ਹਿੰਦ ਦੀ ਚਾਦਰ ਸੋਸਾਇਟੀ ਵੱਲੋਂ ਲਗਾਇਆ ਦਸਤਾਰ ਸਿਖਲਾਈ ਕੈਂਪ
Saturday, Jan 27, 2018 - 02:17 PM (IST)

ਬੁਢਲਾਡਾ (ਬਾਂਸਲ) : ਹਿੰਦ ਦੀ ਚਾਦਰ ਵੈਲਫੇਅਰ ਸੋਸਾਇਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੂਰਬ ਦੇ ਸਬੰਧ 'ਚ ਸੱਤ ਰੋਜ਼ਾ ਫਰੀ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ।|ਸੰਸਥਾ ਦੇ ਪ੍ਰਧਾਨ ਜਸਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਦਸਤਾਰ ਸਿਖਲਾਈ ਕੈਂਪ ਸੰਸਥਾ ਵੱਲੋਂ ਬਿਲੱਕੁਲ ਫਰੀ ਲਗਾਏ ਜਾਂਦੇ ਹਨ।|ਉਨ੍ਹਾਂ ਨੇ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਕਰਕੇ ਸਿੱਖੀ ਨਾਲ ਜੋੜਨਾ ਹੈ।|ਉਨ੍ਹਾਂ ਕਿਹਾ ਕਿ ਦਸਤਾਰ ਸਿਖਲਾਈ ਕੈਂਪਾਂ ਦੇ ਜਰੀਏ ਨੌਜਵਾਨਾਂ ਨੂੰ ਦਸਤਾਰ ਬੰਨਣ ਦੇ ਨਵੇਂ-ਨਵੇਂ ਤਰੀਕੇ ਦੱਸੇ ਜਾਂਦੇ ਹਨ।|ਇਸ ਮੌਕੇ ਸੰਸਥਾ ਦੇ ਸਕੱਤਰ ਵਰਿੰਦਰ ਸਿੰਘ, ਗੁਲਸ਼ਨਦੀਪ ਸਿੰਘ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਗਰੰਥੀ ਮੌਜੂਦ ਸਨ।