ਮਹਿਲਾ ਦਿਵਸ 'ਤੇ ਖਾਸ : ਇੰੰਦਰਜੀਤ ਨੇ ਮਿਹਨਤ ਤੇ ਹਿੰਮਤ ਨਾਲ ਛੂਹਿਆ ਆਸਮਾਨ
Friday, Mar 08, 2019 - 11:45 AM (IST)

ਹੁਸ਼ਿਆਰਪੁਰ (ਅਮਰੀਕ ਕੁਮਾਰ) : ਔਰਤ ਦੀ ਵਿਆਖਿਆ ਕਰਦੇ ਕਵੀ ਨੇ ਗਾਗਰ 'ਚ ਸਾਗਰ ਭਰ ਦਿੱਤਾ। ਅੱਜ ਔਰਤ ਅਬਲਾ ਨਹੀਂ ਰਹੀ, ਬਲਕਿ ਆਪਣੀ ਮਿਹਨਤ ਦੇ ਬਲਬੂਤੇ 'ਤੇ ਆਪਣੀ ਤਕਦੀਰ ਬਦਲਣ ਦਾ ਦਮ ਰੱਖਦੀ ਹੈ। ਅੱਜ ਅਸੀਂ ਤੁਹਾਨੂੰ ਮਹਿਲਾ ਦਿਵਸ 'ਤੇ ਇਕ ਅਜਿਹੀ ਔਰਤ ਨਾਲ ਮਿਲਾਉਣ ਜਾ ਰਹੇ ਹਾਂ ਜਿਸਨੇ ਦਿਵਆਂਗ ਹੋਣ ਦੇ ਬਾਵਜੂਦ ਹਿਮੰਤ ਤੇ ਮਿਹਨਤ ਦੇ ਕਦਮਾਂ 'ਤੇ ਖੜ੍ਹੇ ਹੋ ਬੁਲੰਦੀਆਂ ਦੇ ਸ਼ਿਖਰਾਂ ਨੂੰ ਛੂਹਿਆ। ਅਸੀਂ ਗੱਲ ਕਰ ਰਹੇ ਹਾਂ ਹੁਸ਼ਿਆਰਪੁਰ ਦੀ ਇੰਦਰਜੀਤ ਕੌਰ ਨੰਦਨ ਦੀ। ਪੈਰਾਂ ਤੋਂ ਅਪਾਹਜ ਇੰਦਰਜੀਤ ਕੌਰ ਪਰਿਵਾਰ 'ਤੇ ਬੋਝ ਨਹੀਂ ਬਣੀ, ਸਗੋਂ ਦੂਜਿਆਂ ਲਈ ਪ੍ਰੇਰਣਾ ਸ੍ਰੋਤ ਬਣੀ ਤੇ ਐੱਨ.ਜੀ.ਓਜ਼. ਨਾਲ ਮਿਲ ਕੇ ਸਮਾਜ ਭਲਾਈ ਦੇ ਕੰਮ ਕੀਤੇ।
ਇੰਦਰਜੀਤ ਸਮਾਜ ਸੇਵਾ ਦੇ ਨਾਲ-ਨਾਲ ਕਿਤਾਬਾਂ ਵੀ ਲਿਖਦੀ ਹੈ। ਸਮਾਜ ਤੇ ਮਹਿਲਾ ਸਸ਼ਕਤੀਕਰਨ 'ਚ ਪਾਏ ਆਪਣੇ ਯੋਗਦਾਨ ਸਦਕਾ ਇੰਦਰਜੀਤ ਨੂੰ ਰਾਸ਼ਟਰਪਤੀ ਐਵਾਰਡ ਵੀ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਇੰਦਰਜੀਤ ਕੌਰ ਨੂੰ ਹੁਣ ਤੱਕ ਕਈ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।