ਦਿਹਾਤੀ ਤੇ ਮਹਾਨਗਰ ’ਚ ਵਧ ਰਹੇ ਖੁਦਕੁਸ਼ੀਆਂ ਦੇ ਮਾਮਲੇ ਚਿੰਤਾ ਦਾ ਵਿਸ਼ਾ
Friday, Sep 15, 2023 - 04:28 PM (IST)
ਜਲੰਧਰ (ਸ਼ੋਰੀ) : ਜਿਵੇਂ-ਜਿਵੇਂ ਵਿਗਿਆਨਕ ਤਰੱਕੀ ਲੋਕਾਂ ਨੂੰ ਉਨ੍ਹਾਂ ਦੇ ਰਹਿਣ-ਸਹਿਣ ਲਈ ਹਰ ਸੰਭਵ ਚੀਜ਼ ਉਪਲੱਬਧ ਕਰਵਾ ਰਹੀ ਹੈ, ਉਸੇ ਤਰ੍ਹਾਂ ਇੰਟਰਨੈੱਟ ਕ੍ਰਾਂਤੀ ਦਾ ਦੌਰ ਵੀ ਚੱਲ ਰਿਹਾ ਹੈ। ਲੋਕ ਖਾਸ ਕਰ ਕੇ ਨੌਜਵਾਨ ਪੀੜ੍ਹੀ ਇੰਟਰਨੈੱਟ ਦੀ ਜ਼ੋਰ-ਸ਼ੋਰ ਨਾਲ ਵਰਤੋਂ ਕਰ ਰਹੀ ਹੈ ਪਰ ਇਸ ਦੌਰਾਨ ਅਜੋਕੇ ਸਮੇਂ ’ਚ ਖੁਦਕੁਸ਼ੀਆਂ ਦੇ ਮਾਮਲੇ ਵੀ ਤੇਜ਼ੀ ਨਾਲ ਵੱਧ ਰਹੇ ਹਨ, ਜੋ ਕਿ ਡੂੰਘੀ ਚਿੰਤਾ ਦਾ ਵਿਸ਼ਾ ਹੈ। ਇਸ ਦਾ ਇਕ ਮੁੱਖ ਕਾਰਨ ਤਣਾਅ ਭਰੀ ਜ਼ਿੰਦਗੀ ਹੈ। ਕੁਝ ਸਾਲ ਪਹਿਲਾਂ ਤਾਂ ਖੁਦਕੁਸ਼ੀਆਂ ਦੇ ਮਾਮਲਿਆਂ ’ਚ ਮਾਮੂਲੀ ਵਾਧਾ ਹੋਇਆ ਸੀ ਪਰ ਹੁਣ ਮੌਜੂਦਾ ਸਥਿਤੀ ’ਚ ਜਲੰਧਰ ਦੇ ਪੇਂਡੂ ਖੇਤਰ ਤੋਂ ਲੈ ਕੇ ਮਹਾਨਗਰਾਂ ਤੱਕ ਬਹੁਤ ਸਾਰੇ ਲੋਕ ਤਣਾਅ ਭਰੀ ਜ਼ਿੰਦਗੀ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ, ਜੇਕਰ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਜੂਨ ਤੋਂ ਹੁਣ ਤੱਕ ਲੜਕੀਆਂ ਸਮੇਤ 18 ਲੋਕਾਂ ਨੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਨੇ ਜ਼ਹਿਰੀਲੀ ਚੀਜ਼ ਖਾ ਲਈ, ਜਦਕਿ ਕੁਝ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਵੀ ਕਰ ਲਈ। ਰਿਸਰਚ ’ਚ ਇਹ ਵੀ ਪਾਇਆ ਗਿਆ ਕਿ ਪਰਿਵਾਰਕ ਸਮੱਸਿਆਵਾਂ, ਉਦਾਹਰਣ ਵਜੋਂ, ਪਰਿਵਾਰ ’ਚ ਕਿਸੇ ਦੀ ਮੌਤ, ਬੱਚਿਆਂ ਨੂੰ ਪੜ੍ਹਾਉਂਦੇ ਸਮੇਂ ਅਧਿਆਪਕਾਂ ਵੱਲੋਂ ਹਿੰਸਕ ਵਿਵਹਾਰ, ਪੜ੍ਹਾਈ ’ਚ ਦੂਜੇ ਬੱਚਿਆਂ ਨਾਲੋਂ ਵੱਧ ਅੰਕ ਲੈਣ ਦੀ ਚਿੰਤਾ ਆਦਿ। ਪਰਿਵਾਰਕ ਝਗੜੇ, ਨਸ਼ਾਖੋਰੀ ਆਦਿ ਤੇ ਇਸ ਤੋਂ ਇਲਾਵਾ ਜੇਕਰ ਕੋਈ ਨੌਜਵਾਨ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਕਿ ਤੁਹਾਨੂੰ ਅਜੀਬ ਲੱਗੇ ਹੈ, ਉਹ ਗੱਲਾਂ ਜੋ ਉਸ ਨੇ ਪਹਿਲਾਂ ਕਦੇ ਨਹੀਂ ਕਹੀਆਂ ਹਨ ਤਾਂ ਪਰਿਵਾਰਕ ਮੈਂਬਰਾਂ ਨੂੰ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।
ਇਹ ਵੀ ਪੜ੍ਹੋ : ਜੈਤੋ ਦੇ ਮੋਰਚੇ ਦੀ 100 ਸਾਲਾ ਸ਼ਤਾਬਦੀ ਦੇ ਸਮਾਗਮਾਂ ਦੀ ਪੰਥਕ ਰਵਾਇਤਾਂ ਮੁਤਾਬਕ ਹੋਈ ਸ਼ੁਰੂਆਤ
ਤੁਸੀਂ ਕਿਸੇ ਦੀ ਔਲਾਦ ਹੋ ਹੋ, ਪਰਿਵਾਰ ਬਾਰੇ ਜ਼ਰੂਰ ਸੋਚੋ
ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹ-ਲਿਖ ਕੇ ਸਿੱਖਿਅਤ ਕਰਨ ਤਾਂ ਜੋ ਉਹ ਆਉਣ ਵਾਲੇ ਕੱਲ੍ਹ ਦਾ ਨਾਂ ਰੌਸ਼ਨ ਕਰ ਸਕਣ ਤੇ ਬੁਢਾਪੇ ’ਚ ਉਨ੍ਹਾਂ ਦਾ ਸਹਾਰਾ ਬਣ ਸਕਣ। ਇਸ ਆਸ ਨਾਲ ਕੁਝ ਮਾਪੇ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣ ਲਈ ਪੈਸੇ ਵੀ ਖਰਚ ਕਰਦੇ ਹਨ ਪਰ ਜਦੋਂ ਬੱਚਾ ਖੁਦਕੁਸ਼ੀ ਵਰਗਾ ਕਦਮ ਚੁੱਕਦਾ ਹੈ ਤਾਂ ਬੱਚੇ ਦੀ ਮੌਤ ਤੋਂ ਬਾਅਦ ਮਾਪਿਆਂ ਦੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ। ਬੱਚੇ ਸਿਰਫ ਖੁਦਕੁਸ਼ੀ ਹੀ ਨਹੀਂ ਕਰਦੇ, ਉਹ ਆਪਣੇ ਮਾਤਾ-ਪਿਤਾ ਨੂੰ ਵੀ ਜ਼ਿੰਦਾ ਰਹਿੰਦਿਆਂ ਹੀ ਮਾਰ ਦਿੰਦੇ ਹਨ।
ਇਹ ਵੀ ਪੜ੍ਹੋ : ਇਸ ਵਿਭਾਗ ’ਚ ਫਰਜ਼ੀ ਸਰਟੀਫਿਕੇਟਾਂ ਸਹਾਰੇ ਨੌਕਰੀ ਕਰ ਰਹੇ ਮੁਲਾਜ਼ਮਾਂ ਦੀ ਹੋ ਸਕਦੀ ਛੁੱਟੀ, ਸਰਕਾਰ ਨੇ ਦਿੱਤੇ ਨਿਰਦੇਸ਼
ਤਣਾਅ ’ਚ ਰਹਿਣ ਵਾਲੇ ਲੋਕ ਡਾਕਟਰ ਨੂੰ ਜ਼ਰੂਰ ਮਿਲਣ : ਡਾ. ਅਮਨ ਸੂਦ
ਮਨੋਵਿਗਿਆਨੀ ਡਾ. ਅਮਨ ਸੂਦ ਦਾ ਕਹਿਣਾ ਹੈ ਕਿ ਜ਼ਿੰਦਗੀ ’ਚ ਉਤਰਾਅ-ਚੜ੍ਹਾਅ ਆਉਂਦੇ ਹਨ ਤੇ ਅਜਿਹੇ ਹਾਲਾਤ ’ਚ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ। ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਤੁਸੀਂ ਕਮਜ਼ੋਰ ਹੋ ਗਏ ਹੋ ਤੇ ਮੌਤ ਨੂੰ ਗਲੇ ਲਾਉਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਡਾ. ਸੂਦ ਦਾ ਕਹਿਣਾ ਹੈ ਕਿ ਸਰਕਾਰ ਨੇ ਸਰਕਾਰੀ ਹਸਪਤਾਲਾਂ ’ਚ ਮਨੋਵਿਗਿਆਨੀ ਡਾਕਟਰਾਂ ਦੀ ਤਾਇਨਾਤੀ ਕੀਤੀ ਹੋਈ ਹੈ, ਜੋ ਕਾਊਂਸਲਿੰਗ ਤੋਂ ਬਾਅਦ ਦਵਾਈਆਂ ਆਦਿ ਦੇ ਕੇ ਮਰੀਜ਼ਾਂ ਨੂੰ ਮਾਨਸਿਕ ਤੌਰ ’ਤੇ ਠੀਕ ਕਰਦੇ ਹਨ ਤੇ ਲੋੜ ਪੈਣ ’ਤੇ ਮਰੀਜ਼ ਨੂੰ ਹਸਪਤਾਲ ’ਚ ਦਾਖਲ ਵੀ ਕਰਦੇ ਹਨ।
ਸਾਵਧਾਨ! ਖੁਦਕੁਸ਼ੀ ਕਰਨ ਵਾਲਿਆਂ ਨੂੰ ਨਹੀਂ ਮਿਲਦੀ ਮੁਕਤੀ : ਪੰਡਿਤ ਰੋਹਿਤ ਰਿੰਕੂ
ਪ੍ਰਸਿੱਧ ਪੰਡਿਤ ਰੋਹਿਤ ਰਿੰਕੂ ਦਾ ਕਹਿਣਾ ਹੈ ਕਿ ਪੁਰਾਣਿਕ ਗ੍ਰੰਥਾਂ ਅਨੁਸਾਰ ਮਨੁੱਖ 84 ਲੱਖ ਜੂਨਾਂ ’ਚੋਂ ਲੰਘ ਕੇ ਜਨਮ ਲੈਂਦਾ ਹੈ। ਜਨਮ ਲੈਣ ਵਾਲੇ ਦੀ ਮੌਤ ਜ਼ਰੂਰ ਹੁੰਦੀ ਹੈ ਪਰ ਜੇ ਕੋਈ ਮਰਨ ਤੋਂ ਪਹਿਲਾਂ ਆਤਮ-ਹੱਤਿਆ ਕਰ ਲਵੇ ਤਾਂ ਉਸ ਦੀ ਆਤਮਾ ਭਟਕਦੀ ਰਹਿੰਦੀ ਹੈ ਤੇ ਉਸ ਨੂੰ ਮੁਕਤੀ ਨਹੀਂ ਮਿਲਦੀ। ਇਸ ਲਈ ਅਜਿਹੀ ਸੋਚ ਨੂੰ ਤਿਆਗਣਾ ਹੀ ਸਭ ਤੋਂ ਉੱਤਮ ਸੋਚ ਹੈ।ਪੰਡਿਤ ਰਿੰਕੂ ਦਾ ਕਹਿਣਾ ਹੈ ਕਿ ਜਦੋਂ ਕੋਈ ਵੱਡਾ ਸੰਕਟ ਆ ਜਾਵੇ ਤਾਂ ਘਬਰਾਉਣ ਦੀ ਲੋੜ ਨਹੀਂ। ਅਜਿਹੇ ਲੋਕਾਂ ਨੂੰ ਪੂਜਾ-ਪਾਠ ਕਰ ਕੇ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਨਕਾਰਾਤਮਕ ਊਰਜਾ ਦੂਰ ਹੋ ਜਾਂਦੀ ਹੈ ਤੇ ਦਿਮਾਗ ’ਚ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ।
ਇਹ ਵੀ ਪੜ੍ਹੋ : ਰਾਹੂ-ਕੇਤੂ 30 ਅਕਤੂਬਰ ਨੂੰ ਬਦਲਣਗੇ ਰਾਸ਼ੀਆਂ, ਸਾਰੇ ਹੋਣਗੇ ਪ੍ਰਭਾਵਿਤ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8