ਭਾਰਤ-ਪਾਕਿ ਸਰਹੱਦ ਤੋਂ ਮੈਗਜ਼ੀਨ ਤੇ 18 ਰੌਂਦ ਬਰਾਮਦ

Sunday, Oct 08, 2017 - 07:12 AM (IST)

ਭਾਰਤ-ਪਾਕਿ ਸਰਹੱਦ ਤੋਂ ਮੈਗਜ਼ੀਨ ਤੇ 18 ਰੌਂਦ ਬਰਾਮਦ

ਵਲਟੋਹਾ/ਖੇਮਕਰਨ,   (ਜ. ਬ.)-  ਭਾਰਤ-ਪਾਕਿ ਸਰਹੱਦ ਤੋਂ ਬੀ. ਓ. ਪੀ. ਰੱਤੋਕੇ ਵਿਖੇ ਬੀ. ਐੱਸ. ਐੱਫ. ਨੇ ਇਕ ਰਾਈਫਲ ਦਾ ਮੈਗਜ਼ੀਨ ਤੇ 18 ਰੌਂਦ ਬਰਾਮਦ ਕੀਤੇ ਹਨ। ਬੀ. ਐੱਸ. ਐੱਫ. ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਸ਼ਮਣਾਂ ਦੇ ਨਾਪਾਕ ਮਨਸੂਬਿਆਂ ਨੂੰ ਫੇਲ ਕਰਨ ਲਈ ਬੀ. ਐੱਸ. ਐੱਫ. ਦੇ ਜਵਾਨ ਹਮੇਸ਼ਾ ਚੌਕਸ ਰਹਿੰਦੇ ਹਨ ਅਤੇ ਬੀ. ਓ. ਪੀ. ਰੱਤੋਕੇ ਵਿਖੇ ਤਲਾਸ਼ੀ ਦੌਰਾਨ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਸਰਹੱਦ ਤੋਂ ਇਕ ਮੈਗਜ਼ੀਨ ਤੇ 18 ਰੌਂਦ ਬਰਾਮਦ ਹੋਏ, ਜਿਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Related News