ਇਨਕਮ ਟੈਕਸ ਨਿਯਮਾਂ ਦੀ ਉਲੰਘਣਾ ਕਰਨ ’ਤੇ ਵੀ ਨਹੀਂ ਹੋਈ ਕਾਰਵਾਈ

Thursday, Jun 21, 2018 - 08:03 AM (IST)

 ਤਪਾ ਮੰਡੀ (ਮਾਰਕੰਡਾ) - ਸ਼ਹਿਰ ਦੇ ਆਰ.ਟੀ.ਆਈ. ਕਾਰਕੁੰਨ ਸਤਪਾਲ ਗੋਇਲ ਨੇ ਜ਼ਮੀਨਾਂ ਦੀ ਖ਼ਰੀਦੋ-ਫ਼ਰੋਖ਼ਤ ਸਮੇਂ ਨਗ਼ਦ ਰਾਸ਼ੀ ਦੇ  ਭੁਗਤਾਨ ਦੀ ਸ਼ਰਤ ਅਤੇ ਰਜਿਸਟਰੀ ਸਮੇਂ ਅਦਾਇਗੀ ਕਰਨ ਦੀ ਵਿਧੀ ਦੀ ਜਾਣਕਾਰੀ ਆਮਦਨ ਅਤੇ ਕਰ ਵਿਭਾਗ ਬਰਨਾਲਾ ਤੋਂ ਮੰਗੀ ਸੀ। ਉਨ੍ਹਾਂ ਇਹ ਵੀ ਪੁੱਛਿਆ ਸੀ ਕਿ ਨਿਸ਼ਚਿਤ ਰਾਸ਼ੀ ਨਾਲੋ ਵੱਧ ਨਗਦ ਪੈਸੇ ਦੇਕੇ ਰਜਿਸਟਰੀ ਕਰਵਾਉਣ ’ਤੇ ਕੋਈ ਐਕਸ਼ਨ ਲਏ ਜਾਣ ਦੀ ਕੀ ਵਿਵਸਥਾ ਹੈ ਤਾਂ ਇਨਕਮ ਟੈਕਸ ਅਫ਼ਸਰ ਸਰੋਜ ਬਾਲਾ ਨੇ ਦੱਸਿਆ ਕਿ ਸੋਧਿਆ ਹੋਇਆ 2069 ਐੱਸ.ਟੀ. ਐਕਟ ਜੋ ਅਪ੍ਰੈਲ 2017 ਤੋਂ ਲਾਗੂ ਹੋਇਆ ਹੈ ਅਨੁਸਾਰ  ਕੋਈ ਵੀ ਖਰੀਦਦਾਰ ਦੋ ਲੱਖ ਰੁਪਏ ਤੋਂ ਵੱਧ ਦੀ ਜਾਇਦਾਤ ਨਗਦ ਰੂਪ ਵਿਚ ਨਹੀ ਖ਼ਰੀਦ ਵੇਚ ਸਕਦਾ। ਜੇ ਸੌਦਾ ਦੋ ਲੱਖ ਰੁਪਏ ਤੋਂ ਜਿਆਦਾ ਦਾ ਹੈ ਤਾਂ ਖ਼ਰੀਦਾਰ ਨੂੰ ਰਕਮ ਚੈਕ, ਡਰਾਫ਼ਟ ਜਾਂ ਆਨਲਾਈਨ ਕਰਨੀ ਹੁੰਦੀ ਹੈ।  ਜੇ ਕੋਈ ਆਦਮੀ ਇਸ ਐਕਟ ਦੀ ਉਲਘੰਣਾ ਕਰਦਾ ਹੈ ਤਾਂ ਉਸ ਦੀ ਸ਼ਕਾਇਤ ਹੋਣ ’ਤੇ ਮਹਿਕਮੇ ਵੱਲੋਂ ਇਨਕਮ ਟੈਕਸ ਐਕਟ 271 ਡੀ.ਏ. ਅਨੁਸਾਰ ਜੁਰਮਾਨਾ ਕੀਤਾ ਜਾ ਸਕਦਾ ਹੈ। ਇਨਕਮ ਟੈਕਸ ਅਫ਼ਸਰ ਨੇ ਦੱਸਿਆ ਕਿ ਤਪਾ ਦੇ ਜਿਸ ਕਾਰੋਬਾਰੀ ਵੱਲੋਂ 56 ਲੱਖ ਰੁਪਏ ਤੋਂ ਉਪਰ ਦੀ ਜ਼ਮੀਨ ਦੀ ਨਗ਼ਦ ਪੈਸੇ ਉਤਾਰ ਕੇ ਰਜਿਸਟਰੀ ਕਰਵਾਉਣ ਦੀ ਜੋ ਸ਼ਕਾਇਤ 18 ਮਈ 2017 ਨੂੰ ਪ੍ਰਾਪਤ ਹੋਈ ਸੀ ਉਹ ਜਾਂਚ ਅਧੀਨ ਹੈ।  ਸ਼੍ਰੀ ਗੋਇਲ ਨੇ ਕਿਹਾ ਕਿ ਇਸ ਸਬੰਧੀ ਉਸਨੂੰ ਨੂੰ ਇਸ ਬੇਨਿਯਮੀ ਉਪਰ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਦੀ ਸੂਚਨਾ ਨਹੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਸਬੰਧੀ ਸਰੋਜ ਬਾਲਾ ਨੇ ਲਿਖਿਆ ਕਿ ਅਜੇ ਤੱਕ ਇਸ ਮਾਮਲੇ ਦੀ ਇੰਕੁਆਰੀ ਚੱਲ ਰਹੀ ਹੈ । ਉਨ੍ਹਾਂ ਲਿਖਿਆ ਕਿ ਅਜਿਹੀਆਂ ਸ਼ਿਕਾਇਤਾਂ ਦੀ ਜਾਂਚ ਸਮਾਂ ਬੱਧ  ਨਹੀ ਹੁੰਦੀ। ਅਜਿਹੇ ਮਾਮਲਿਆਂ ਦੀ ਜਾਂਚ  6 ਸਾਲ ਤੱਕ ਚਲਦੀ ਰਹਿੰਦੀ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਕੋਈ ਵੀ ਸ਼ਿਕਾਇਤ ਕਰਤਾ ਐਨਾ ਲੰਬਾ ਸਮਾਂ ਇਨਸਾਫ਼ ਲੈਣ ਦੀ ਉਡੀਕ ਨਹੀ ਕਰ ਸਕਦਾ ਜਦੋਂ ਕਿ ਸ਼ਕਾਇਤ ਕਰਤਾ ਸੱਤਾ ਮੌਡ਼ ਨੇ ਇਹ ਸ਼ਕਾਇਤ ਮਹਿਕਮੇ ਨੂੰ ਸਬੂਤਾਂ ਸਮੇਤ ਭੇਜੀ  ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਸੀ। ਸ਼ਕਾਇਤ ਕਰਤਾ ਸੱਤਾ ਮੌਡ਼ ਨੇ ਦੱਸਿਆ ਕਿ ਇਸ ਕਥਿਤ ਘਪਲੇ ਦੀ ਸ਼ਿਕਾਇਤ ਉਨ੍ਹਾਂ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਵੀ ਕੀਤੀ ਗਈ ਹੈ ਕਿ ਇਸ ਮਾਮਲੇ ਵਿੱਚ ਆਮਦਨ ਤੇ ਕਰ ਵਿਭਾਗ ਕੋਈ ਦਿਲਚਸਪੀ ਨਹੀ ਲੈ ਰਿਹਾ


Related News