ਸਕੂਲ ਸਿੱਖਿਆ ਵਿਭਾਗ ਦਾ ਅਹਿਮ ਫ਼ੈਸਲਾ, ਕਲਰਕਾਂ ਨੂੰ ਦਿੱਤੀ ਜਾਵੇਗੀ ਇਹ ਟ੍ਰੇਨਿੰਗ

Saturday, Jul 24, 2021 - 08:49 AM (IST)

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਦਫ਼ਤਰੀ ਕੰਮ-ਕਾਜ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਆਪਣੇ ਕਲਰਕਾਂ ਨੂੰ ਇਨਕਮ ਟੈਕਸ ਰਿਟਰਨ ਭਰਨ ਦੀ ਟ੍ਰੇਨਿੰਗ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਨਕਮ ਟੈਕਸ ਰਿਟਰਨ (ਟੀ. ਡੀ. ਐੱਸ. ਰਿਟਰਨ) ਫਾਈਲ ਕਰਨ ਲਈ ਖੇਤਰੀ ਦਫ਼ਤਰਾਂ, ਸਕੂਲਾਂ/ ਸੰਸਥਾਵਾਂ ਦੇ ਕੁੱਲ 2698 ਕਲਰਕਾਂ ਨੂੰ 26 ਜੁਲਾਈ ਤੋਂ 28 ਜੁਲਾਈ 2021 ਤੱਕ ਆਨਲਾਈਨ ਟ੍ਰੇਨਿੰਗ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਨਤੀਜੇ ਦੇ ਦਬਾਅ 'ਚ ਗਲਤੀਆਂ ਕਰ ਰਹੇ ਅਧਿਆਪਕ, CBSE ਵੱਲੋਂ ਲਿਆ ਗਿਆ ਇਹ ਫ਼ੈਸਲਾ

ਇਹ ਟ੍ਰੇਨਿੰਗ ਸਵੇਰ 9.30 ਵਜੇ ਸ਼ੁਰੂ ਹੋਇਆ ਕਰੇਗੀ। ਬੁਲਾਰੇ ਅਨੁਸਾਰ 26 ਜੁਲਾਈ ਨੂੰ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ, ਤਰਨਤਾਰਨ, ਫਤਹਿਗੜ੍ਹ ਸਾਹਿਬ, ਜਦੋਂ ਕਿ 27 ਜੁਲਾਈ ਨੂੰ ਲੁਧਿਆਣਾ, ਮੋਗਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਪਠਾਨਕੋਟ, ਮੁਕਤਸਰ, ਐਸ. ਏ. ਐਸ. ਨਗਰ ਦੇ ਕਲਰਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਖੰਨਾ ਦੇ ਪੈਟਰੋਲ ਪੰਪ 'ਤੇ ਲੁੱਟ ਦੀ ਵਾਰਦਾਤ, ਹਥਿਆਰਾਂ ਨਾਲ ਡਰਾ-ਧਮਕਾ ਕਰਿੰਦੇ ਤੋਂ ਲੁੱਟਿਆ ਕੈਸ਼ (ਤਸਵੀਰਾਂ)

ਇਸੇ ਤਰ੍ਹਾਂ ਹੀ 28 ਜੁਲਾਈ ਨੂੰ ਬਠਿੰਡਾ, ਸੰਗਰੂਰ, ਬਰਨਾਲਾ, ਮਾਨਸਾ, ਪਟਿਆਲਾ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ, ਕਪੂਰਥਲਾ, ਮੁੱਖ ਦਫ਼ਤਰ ਅਤੇ ਖੇਤਰੀ ਦਫ਼ਤਰਾਂ ਦੇ ਸਟਾਫ਼ ਦੀ ਟ੍ਰੇਨਿੰਗ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News