ਭਾਜਪਾ ਕੌਂਸਲਰਾਂ ਨੇ ਹੀ ਲਾਏ ਨਿਗਮ ''ਚ ਹੋ ਰਹੇ ਘਪਲਿਆਂ ਦੇ ਸੰਗੀਨ ਦੋਸ਼

Tuesday, Mar 20, 2018 - 06:59 AM (IST)

ਭਾਜਪਾ ਕੌਂਸਲਰਾਂ ਨੇ ਹੀ ਲਾਏ ਨਿਗਮ ''ਚ ਹੋ ਰਹੇ ਘਪਲਿਆਂ ਦੇ ਸੰਗੀਨ ਦੋਸ਼

ਫਗਵਾੜਾ, (ਜਲੋਟਾ, ਰੁਪਿੰਦਰ ਕੌਰ)¸ ਫਗਵਾੜਾ ਨਗਰ ਨਿਗਮ ਵਿਚ ਅੱਜ ਹੋਈ ਨਿਗਮ ਦੀ ਸਾਲਾਨਾ ਬਜਟ ਬੈਠਕ ਵਿਚ ਇਕ ਵਾਰ ਫਿਰ ਜਮ ਕੇ ਹੰਗਾਮਾ ਹੋਇਆ। ਬੈਠਕ ਵਿਚ ਅੱਜ ਭਾਜਪਾ ਮੇਅਰ ਅਰੁਣ ਖੋਸਲਾ ਨੂੰ ਉਨ੍ਹਾਂ ਦੀ ਹੀ ਪਾਰਟੀ ਦੇ ਭਾਜਪਾ ਕੌਂਸਲਰਾਂ ਨੇ ਰੰਗੇ ਹੱਥੀਂ ਲਿਆ ਅਤੇ ਅਜਿਹੇ ਮੁੱਦੇ ਉਠਾਏ ਜਿਨ੍ਹਾਂ ਦਾ ਜਵਾਬ ਮੇਅਰ ਨੂੰ ਨਹੀਂ ਮਿਲਿਆ। ਮੇਅਰ ਜਲਦਬਾਜ਼ੀ ਵਿਚ ਬੈਠਕ ਨੂੰ ਖੁਦ ਹੀ ਸਮਾਪਤ ਕਰ ਕੇ ਕੌਂਸਲਰਾਂ ਦੇ ਨਿਗਮ ਹਾਊਸ ਵਿਚ ਪੁੱਛੇ ਜਾ ਰਹੇ ਸਵਾਲਾਂ ਤੋਂ ਪੱਲਾ ਝਾੜ ਕੇ ਉਥੋਂ ਚਲੇ ਗਏ।
ਜਾਰੀ ਘਟਨਾਕ੍ਰਮ ਨੂੰ ਦੇਖ ਕੇ ਕਈ ਕੌਂਸਲਰਾਂ ਨੇ ਰੋਸ ਭਰੇ ਲਹਿਜੇ ਵਿਚ ਕਿਹਾ ਕਿ ਜੋ ਹੋਇਆ ਹੈ ਉਹ ਪੂਰੀ ਤਰ੍ਹਾਂ ਨਾਲ ਹਾਊਸ ਦਾ ਅਪਮਾਨ ਹੈ। ਇਸ ਤੋਂ ਪਹਿਲਾਂ ਹਾਊਸ ਵਿਚ ਵਾਰਡ ਨੰ. 44 ਤੋਂ ਭਾਜਪਾ ਕੌਂਸਲਰ ਰਾਜ  ਕੁਮਾਰ ਪੇਠੇਵਾਲਾ ਨੇ ਸਿੱਧੇ ਤੌਰ 'ਤੇ ਉਨ੍ਹਾਂ ਦੇ ਵਾਰਡ ਵਿਚ ਹੋਏ 45 ਲੱਖ ਰੁਪਏ ਦੇ ਘਪਲੇ ਦਾ ਮਾਮਲਾ ਉਠਾਉਂਦੇ ਹੋਏ ਸਵਾਲ ਕੀਤਾ ਕਿ ਆਖਿਰ ਪਬਲਿਕ ਦੇ ਪੈਸਿਆਂ ਦੀ ਜਵਾਬਦੇਹੀ ਕਿਸ ਦੀ ਬਣਦੀ ਹੈ। ਭਾਜਪਾ ਕੌਂਸਲਰ ਰਾਜ ਕੁਮਾਰ ਗੁਪਤਾ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਉਨ੍ਹਾਂ ਦੇ ਵਾਰਡ ਵਿਚ 45 ਲੱਖ ਰੁਪਏ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਹੋਏ ਕਥਿਤ ਗਬਨ ਸਬੰਧੀ ਨਾ ਤਾਂ ਮੇਅਰ ਅਰੁਣ ਖੋਸਲਾ ਜਵਾਬ ਦੇ ਰਹੇ ਹਨ ਅਤੇ ਨਾ ਹੀ ਨਿਗਮ ਕਮਿਸ਼ਨਰ ਇਸ ਮੁੱਦੇ 'ਤੇ ਕੁਝ ਕਹਿ ਰਹੇ ਹਨ। ਉਥੇ ਨਿਗਮ ਦਾ ਸਰਕਾਰੀ ਅਮਲਾ ਉਨ੍ਹਾਂ ਨੂੰ ਦੱਸ ਰਿਹਾ ਹੈ ਕਿ ਵਿਕਾਸ ਕਾਰਜਾਂ ਨੂੰ ਆਧਾਰ ਬਣਾ ਕੇ ਅਲਾਟ ਕੀਤੇ ਗਏ 45 ਲੱਖ ਰੁਪਏ ਦੀ ਰਕਮ ਕਿਥੇ ਅਤੇ ਕਿਵੇਂ ਖਰਚ ਹੋਈ ਹੈ।
ਲੋਕਾਂ ਨੇ ਕਿਹਾ ਕਿ ਉਹ ਪੁਰਜ਼ੋਰ ਮੰਗ ਕਰਦੇ ਹਨ ਕਿ ਇਸ ਘਪਲੇ ਦੀ ਵਿਜੀਲੈਂਸ ਵਿਭਾਗ ਅਤੇ ਪੰਜਾਬ ਸਰਕਾਰ ਜਨਹਿਤ ਵਿਚ ਜਾਂਚ ਕਰੇ ਅਤੇ ਜੋ ਵੀ ਦੋਸ਼ੀ ਹੋਵੇ ਉਸ ਨੂੰ ਸਖਤ ਸਜ਼ਾ ਦਿੱਤੀ ਜਾਵੇ। ਇਕ ਹੋਰ ਭਾਜਪਾ ਕੌਂਸਲਰ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਸੀਵਰੇਜ ਦੀ ਗੰਭੀਰ ਸਮੱਸਿਆ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਭਾਜਪਾ ਕੌਂਸਲਰ ਅਨੁਰਾਗ ਮਾਨਖੰਡ ਨੇ ਹੱਥ ਵਿਚ ਫਾਇਰ ਬ੍ਰਿਗੇਡ ਵਿਭਾਗ ਦੀ ਕਾਰਜਸ਼ੈਲੀ ਨੂੰ ਦਰਸਾਉਂਦੀਆਂ ਤਸਵੀਰਾਂ ਫੜ ਕੇ ਹਾਊਸ ਨੂੰ ਸਬੰਧਤ ਵਿਭÎਾਗ ਵਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਜਾਣੂ ਕਰਵਾਇਆ। ਮਾਨਖੰਡ ਨੇ ਕਿਹਾ ਕਿ ਇਹ ਦੁਖਦਾਇਕ ਹੈ ਕਿ ਫਗਵਾੜਾ ਨਗਰ ਨਿਗਮ ਵਿਚ ਅਜਿਹਾ ਬਹੁਤ ਕੁਝ ਹੋ ਰਿਹਾ ਹੈ ਜੋ ਜਨਹਿਤ ਤੋਂ ਬਹੁਤ ਦੂਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮੇਅਰ ਅਰੁਣ ਖੋਸਲਾ ਵਲੋਂ ਸ਼ਾਸਿਤ ਨਿਗਮ ਵਿਚ ਭ੍ਰਿਸ਼ਟਾਚਾਰ ਦਾ ਖੁਲ੍ਹਾ ਬੋਲਬਾਲਾ ਹੈ ਅਤੇ ਜਨਤਾ ਸਹੂਲਤਾਂ ਨੂੰ ਤਰਸ ਰਹੀ ਹੈ। ਇਸੇ ਤਰ੍ਹਾਂ ਭਾਜਪਾ ਕੌਂਸਲਰਾਂ ਗੁਰਦੀਪ ਦੀਪਾ, ਓਮ ਪ੍ਰਕਾਸ਼ ਬਿੱਟੂ ਤੇ ਵਿੱਕੀ ਸੂਦ ਨੇ ਕਿਹਾ ਕਿ ਫਗਵਾੜਾ ਨਗਰ ਨਿਗਮ ਵਿਚ ਹਾਲਾਤ ਬੇਹੱਦ ਖਰਾਬ ਹਨ। ਅਜਿਹੇ ਹਾਲਾਤ ਲਈ ਭਾਜਪਾ ਮੇਅਰ ਅਰੁਣ ਖੋਸਲਾ ਹੀ ਜ਼ਿੰਮੇਵਾਰ ਹਨ ਕਿਉਂਕਿ ਨਾ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਨਿਗਮ ਵਿਚ ਕੀ ਹੋ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੀ ਸ਼ਹਿਰ ਵਿਚ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਉਣ ਵਿਚ ਕੋਈ ਵਿਸ਼ੇਸ਼ ਦਿਲਚਸਪੀ ਹੈ।ਬੈਠਕ ਵਿਚ ਕਾਂਗਰਸੀ ਕੌਂਸਲਰ ਰਾਮਪਾਲ ਉੱਪਲ, ਸੰਜੀਵ ਬੁੱਗਾ, ਜਤਿੰਦਰ ਬਰਮਾਨੀ, ਦਰਸ਼ਨ ਲਾਲ ਧਰਮਸੌਤ, ਮਨੀਸ਼ ਪ੍ਰਭਾਕਰ, ਗੁਰਬਚਨ ਵਾਲੀਆ ਸਮੇਤ ਹੋਰ ਕੌਂਸਲਰਾਂ ਨੇ ਵੀ ਮੇਅਰ ਅਰੁਣ ਖੋਸਲਾ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਕੌਂਸਲਰਾਂ ਨੇ ਕਿਹਾ ਕਿ ਨਾ ਤਾਂ ਮੇਅਰ ਫਗਵਾੜਾ ਵਿਚ ਵਿਕਾਸ ਦੇ ਕਾਰਜ ਕਰਵਾ ਰਹੇ ਹਨ ਅਤੇ ਨਾ ਹੀ ਕਿਸੇ ਕੌਂਸਲਰ ਦੀ ਕੋਈ ਗੱਲ ਸੁਣ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਫਗਵਾੜਾ ਦਾ ਦੁਰਭਾਗ ਹੈ ਕਿ ਸਾਨੂੰ ਅਜਿਹਾ ਮੇਅਰ ਮਿਲਿਆ ਹੈ। ਕੌਂਸਲਰਾਂ ਨੇ ਕਿਹਾ ਕਿ ਜੋ ਮੇਅਰ ਹਾਊਸ ਦੀ ਬੈਠਕ ਵਿਚੋਂ ਸਵਾਲ ਪੁੱਛਣ 'ਤੇ ਉਠ ਕੇ ਚਲਾ ਜਾਂਦਾ ਹੈ ਉਸ ਨੂੰ ਮੇਅਰ ਦੀ ਕੁਰਸੀ 'ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਮੇਅਰ ਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। 
