ਭਾਰਤ-ਪਾਕਿ ਸਰਹੱਦ ’ਤੇ ਦਾਖ਼ਲ ਹੋਇਆ ਪਾਕਿ ਡਰੋਨ, BSF ਨੇ ਕੀਤੇ ਦੋ ਦਰਜਨ ਰੌਂਦ ਫਾਇਰ
Wednesday, Jun 22, 2022 - 02:23 PM (IST)

ਤਰਨਤਾਰਨ (ਰਮਨ) - ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੂੰ ਪਾਰ ਕਰਦੇ ਹੋਏ ਬੀਤੀ ਰਾਤ ਪਾਕਿਸਤਾਨੀ ਡਰੋਨ ਨੇ ਇਕ ਵਾਰ ਫਿਰ ਦਸਤਕ ਦਿੱਤੀ ਹੈ। ਡਰੋਨ ਨੂੰ ਖਦੇੜਨ ਲਈ ਬੀ.ਐੱਸ.ਐੱਫ ਵੱਲੋਂ ਕਰੀਬ ਦੋ ਦਰਜਨ ਰੌਂਦ ਫਾਇਰ ਅਤੇ ਦੋ ਇਲਿਮੀਨੇਸ਼ਨ ਬੰਬ ਵੀ ਚਲਾਏ ਗਏ, ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਪਰਤ ਗਿਆ।
ਪੜ੍ਹੋ ਇਹ ਵੀ ਖ਼ਬਰ: ਮੀਂਹ ਤੇ ਹਨ੍ਹੇਰੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸ਼ਾਮਿਆਨੇ ਪੁੱਟੇ, ਵੇਖੋ ਵੀਡੀਓ
ਜਾਣਕਾਰੀ ਅਨੁਸਾਰ ਪਾਕਿਸਤਾਨ ਸਰਹੱਦ ਨਜ਼ਦੀਕ ਪੈਂਦੇ ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਓ.ਪੀ. ਵਾਂ ਤਾਰਾ ਸਿੰਘ ਦੇ ਪਿੱਲਰ ਨੰਬਰ ਇੱਕ ਸੌ ਚਾਲੀ ਬਟਾ ਦੋ ਵਿਖੇ ਬੀਤੀ ਦੇਰ ਰਾਤ ਪਾਕਿਸਤਾਨੀ ਡਰੋਨ ਵੱਲੋਂ ਸਰਹੱਦ ਨੂੰ ਪਾਰ ਕਰਦੇ ਹੋਏ ਦਸਤਕ ਦਿੱਤੀ ਗਈ। ਡਰੋਨ ਦੀ ਆਵਾਜ਼ ਸੁਣਦੇ ਸਾਰ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ ਦੀ 103 ਬਟਾਲੀਅਨ ਵੱਲੋਂ ਹਰਕਤ ਵਿਚ ਆਉਂਦੇ ਹੋਏ ਡਰੋਨ ਨੂੰ ਖਦੇੜਨ ਲਈ ਕਰੀਬ ਦੋ ਦਰਜਨ ਰਾਊਂਡ ਫਾਇਰ ਕਰ ਦਿੱਤੇ ਗਏ।
ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: 3 ਦਿਨ ਤੋਂ ਲਾਪਤਾ ਅਜਨਾਲਾ ਦੇ ਨੌਜਵਾਨ ਦੀ ਮਿਲੀ ਲਾਸ਼, ਘਰ ’ਚ ਪਿਆ ਚੀਕ ਚਿਹਾੜਾ
ਜਵਾਨਾਂ ਦੇ ਇਸਦੇ ਨਾਲ ਹੀ ਦੋ ਇਲਿਮੀਨੇਸ਼ਨ ਬੰਬ ਵੀ ਚਲਾਏ ਗਏ। ਕੁਝ ਸਮੇਂ ਬਾਅਦ ਡਰੋਨ ਵਾਪਸ ਪਾਕਿਸਤਾਨ ਪਰਤ ਗਿਆ। ਡਰੋਨ ਦੇ ਆਉਣ ਤੋਂ ਬਾਅਦ ਥਾਣਾ ਖਾਲੜਾ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਸਾਂਝੇ ਤੌਰ ’ਤੇ ਬੁੱਧਵਾਰ ਸਵੇਰ ਤੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