MP ਬਿੱਟੂ ਵੱਲੋਂ ਥਰਡ ਡਿਗਰੀ ਟਾਰਚਰ ਦੇ ਦੋਸ਼ ਮਗਰੋਂ ਇੰਦਰਜੀਤ ਦਾ ਹੋਇਆ ਮੈਡੀਕਲ, ਜਾਣੋ ਕੀ ਆਈ ਰਿਪੋਰਟ

01/05/2023 9:42:49 AM

ਲੁਧਿਆਣਾ (ਰਾਜ) : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਮੰਗਲਵਾਰ ਨੂੰ ਵਿਜੀਲੈਂਸ ਦਫ਼ਤਰ ਦੇ ਬਾਹਰ ਪੁੱਜ ਕੇ ਅਧਿਕਾਰੀਆਂ ’ਤੇ ਗੰਭੀਰ ਦੋਸ਼ ਲਾਏ ਸਨ ਕਿ ਕਾਂਗਰਸੀ ਵਰਕਰ ਇੰਦਰਜੀਤ ਸਿੰਘ ਇੰਦੀ ’ਤੇ ਥਰਡ ਡਿਗਰੀ ਦਾ ਟਾਰਚਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਵਿਜੀਲੈਂਸ ਅਧਿਕਾਰੀਆਂ ਨੇ ਮੁਲਜ਼ਮ ਇੰਦਰਜੀਤ ਇੰਦੀ ਦੀ ਸਿਵਲ ਹਸਪਤਾਲ 'ਚ ਮੈਡੀਕਲ ਜਾਂਚ ਕਰਵਾਈ, ਜੋ ਸਿਵਲ ਹਸਪਾਤਲ ਦੇ 2 ਡਾਕਟਰਾਂ ਦੇ ਬੋਰਡ ਵੱਲੋਂ ਕੀਤੀ ਗਈ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਪੁਲਸ ਮੁਲਾਜ਼ਮ ਦੀ ਆਟੋ ਚਾਲਕ ਨਾਲ ਗੁੰਡਾਗਰਦੀ, ਵਿਅਕਤੀ ਨੇ ਬਣਾ ਲਈ ਵੀਡੀਓ

ਇਸ ਜਾਂਚ ’ਚ ਇੰਦਰਜੀਤ ਸਿੰਘ ਇੰਦੀ ਫਿੱਟ ਪਾਇਆ ਗਿਆ ਹੈ। ਉਧਰ, ਦੂਜੇ ਪਾਸੇ ਇੰਦਰਜੀਤ ਇੰਦੀ ਤੋਂ ਵਿਜੀਲੈਂਸ ਅਧਿਕਾਰੀ ਲਗਾਤਾਰ ਪੁੱਛ-ਗਿੱਛ ਕਰ ਰਹੇ ਹਨ। ਦੱਸਣਯੋਗ ਹੈ ਕਿ ਟੈਂਡਰ ਘਪਲੇ 'ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀ. ਏ. ਇੰਦਰਜੀਤ ਇੰਦੀ ਨੇ ਬੀਤੇ ਦਿਨੀਂ ਆਤਮ-ਸਮਰਪਣ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਨਹੀਂ ਵਿਕੇਗੀ 'ਨਕਲੀ' ਸ਼ਰਾਬ, QR ਕੋਡ ਸਕੈਨ ਕਰਦੇ ਹੀ ਸਾਹਮਣੇ ਆਵੇਗੀ ਸਾਰੀ ਡਿਟੇਲ

ਇਸ ਤੋਂ ਬਾਅਦ ਰਵਨੀਤ ਬਿੱਟੂ ਵੱਲੋਂ ਦੋਸ਼ ਲਾਇਆ ਗਿਆ ਸੀ ਇੰਦਰਜੀਤ ਇੰਦੀ ਨਾਲ ਵਿਜੀਲੈਂਸ ਦਫ਼ਤਰ 'ਚ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਕਰੰਟ ਲਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਇੰਦੀ ਦਾ ਮੈਡੀਕਲ ਕਰਵਾਇਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News