ਕਾਂਗਰਸੀ ਕੌਂਸਲਰ ਸੰਜੀਵ ਬੁੱਗਾ, ਰਾਮਪਾਲ ਉਪਲ, ਜਤਿੰਦਰ ਬਰਮਾਨੀ ਨੇ ਸਿੱਧੇ ਤੌਰ 'ਤੇ ਮੇਅਰ 'ਤੇ ਦੋਸ਼ ਲਗਾਇਆ ਕਿ ਨਿਯਮਾਂ ਮੁਤਾਬਕ 72 ਘੰਟੇ ਪਹਿਲਾਂ ਸਾਰੇ ਕੌਂਸਲਰਾਂ ਨੂੰ ਸੂਚਨਾ ਦੇਣੀ ਹੁੰਦੀ ਹੈ ਪਰ ਫਗਵਾੜਾ ਨਿਗਮ ਵਿਚ ਅਜਿਹਾ ਕੁਝ ਨਹੀਂ ਹੋਇਆ। ਇਹ ਸਭ ਮੇਅਰ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਨਿਗਮ ਵਿਚ ਹੁੰਦੀ ਹਾਊਸ ਦੀ ਬੈਠਕਾਂ ਦੀ ਅਧਿਕਾਰਕ ਪ੍ਰੋਸੀਡਿੰਗਜ਼ ਤਕ ਬਦਲੀ ਜਾ ਚੁੱਕੀ ਹੈ।
ਨਿਗਮ ਨੇ ਤੈਅ ਕੀਤਾ ਟੀਚਾ
ਫਗਵਾੜਾ ਨਗਰ ਨਿਗਮ ਵਲੋਂ ਵਿੱਤੀ ਬਜਟ 2018-19 ਦੇ ਕੁਲ 41 ਕਰੋੜ 13 ਲੱਖ 9 ਹਜ਼ਾਰ ਰੁਪਏ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਨਿਗਮ ਕੰਪਲੈਕਸ ਵਿਚ ਮੇਅਰ ਅਰੁਣ ਖੋਸਲਾ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਵਿਚ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਅਤੇ ਸਹਾਇਕ ਕਮਿਸ਼ਨਰ ਸੁਰਜੀਤ ਸਿੰਘ ਸਮੇਤ ਕੌਂਸਲਰਾਂ ਅਤੇ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ ਵਿਚ ਬਜਟ ਨੂੰ ਲੈ ਕੇ ਚਰਚਾ ਹੋਈ।
ਸਾਲ 2018-19 ਲਈ ਅਨੁਮਾਨਤ ਬਜਟ 41 ਕਰੋੜ 13 ਲੱਖ 19 ਹਜ਼ਾਰ ਰੱਖਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬਜਟ ਵਿਚ ਸਰਕਾਰੀ ਅਮਲੇ 'ਤੇ 24 ਕਰੋੜ 61 ਲੱਖ 34 ਹਜ਼ਾਰ, ਅਚਾਨਕ ਹੋਣ ਵਾਲੇ ਖਰਚੇ 'ਤੇ 1.86 ਲੱਖ ਜਦ ਕਿ 14 ਕਰੋੜ 65 ਲੱਖ 85 ਹਜ਼ਾਰ ਰੁਪਏ ਵਿਕਾਸ ਕਾਰਜਾਂ 'ਤੇ ਖਰਚ ਹੋਣ ਦਾ ਪ੍ਰਸਤਾਵ ਹੈ। ਵਿੱਤੀ ਸਾਲ 2017-18 ਵਿਚ 33 ਕਰੋੜ 39 ਲੱਖ 34 ਹਜ਼ਾਰ ਦਾ ਟੀਚਾ ਰੱਖਿਆ ਗਿਆ ਸੀ, ਜਿਸ ਦੇ ਤਹਿਤ ਫਰਵਰੀ 2018 ਤਕ 29 ਕਰੋੜ 99 ਲੱਖ 55 ਹਜ਼ਾਰ ਰੁਪਏ ਦੀ ਆਮਦਨ ਹੋਣੀ ਅਨੁਮਾਨਤ ਹੈ। ਉਥੇ ਹੀ 2017-18 ਵਿਚ ਸਰਕਾਰੀ ਅਮਲੇ ਦੇ 22 ਕਰੋੜ 72 ਲੱਖ 34 ਹਜ਼ਾਰ ਰੁਪਏ ਨਿਰਧਾਰਤ ਕੀਤੇ ਗਏ ਸਨ ਜੋ ਫਰਵਰੀ 2018 ਤਕ 16 ਕਰੋੜ 74 ਲੱਖ 88 ਹਜ਼ਾਰ ਖਰਚ ਹੋ ਚੁੱਕੇ ਦੱਸੇ ਜਾ ਰਹੇ ਹਨ। ਇਸੇ ਤਰਜ਼ 'ਤੇ ਵਿਕਾਸ ਤੋਂ ਸਬੰਧਤ ਕਾਰਜਾਂ 'ਤੇ 9 ਕਰੋੜ 17 ਲੱਖ ਰੁਪਏ ਖਰਚ ਕਰਨ ਦਾ ਟੀਚਾ ਨਿਰਧਾਰਤ ਸੀ ਜੋ ਫਰਵਰੀ 2018 ਤਕ 55 ਕਰੋੜ 35 ਲੱਖ 77 ਹਜ਼ਾਰ ਰੁਪਏ ਖਰਚ ਹੋ ਚੁੱਕਾ ਦੱਸਿਆ ਜਾ ਰਿਹਾ ਹੈ ਜਦ ਕਿ ਅਚਾਨਕ ਹੋਣ ਵਾਲੇ ਖਰਚੇ 'ਤੇ ਨਿਰਧਾਰਤ ਇਕ ਕਰੋੜ 50 ਲੱਖ ਵਿਚੋਂ 79 ਲੱਖ 46 ਹਜ਼ਾਰ ਰੁਪਏ ਖਰਚ ਕੀਤੇ ਦੱਸੇ ਜਾ ਰਹੇ ਹਨ।
ਕੀ ਕਹਿੰਦੇ ਹਨ ਵਿਰੋਧੀ ਪੱਖ ਦੇ ਕੌਂਸਲਰ
ਵਿਰੋਧੀ ਪੱਖ ਦੇ ਕੌਂਸਲਰਾਂ ਨੇ ਕਿਹਾ ਹੈ ਕਿ ਇਹ ਬਿਲਕੁਲ ਹੀ ਬੇਕਾਰ ਬਜਟ ਪਾਸ ਕੀਤਾ ਗਿਆ ਹੈ। ਇਸ ਵਿਚ ਕੋਈ ਵੀ ਵਿਸ਼ੇਸ਼ ਗੱਲ ਨਹੀਂ ਹੈ ਜੋ ਅਸੀਂ ਵਿਕਾਸ ਨੂੰ ਵੜਾਵਾ ਦੇਣ ਲਈ ਕਹੀਏ। ਇਹ ਵੀ ਕਿਹਾ ਹੈ ਕਿ ਇਹ ਸਿਰਫ ਖਾਨਾਪੂਰਤੀ ਸੀ।
ਸਰਬਸੰਮਤੀ ਨਾਲ ਪਾਸ ਹੋਇਆ ਬਜਟ
ਵਿਰੋਧੀ ਪੱਖ ਦੇ ਨੇਤਾਵਾਂ ਦੇ ਬਾਵਜੂਦ ਕੋਈ ਠੋਸ ਰੁਕਾਵਟ ਨਾ ਹੋਣ ਕਾਰਨ ਸਾਲਾਨਾ ਬਜਟ ਮੀਟਿੰਗ ਸਰਬਸੰਮਤੀ ਨਾਲ ਸਮਾਪਤ ਹੋ ਗਈ। ਬਜਟ ਨੂੰ ਅਕਾਲੀ-ਭਾਜਪਾ ਨੇਤਾਵਾਂ ਵਲੋਂ ਸਲਾਹਿਆ ਗਿਆ ਹੈ।
੧੯J1LO“1੭.“96


Related News