਰੰਜਿਸ਼ ਨੂੰ ਲੈ ਕੇ ਦਾਤਰ ਮਾਰ ਕੀਤਾ ਨੌਜਵਾਨ ਦਾ ਕਤਲ
ਇਸ ਘਟਨਾ ਤੋਂ ਤੁਰੰਤ ਬਾਅਦ ਸਰਹੱਦ ਦੀ ਸਕਿਓਰਿਟੀ ਨੂੰ ਹੋਰ ਵਧਾ ਦਿੱਤਾ ਗਿਆ ਹੈ। ਬੀ. ਐੱਸ .ਐੱਫ .ਦੇ ਜਵਾਨਾਂ ਵੱਲੋਂ ਚੌਕਸੀ ਦੌਰਾਨ ਦੁਬਾਰਾ ਬੀ.ਪੀ.ਨੰਬਰ 136/05ਬੀ .ਓ .ਪੀ. ਡੱਲ ਤੋਂ ਪਾਕਿਸਤਾਨ ਵਾਲੇ ਪਾਸੇ ਜਾ ਰਹੇ ਡਰੋਨ ਦੀ ਆਵਾਜ਼ ਸੁਣੀ ਗਈ। ਬੀ.ਐੱਸ.ਐੱਫ. ਦੀ ਹਿੱਟ ਪਾਰਟੀ ਨੇ ਸ਼ੱਕੀ ਆਵਾਜ਼ ਵੱਲ ਲਗਪਗ 8 ਰਾਊਂਡ ਫਾਇਰ ਕੀਤੇ।
ਪੜ੍ਹੋ ਇਹ ਵੀ ਖ਼ਬਰ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ ,ਪਹਿਲਾਂ ਪਤੀ ਫਿਰ ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ
ਜ਼ਿਕਰਯੋਗ ਹੈ ਕਿ ਬੀ. ਓ. ਪੀ. ਡੱਲ ਬਾਰਡਰ ਇਲਾਕਾ ਬੀ.ਐੱਸ.ਐੱਫ. ਅਮਰਕੋਟ ਦੀ ਬਟਾਲੀਅਨ 103 ਦੇ ਅਧੀਨ ਪੈਂਦਾ ਹੈ। ਖ਼ਬਰ ਲਿਖੇ ਜਾਣ ਤੱਕ ਦੋਹਾ ਜਿਗਰ ਤੋਂ ਕਿਸੇ ਕਿਸਮ ਦੀ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਇਸ ਦੇ ਬਾਵਜੂਦ ਅਧਿਕਾਰੀਆਂ ਵਲੋਂ ਸਰਚ ਅਭਿਆਨ ਕੀਤਾ ਜਾ ਰਿਹਾ ਹੈ।