ਮੋਗਾ 'ਚ ਔਰਤ 'ਤੇ ਅੰਨ੍ਹੇਵਾਹ ਫਾਇਰਿੰਗ
Monday, Apr 08, 2019 - 10:07 PM (IST)

ਮੋਗਾ, (ਆਜ਼ਾਦ): ਸ਼ਹਿਰ ਦੇ ਪਰਵਾਨਾ ਨਗਰ ਮੋਗਾ 'ਚ ਇਕ ਔਰਤ 'ਤੇ ਅਣਪਛਾਤੇ ਨੌਜਵਾਨਾਂ ਵਲੋਂ ਗੋਲੀਬਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਪਰਵਾਨਾ ਨਗਰ ਮੋਗਾ ਨਿਵਾਸੀ ਨੀਤੂ ਗੁਪਤਾ (40) 'ਤੇ ਅੱਜ ਸ਼ਾਮ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਗੋਲੀ ਨੀਤੂ ਦੀ ਲੱਤ 'ਚ ਲੱਗਣ ਕਾਰਨ ਉਹ ਜ਼ਖਮੀ ਹੋ ਗਈ, ਜਿਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿਸ ਦਾ ਜਮੀਹਤ ਸਿੰਘ ਰੋਡ 'ਤੇ ਕਪੜਿਆਂ ਦਾ ਸ਼ੋਅਰੂਮ ਹੈ। ਜਦ ਸ਼ਾਮ ਨੀਤੂ ਦੁਕਾਨ ਬੰਦ ਕਰ ਕੇ ਆਪਣੇ ਘਰ ਪਰਵਾਨਾ ਨਗਰ ਆ ਰਹੀ ਸੀ ਤਾਂ ਗਲੀ 'ਚ ਪਹੁੰਚਣ 'ਤੇ ਕੁੱਝ ਨਕਾਬਪੋਸ਼ ਨੌਜਵਾਨਾਂ ਨੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਉਪਰੰਤ ਉਸ ਨੇ ਆਪਣੀ ਸਕੂਟਰੀ ਸੁੱਟ ਕੇ ਭੱਜ ਕੇ ਆਪਣੀ ਜਾਨ ਬਚਾਈ। ਇਸ ਸਾਰੇ ਮਾਮਲੇ ਦੀ ਸੂਚਨਾ ਪੁਲਸ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਵਲੋਂ ਸਿਵਲ ਹਸਪਤਾਲ ਪਹੁੰਚ ਕੇ ਪੀੜਤਾਂ ਦੇ ਬਿਆਨ ਦਰਜ ਕੀਤੇ। ਪੁਲਸ ਵਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।